ਸ਼ਰਾਬ ਦੇ ਠੇਕੇਦਾਰਾਂ ਦੀ ਪੁਸ਼ਤ ਪਨਾਹੀ ਛੱਡ ਕੇ ਕਿਰਤੀਆਂ ਤੇ ਵਪਾਰੀਆਂ ਦੀ ਸਾਰ ਲਵੇ ਸਰਕਾਰ: ਕਾਹਲੋਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਗਸਤ:
ਸ਼ਰਾਬ ਦੇ ਠੇਕੇਦਾਰਾਂ ਦੀ ਪੁਸ਼ਤ ਪਨਾਹੀ ਛੱਡ ਕੇ ਸਰਕਾਰ ਨੂੰ ਹੋਰ ਕਿਰਤੀਆਂ ਅਤੇ ਵਪਾਰੀਆਂ ਦੀ ਵੀ ਸਾਰ ਲੈਣੀ ਚਾਹੀਦੀ ਹੈ। ਜਿਨ੍ਹਾਂ ਦੀ ਹਾਲਤ ਬਦਤਰ ਹੋ ਰਹੀ ਹੈ। ਇਸ ਗੱਲ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮੁਹਾਲੀ ਦੇ ਸਕੱਤਰ ਜਨਰਲ ਅਤੇ ਸਾਬਕਾ ਕੌਂਸਲਰ ਪਰਮਜੀਤ ਸਿੰਘ ਕਾਹਲੋਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸ਼ਰਾਬ ਦੇ ਠੇਕੇਦਾਰਾਂ ਤੇ ਮਿਹਰਬਾਨ ਹੋ ਕੇ ਲਾਕ ਡਾਊਨ ਦੌਰਾਨ ਉਨ੍ਹਾਂ ਦਾ 66 ਦਿਨਾਂ ਦਾ ਮਾਲੀਆਂ ਮੁਆਫ਼ ਕੀਤਾ ਜਦੋਂਕਿ ਬੱਚਾ ਬੱਚਾ ਇਹ ਜਾਣਦਾ ਹੈ ਸਰਕਾਰ ਦੀ ਮਿਹਰਬਾਨੀ ਸਦਕਾ ਸ਼ਰਾਬ ਦੇ ਠੇਕੇ ਬੇਖੌਫ ਖੁੱਲ੍ਹੇ ਰਹੇ ਅਤੇ ਉਨ੍ਹਾਂ ਤੇ ਲਾਈਨਾਂ ਲੱਗਦੀਆ ਰਹੀਆਂ। ਹੁਣ 7 ਵਜੇ ਠੇਕੇ ਬੰਦ ਕਰਨ ਦੇ ਹੁਕਮਾਂ ਦੇ ਬਾਵਜੂਦ ਪੁਲੀਸ ਅਤੇ ਐਕਸਾਈਜ ਵਿਭਾਗ ਦੀ ਮਿਹਰਬਾਨੀ ਸਦਕਾ ਠੇਕੇ ਠੇਕੇ ਅਤੇ ਅਹਾਤੇ ਰਾਤ 11 ਤੱਕ ਖੁੱਲ੍ਹੇ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਇਸਦੇ ਉਲਟ ਬਾਕੀ ਦੁਕਾਨਦਾਰ ਆਪਣੀ ਰੋਜ਼ੀ ਰੋਟੀ ਤੋਂ ਵੀ ਮੋਹਤਾਜ ਹੋਏ ਬੈਠੇ ਹਨ। ਕਦੇ ਉਨ੍ਹਾਂ ਤੇ ਆਡ-ਈਵਨ ਦੀ ਮਾਰ ਅਤੇ ਕਦੇ ਕਦੇ ਕਰਫਿਊ ਦੀ ਮਾਰ ਪੈ ਰਹੀ ਹੈ। ਹਾਲੇ ਤੱਕ ਲੌਕਡਾਊਨ ਦੀ ਮਾਰ ਤੋਂ ਨਹੀਂ ਉਭਰ ਸਕੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਬੇਮੌਸਮੀ ਬਰਸਾਤ ਕਾਰਨ ਬਰਬਾਦ ਹੋਈ ਕਣਕ ਦੀ ਫਸਲ ਦਾ ਮੁਆਵਜਾ ਦੇਣਾ ਤਾਂ ਦੂਰ ਸਰਕਾਰ ਨੇ ਉਸ ਦੀ ਗਿਰਦਾਵਰੀ ਤੱਕ ਨਹੀਂ ਕਰਵਾਈ ਅਤੇ ਸਰਕਾਰ ਦੇ ਕਿਸੇ ਨੁਮਾਇੰਦੇ ਨੇ ਕਿਸਾਨ, ਮਜ਼ਦੂਰ ਦੀ ਸਾਰ ਨਹੀਂ ਲਈ ਉਲਟਾ ਨਾਜਾਇਜ਼ ਸ਼ਰਾਬ ਅਤੇ ਮਾਈਨਿੰਗ ਦੇ ਧੰਦੇ ਵਿੱਚ ਮਸਤ ਰਹੇ। ਇਸ ਤੋਂ ਬਾਅਦ ਝੋਨੇ ਦੀ ਲਵਾਈ ਲਈ ਪ੍ਰਵਾਸੀ ਮਜਦੂਰਾਂ ਦਾ ਪ੍ਰਬੰਧ ਕਰਨ ਵਿੱਚ ਵੀ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਪਾਰੀਆਂ ਦੇ ਸ਼ੋਅਰੂਮ ਅਤੇ ਦੁਕਾਨਾਂ ਦਾ ਹਾਊਸ ਟੈਕਸ ਮੁਆਫ਼ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਤਾਂ ਇਹ ਲੋਕ ਆਪਣੇ ਘਰ ਦਾ ਚੁੱਲ੍ਹਾ ਜਲਦਾ ਰੱਖ ਸਕਣ।

Load More Related Articles

Check Also

ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ

ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ 21 ਅਪਰੈਲ: ਗੁਰਦੁਆ…