nabaz-e-punjab.com

ਸਿਲਾਈ ਕਢਾਈ ਦਾ ਹੁੰਨਰ ਅੌਰਤਾਂ ਲਈ ਬੇਹੱਦ ਲਾਹੇਵੰਦ: ਰਚਨਾ ਦੀਕਸ਼ਿਤ

ਸਿਖਲਾਈ ਪ੍ਰਾਪਤ ਕਰਨ ਵਾਲੀਆਂ ਅੌਰਤਾਂ ਨੂੰ ਬੈਂਕਾਂ ਵੱਲੋਂ ਘੱਟ ਵਿਆਜ ਤੇ ਕਰਜ਼ੇ ਮੁਹੱਈਆ ਕਰਵਾਏ ਜਾਣਗੇ: ਆਰ.ਕੇ.ਸੈਣੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੂਨ:
ਸਿਲਾਈ ਕਢਾਈ ਦਾ ਹੁਨਰ ਅੌਰਤਾਂ ਲਈ ਬੇਹੱਦ ਲਾਹੇਵੰਦ ਹੈ ਅਤੇ ਅੌਰਤਾਂ ਨੂੰ ਆਰਥਿਕ ਪੱਖੋਂ ਮਜਬੂਤ ਹੋਣ ਲਈ ਹੁਨਰ ਸਿਖਲਾਈ ਲੈਣਾ ਸਮੇਂ ਦੀ ਲੋੜ ਹੈ ਤਾਂ ਜੋ ਉਹ ਆਪੋ-ਆਪਣੇ ਸਵੈ ਰੁਜ਼ਗਾਰ ਧੰਦੇ ਸ਼ੁਰੂ ਕਰਨ ਦੇ ਸਮੱਰਥ ਹੋ ਸਕਣ। ਸਿਲਾਈ ਕਢਾਈ ਦਾ ਹੁਨਰ ਅੌਰਤਾਂ ਲਈ ਬੇਹੱਦ ਲਾਹੇਵੰਦ ਸਾਬਿਤ ਹੁੰਦਾ ਹੈ। ਜਿਸ ਤਹਿਤ ਉਹ ਆਪਣਾ ਬੂਟੀਕ ਖੋਲ ਸਕਦੀਆਂ ਹਨ ਅਤੇ ਉਨ੍ਹਾਂ ਕੋਲ ਕਮਾਈ ਦਾ ਚੰਗਾ ਸਾਧਨ ਬਣ ਜਾਂਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਰਿਜਰਵ ਬੈਂਕ ਆਫ ਇੰਡੀਆਂ ਦੀ ਜਨਰਲ ਮੈਨੇਜਾਰ ਸ੍ਰੀਮਤੀ ਰਚਨਾ ਦੀਕਸ਼ਿਤ ਨੇੜੇਲੇ ਪਿੰਡ ਸਫੀਪੁਰ ਵਿਖੇ ਪੇਂਡੂ ਸਵੈ ਰੋਜ਼ਗਾਰ ਸੰਸਥਾ ਵੱਲੋਂ ਸਿਖਲਾਈ ਪ੍ਰਾਪਤ ਕਰਨ ਵਾਲੀਆਂ ਅੌਰਤਾਂ ਨੂੰ ਸਰਟੀਫਿਕੇਟ ਵੰਡਣ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਸ੍ਰੀਮਤੀ ਰਚਨਾ ਦੀਕਸ਼ਿਤ ਨੇ ਦੱਸਿਆ ਕਿ ਅੌਰਤਾਂ ਪਿੰਡਾਂ ਵਿੱਚ ਸੈਲਫ ਹੈਲਪ ਗਰੁੱਪ ਬਣਾ ਕੇ ਸਹਾਇਕ ਧੰਦੇ ਵੀ ਸ਼ੁਰੂ ਕਰ ਸਕਦੀਆਂ ਹਨ। ਜਿਸ ਲਈ ਬੈਂਕਾਂ ਵੱਲੋਂ ਕਰਜੇ ਵੀ ਮੁਹੱਈਆ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅੌਰਤਾਂ ਇਕੱਠੀਆਂ ਹੋ ਕੇ ਬੂਟੀਕ ਵੀ ਖੋਲ ਸਕਦੀਆਂ ਹਨ। ਜਿਨ੍ਹਾਂ ਤੋਂ ਉਨ੍ਹਾਂ ਨੁੰ ਚੰਗੀ ਆਮਦਨ ਹੋ ਸਕਦੀ ਹੈ। ਇਸ ਮੌਕੇ ਜਿਲ੍ਹਾ ਲੀਡ ਬੈਂਕ ਮੈਨੇਜਰ ਪੰਜਾਬ ਨੈਸਨਲ ਬੈਂਕ ਆਰ. ਕੇ. ਸੈਣੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਬੈਂਕ ਅੌਰਤਾਂ ਨੂੰ ਆਪਣੇ ਸਵੈ ਰੁਜਗਾਰ ਧੰਦੇ ਸ਼ੁਰੂ ਕਰਨ ਲਈ ਘੱਟ ਵਿਆਜ ਤੇ ਕਰਜੇ ਮੁਹੱਈਆ ਕਰਾਉਣ ਲਈ ਕਿਸੇ ਕਿਸਮ ਦੀ ਢਿੱਲ ਮੱਠ ਨਹੀਂ ਦਿਖਾਉਣਗੇ। ਉਨ੍ਹਾਂ ਅੌਰਤਾਂ ਨੂੰ ਸਵੈ ਰੁਜ਼ਗਾਰ ਧੰਦਿਆਂ ਦੀ ਸਿਖਲਾਈ ਲੈਣ ਦੀ ਲੋੜ ਤੇ ਜ਼ੋਰ ਦਿੱਤਾ। ਇਸ ਮੌਕੇ ਪੇਂਡੂ ਸਵੈ ਰੁਜ਼ਗਾਰ ਸੰਸਥਾ ਦੇ ਡਾਇਰੈਕਟਰ ਸ੍ਰੀ ਜਸਵਿੰਦਰ ਸਿੰਘ ਨੇ ਸੰਸਥਾ ਵੱਲੋਂ ਅੌਰਤਾਂ ਲਈ ਚਲਾਏ ਜਾ ਰਹੇ ਵੱਖ, ਵੱਖ ਸਿਖਲਾਈ ਕੌਰਸਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਹੋਰ ਪਤਵੰਤੇ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…