ਮੁਹਾਲੀ ਦੇ ਗੁਰਦੁਆਰਾ ਸਾਹਿਬ ਵਿੱਚ ਖੇਡ ਰਹੇ ਮਾਸੂਮ ਬੱਚੇ ਨੂੰ ਅਵਾਰਾ ਕੁੱਤੇ ਨੇ ਵੱਢਿਆ, ਪੀਜੀਆਈ ਵਿੱਚ ਦਾਖ਼ਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਾਰਚ:
ਆਵਾਰਾ ਕੁੱਤਿਆਂ ਵੱਲੋਂ ਸ਼ਹਿਰ ਵਾਸੀਆਂ ਨੂੰ ਵੱਢਣ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਪ੍ਰਸ਼ਾਸ਼ਨ ਇਸ ਸਮੱਸਿਆ ਤੇ ਕਾਬੂ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋਇਆ ਹੈ। ਸਥਾਨਕ ਫੇਜ਼ 2 ਵਿਖੇ ਸਥਿਤ ਗੁਰਦੁਆਰਾ ਸਾਹਿਬਜਾਦਾ ਅਜੀਤ ਸਿੰਘ ਵਿੱਚ ਬੁੱਧਵਾਰ ਰਾਤ 10 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਇਕ ਆਵਾਰਾ ਕੁੱਤੇ ਨੇ ਇਕ ਤਿੰਨ ਸਾਲ ਦੇ ਬੱਚੇ ਦੇ ਬੁੱਲ ਹੀ ਚਬਾ ਲਏ। ਜਿਸ ਕਾਰਨ ਬੱਚੇ ਨੂੰ ਗੰਭੀਰ ਹਾਲਤ ਵਿਚ ਪੀਜੀਆਈ ਦਾਖ਼ਲ ਕਰਵਾਇਆ ਗਿਆ।
ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਸੌਂਧੀ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਗੁਰਦੁਆਰਾ ਸਾਹਿਬ ਸਥਿਤ ਡਿਸਪੈਂਸਰੀ ਵਿੱਚ ਡਾ. ਸ਼ਸ਼ੀ ਮਰੀਜਾਂ ਦੀ ਜਾਂਚ ਕਰ ਰਹੇ ਸਨ ਅਤੇ ਉਨ੍ਹਾਂ ਦਾ ਬੇਟਾ ਪਰਮਜੀਤ ਸਿੰਘ ਉਹਨਾਂ ਦੇ ਕੋਲ ਹੀ ਸੀ। ਇਸ ਮੌਕੇ ਉਨ੍ਹਾਂ ਦਾ ਪੋਤਾ ਜਪਦੀਪ ਸਿੰਘ ਉਮਰ 3 ਸਾਲ ਵੀ ਉਥੇ ਨੇੜੇ ਹੀ ਖੇਡ ਰਿਹਾ ਸੀ ਕਿ ਅਚਾਨਕ ਇਕ ਆਵਾਰਾ ਕੁੱਤੇ ਨੇ ਆ ਕੇ ਬੱਚੇ ਦਾ ਮੂੰਹ ਆਪਣੇ ਮੁੰਹ ਵਿੱਚ ਪਾ ਲਿਆ ਅਤੇ ਬੱਚੇ ਦੇ ਬੁੱਲ੍ਹ ਚਬਾ ਲਏ। ਉਨ੍ਹਾਂ ਦਸਿਆ ਕਿ ਮੌਕੇ ਉਪਰ ਹੀ ਡਾਕਟਰ ਮੌਜੂਦ ਹੋਣ ਕਾਰਨ ਪੀੜਤ ਬੱਚੇ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪੀਜੀਆਈ ਦਾਖ਼ਲ ਕਰਵਾਇਆ ਗਿਆ। ਉਥੇ ਬੱਚੇ ਦੇ ਜ਼ਰੂਰੀ ਟੀਕੇ ਲਗਾਏ ਗਏ ਅਤੇ ਡਾਕਟਰਾਂ ਅਨੁਸਾਰ ਅਜੇ ਚੌਵੀ ਘੰਟੇ ਬੱਚੇ ਨੂੰ ਉਨ੍ਹਾਂ ਦੀ ਨਿਗਰਾਨੀ ਵਿੱਚ ਰੱਖਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਆਵਾਰਾ ਕੁੱਤਿਆਂ ਨੇ ਮੁਹਾਲੀ ਸ਼ਹਿਰ ਵਿਚ ਕਾਫੀ ਆਤੰਕ ਫੈਲਾਇਆ ਹੋਇਆ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਕਾਫੀ ਪ੍ਰੇਸਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਕੁਤੇ ਇਸ ਤੋੱ ਪਹਿਲਾਂ ਵੀ ਕਈ ਵਿਅਕਤੀਆਂ ਨੁੰ ਕੱਟ ਚੁਕੇ ਹਨ ਅਤੇ ਇਹਨਾਂ ਆਵਾਰਾ ਕੁਤਿਆਂ ਕਾਰਨ ਅਨੇਕਾਂ ਹੀ ਹਾਦਸੇ ਵੀ ਵਾਪਰ ਚੁਕੇ ਹਨ। ਮੁਹਾਲੀ ਪ੍ਰਸਾਸਨ ਨੇ ਆਵਾਰਾ ਕੁਤਿਆਂ ਦੀ ਆਬਾਦੀ ਉਪਰ ਰੋਕ ਲਗਾਉਣ ਲਈ ਕੁਤਿਆਂ ਦੀ ਨਸਬੰਦੀ ਕਰਨ ਦੀ ਸਕੀਮ ਵੀ ਸ਼ੁਰੂ ਕੀਤੀ ਸੀ ਪਰ ਇਸ ਸਕੀਮ ਦੇ ਵੀ ਉਸਾਰੂ ਨਤੀਜੇ ਨਹੀੱ ਨਿਕਲੇ। ਇਸ ਤਰਾਂ ਦਿਨੋ ਦਿਨ ਸ਼ਹਿਰ ਵਿਚ ਆਵਾਰਾ ਕੁਤਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ।
ਨਗਰ ਨਿਗਮ ਨੇ ਮੁਹਾਲੀ ਸ਼ਹਿਰ ਵਿੱਚ ਜਿੰਨੇ ਵੀ ਕੂੜੇ ਦਾਨ ਬਣਾਏ ਹਨ, ਉਨ੍ਹਾਂ ਨੂੰ ਕੋਈ ਗੇਟ ਆਦਿ ਨਹੀਂ ਲਗਾਏ ਹੋਏ, ਇਸ ਕਾਰਨ ਇਹ ਆਵਾਰਾ ਕੁੱਤੇ ਉਥੇ ਜਾ ਕੇ ਗੰਦਗੀ ਫੈਲਾਉੱਦੇ ੇਹਨ ਅਤੇ ਕੁੜਾਂ ਫਰੋਲਦੇ ਰਹਿੰਦੇ ਹਨ। ਜਦੋਂ ਕੋਈ ਵਿਅਕਤੀ ਇਨ੍ਹਾਂ ਕੂੜੇਦਾਨਾਂ ਵਿਚ ਕੂੜਾ ਸੁੱਟਣ ਜਾਂਦਾ ਹੈ ਤਾਂ ਇਹ ਆਵਾਰਾ ਕੁੱਤੇ ਉਸ ਵਿਅਕਤੀ ਦੇ ਮਗਰ ਪੈ ਕੇ ਉਸਨੂੰ ਕੱਟਣ ਦਾ ਯਤਨ ਕਰਦੇ ਹਨ। ਸ਼ਹਿਰ ਦੀਆਂ ਮਾਰਕੀਟਾਂ, ਪਾਰਕਾਂ, ਗਲੀਆਂ ਮੁਹੱਲਿਆਂ ਵਿੱਚ ਘੁੰਮਦੇ ਇਹ ਆਵਾਰਾ ਕੁੱਤੇ ਆਮ ਲੋਕਾਂ ਨੂੰ ਵੱਢਣ ਲੱਗ ਗਏ ਹਨ। ਮੁਹਾਲੀ ਦੇ ਆਧੁਨਿਕ ਕਹੇ ਜਾਂਦੇ ਫੇਜ 6 ਸਥਿਤ ਨਵੇਂ ਬੱਸ ਸਟੈਂਡ ਵਿੱਚ ਵੀ ਆਵਾਰਾ ਕੁੱਤੇ ਹਰਲ ਹਰਲ ਕਰਦੇ ਫਿਰਦੇ ਦੇਖੇ ਜਾਂਦੇ ਹਨ। ਹੈਰਾਨੀ ਦੀ ਗਲ ਤਾਂ ਇਹ ਹੈ ਕਿ ਇਸ ਬੱਸ ਸਟੈਂਡ ਉਪਰ ਜਾਣ ਵਾਲੇ ਲੋਕਾਂ ਦੀ ਤਾਂ ਮਸ਼ੀਨ ਲਗਾ ਕੇ ਜਾਂਚ ਕੀਤੀ ਜਾਂਦੀ ਹੈ ਪਰ ਆਵਾਰਾ ਕੁਤੇ ਬਿਨਾਂ ਕਿਸੇ ਜਾਂਚ ਪੜਤਾਲ ਦੇ ਹੀ ਕਾਫੀ ਸਿਕਿਓਰਟੀ ਹੋਣ ਦੇ ਬਾਵਜੂਦ ਬਸ ਸਟੈਂਡ ਅੰਦਰ ਚਲੇ ਜਾਂਦੇ ਹਨ ਅਤੇ ਬੱਸ ਸਟੈਂਡ ਉਪਰ ਮੌਜੂਦ ਲੋਕਾਂ ਨੂੰ ਕੱਟਦੇ ਰਹਿੰਦੇ ਹਨ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ …