ਦਿਨ-ਦਿਹਾੜੇ ਕਰਿਆਨੇ ਦੀ ਦੁਕਾਨ ਤੋਂ ਸਰੋਂ੍ਹ ਦੇ ਤੇਲ ਦੇ ਟੀਨ ਚੋਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਾਰਚ:
ਮੁਹਾਲੀ ਖੇਤਰ ਵਿੱਚ ਲਗਾਤਾਰ ਚੋਰੀਆਂ ਦਾ ਸਿਲਸਿਲਾ ਜਾਰੀ ਹੈ। ਪਿਛਲੇ ਕਈ ਦਿਨਾਂ ਤੋਂ ਬਲੌਂਗੀ ਦੀਆਂ ਦੁਕਾਨਾਂ ਅਤੇ ਘਰ ਚੋਰਾਂ ਦੇ ਨਿਸ਼ਾਨੇ ’ਤੇ ਹਨ। ਸ਼ਹਿਰ ਦੀ ਜੂਹ ਵਿੱਚ ਬਲੌਂਗੀ ਦੀ ਕਪਿਲ ਟਰੇਡਿੰਗ ਕਰਿਆਨਾ ਸਟੋਰ ਵਿੱਚ ਦਿਨ ਦਿਹਾੜੇ ਦੋ ਵਿਅਕਤੀਆਂ ਨੇ ਬੇਸਮੈਂਟ ਵਿੱਚ ਦਾਖ਼ਲ ਹੋ ਕੇ ਸਰੋਂ੍ਹ ਦੇ ਤੇਲ ਦੇ 2 ਟੀਨ ਚੋਰੀ ਕਰ ਲਏ ਗਏ। ਇਹ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਘਟਨਾ ਬੁੱਧਵਾਰ ਦੀ ਦੱਸੀ ਜਾ ਰਹੀ ਹੈ। ਪੀੜਤ ਦੁਕਾਨਦਾਰ ਨੇ ਬਲੌਂਗੀ ਪੁਲੀਸ ’ਤੇ ਕਾਰਵਾਈ ਨਾ ਕਰਨ ਦਾ ਦੋਸ਼ ਲਾਇਆ ਹੈ।
ਪੀੜਤ ਦੁਕਾਨਦਾਰ ਕਪਿਲ ਬੰਸਲ ਨੇ ਦੱਸਿਆ ਕਿ ਬੀਤੇ ਦਿਨੀਂ 2 ਵਿਅਕਤੀ ਦੁਪਹਿਰ ਸਮੇਂ ਕਰੀਬ ਢਾਈ ਵਜੇ ਉਸ ਦੀ ਦੁਕਾਨ ’ਚੋਂ ਸਰੋਂ੍ਹ ਦੇ ਤੇਲ ਦੇ ਦੋ ਟੀਨ ਚੋਰੀ ਕਰ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਲਗਪਗ 1 ਘੰਟੇ ਬਾਅਦ ਜਦੋਂ ਇੱਕ ਵਿਅਕਤੀ ਰਾਸ਼ਨ ਦਾ ਸਾਮਾਨ ਲੈਣ ਆਇਆ ਤਾਂ ਉਸ ਨੇ ਦੇਖਿਆ ਕਿ ਉੱਥੇ ਤੇਲ ਦੇ ਟੀਨ ਨਾ ਮਿਲਣ ’ਤੇ ਉਸ ਨੂੰ ਪਤਾ ਲੱਗਾ ਕਿ ਸਰੋਂ੍ਹ ਦੇ ਤੇਲ ਦੇ ਟੀਨ ਚੋਰੀ ਹੋ ਗਏ ਹਨ।
ਇਸ ਤੋਂ ਬਾਅਦ ਜਦੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀਆਂ ਤਾਂ ਪਤਾ ਲੱਗਿਆ ਕਿ ਇਕ ਵਿਅਕਤੀ ਮੋਟਰ ਸਾਈਕਲ ’ਤੇ ਖੜਾ ਦਿਖਾਈ ਦੇ ਰਿਹਾ ਹੈ ਅਤੇ ਉਸ ਦਾ ਦੂਜਾ ਸਾਥੀ ਦੁਕਾਨ ਦੇ ਆਲੇ ਦੁਆਲੇ ਚੱਕਰ ਕੱਟ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਾਲਾਂਕਿ ਦੁਕਾਨ ਦੇ ਵਰਕਰ ਕਈ ਵਾਰ ਬੇਸਮੈਂਟ ਵਿੱਚ ਸਮਾਨ ਲੈਣ ਗਏ ਸਨ ਪਰ ਉਹ ਹੈਰਾਨ ਹਨ ਕਿ ਚੋਰਾਂ ਨੇ ਦਿਨ ਦਿਹਾੜੇ ਬੇਸਮੈਂਟ ’ਚੋਂ ਸਮਾਨ ਚੋਰੀ ਕਰ ਲਿਆ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਦੋ ਵਿਅਕਤੀ ਸਮਾਨ ਚੋਰੀ ਕਰਕੇ ਲਿਜਾ ਰਹੇ ਹਨ। ਪੀੜਤ ਦੁਕਾਨਦਾਰ ਨੇ ਕਿਹਾ ਕਿ ਚੋਰੀ ਦਾ ਪਤਾ ਲੱਗਣ ’ਤੇ ਤੁਰੰਤ ਬਲੌਂਗੀ ਥਾਣੇ ਵਿੱਚ ਸ਼ਿਕਾਇਤ ਦਿੱਤੀ ਗਈ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਪਹਿਲਾਂ ਵੀ ਬਲੌਂਗੀ ਖੇਤਰ ਵਿੱਚ ਕਈ ਚੋਰੀਆਂ ਹੋ ਚੁੱਕੀਆਂ ਹਨ ਲੇਕਿਨ ਹੁਣ ਤੱਕ ਚੋਰ ਫੜੇ ਨਹੀਂ ਗਏ। ਜਿਸ ਕਾਰਨ ਦੁਕਾਨਦਾਰ ਅਤੇ ਆਮ ਲੋਕ ਕਾਫ਼ੀ ਭੈਅਭੀਤ ਹਨ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …