Share on Facebook Share on Twitter Share on Google+ Share on Pinterest Share on Linkedin ਮੁਹਾਲੀ ਸ਼ਹਿਰ ਵਿੱਚ ਆਵਾਰਾ ਪਸ਼ੂਆਂ ਨੇ ਫੈਲਾਈ ਦਹਿਸ਼ਤ, ਲੋਕ ਪ੍ਰੇਸ਼ਾਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਸਤੰਬਰ: ਮੁਹਾਲੀ ਸ਼ਹਿਰ ਵਿੱਚ ਆਵਾਰਾ ਪਸ਼ੂਆਂ ਦੀ ਬਹੁਤ ਭਰਮਾਰ ਹੋ ਗਈ ਹੈ, ਹਰ ਇਲਾਕੇ ਵਿੱਚ ਹੀ ਵੱਡੀ ਗਿਣਤੀ ਆਵਾਰਾ ਪਸ਼ੂ ਘੁੰਮਦੇ ਦਿਖਦੇ ਹਨ, ਜਿਹਨਾਂ ਨੇ ਆਪਣੀ ਦਹਿਸ਼ਤ ਫੈਲਾ ਰਖੀ ਹੈ। ਸਥਾਨਕ ਏਅਰਪੋਰਟ ਰੋਡ ਉਪਰ ਵੀ ਆਵਾਰਾ ਪਸ਼ੂਆਂ ਦੇ ਝੁੰਡ ਫਿਰਦੇ ਹਨ, ਜਿਸ ਕਾਰਨ ਉਥੇ ਹਰ ਵੇਲੇ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਏਅਰਪੋਰਟ ਰੋਡ ’ਤੇ ਵਾਹਨ ਵੀ ਕਾਫੀ ਤੇਜ ਰਫ਼ਤਾਰ ਨਾਲ ਚਲਦੇ ਹਨ ਅਤੇ ਇਹ ਆਵਾਰਾ ਪਸ਼ੂ ਇਕ ਦਮ ਹੀ ਵਾਹਨਾਂ ਦੇ ਅੱਗੇ ਆ ਜਾਂਦੇ ਹਨ। ਜਿਸ ਕਾਰਨ ਕਈ ਵਾਰ ਹਾਦਸੇ ਵੀ ਵਾਪਰਦੇ ਹਨ। ਦੋ ਪਹੀਆ ਵਾਹਨ ਚਾਲਕ ਵੀ ਇਹਨਾਂ ਆਵਾਰਾ ਪਸ਼ੂਆਂ ਤੋੱ ਬਹੁਤ ਪ੍ਰੇਸ਼ਾਨ ਹਨ। ਇਸ ਤੋੱ ਇਲਾਵਾ ਇਹ ਆਵਾਰਾ ਪਸ਼ੂ ਸ਼ਹਿਰ ਦੇ ਹਰ ਇਲਾਕੇ ਵਿਚ ਹੀ ਫਿਰਦੇ ਹਨ ਅਤੇ ਕੂੜਾ ਫਰੋਲ ਕੇ ਗੰਦਗੀ ਫੈਲਾਉੱਦੇ ਹਨ। ਇਹ ਆਵਾਰਾ ਪਸ਼ੂ ਵਾਹਨਾਂ ਅਤੇ ਇਨਸਾਨਾਂ ਨੂੰ ਟੱਕਰ ਮਾਰਨ ਦਾ ਯਤਨ ਵੀ ਕਰਦੇ ਹਨ। ਭਾਵੇੱ ਕਿ ਨਗਰ ਨਿਗਮ ਦੇ ਆਵਾਰਾ ਪਸ਼ੂ ਫੜਨ ਵਾਲੇ ਅਮਲੇ ਵਲੋੱ ਆਵਾਰਾ ਪਸ਼ੂ ਫੜੇ ਵੀ ਜਾਂਦੇ ਹਨ ਪਰ ਫਿਰ ਵੀ ਇਹਨਾਂ ਅਵਾਰਾ ਪਸ਼ੂਆਂ ਦੀ ਗਿਣਤੀ ਦਿਨੋੱ ਦਿਨ ਵੱਧਦੀ ਹੀ ਜਾ ਰਹੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ