ਫੇਜ਼ 3 ਬੀ-2 ਦੀ ਮਾਰਕੀਟ ਵਿੱਚ ਵਿਦਿਆਰਥੀ ਦੀ ਕੁੱਟਮਾਰ, ਪੁਲੀਸ ਵੱਲੋਂ 3 ਨੌਜਵਾਨ ਕਾਬੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਸਤੰਬਰ:
ਸਥਾਨਕ ਫੇਜ਼-3ਬੀ2 ਦੀ ਮਾਰਕੀਟ ਵਿੱਚ ਅੱਜ ਵਿਦਿਆਰਥੀਆਂ ਦੇ ਇੱਕ ਗਰੁੱਪ ਵੱਲੋਂ ਇੱਕ ਵਿਦਿਆਰਥੀ ਦੀ ਕੁੱਟਮਾਰ ਕੀਤੀ ਗਈ। ਦੁਪਹਿਰ ਪੌਣੇ 12 ਵਜੇ ਦੇ ਆਸਪਾਸ ਮਾਰਕੀਟ ਦੇ ਪਿਛਲੇ ਪਾਸੇ ਇਕੱਠੇ ਹੋਏ ਇਹਨਾਂ ਨੌਜਵਾਨਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੇਜ਼-3ਬੀ1 ਦੇ ਵਿਦਿਆਰਥੀ ਅੰਕਿਤ ਨਾਲ ਕੁੱਟਮਾਰ ਕੀਤੀ। ਜਾਣਕਾਰੀ ਅਨੁਸਾਰ ਅੰਕਿਤ ਨਾਂ ਦੇ ਇਸ ਨੌਜਵਾਨ ਦਾ ਮਾਰਕੀਟ ਦੇ ਪਿਛਲੇ ਪਾਸੇ ਇਹਨਾਂ ਨੌਜਵਾਨਾਂ ਨਾਲ ਝਗੜਾ ਹੋਇਆ ਅਤੇ ਨੌਜਵਾਨਾਂ ਦੇ ਟੋਲੇ ਵੱਲੋੱ ਅੰਕਿਤ ਦੀ ਕੁੱਟਮਾਰ ਕਰਨ ਤੇ ਮਾਰਕੀਟ ਦੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਇਸ ਨੌਜਵਾਨ ਨੂੰ ਬਚਾਇਆ। ਇਸ ਮੌਕੇ ਦੁਕਾਨਦਾਰਾਂ ਵੱਲੋਂ ਪੁਲੀਸ ਨੂੰ ਸੱਦਿਆ ਗਿਆ ਅਤੇ ਕੁੱਟਮਾਰ ਕਰਨ ਵਾਲੇ ਨੌਜਵਾਨ ਮੌਕੇ ਤੋੱ ਫਰਾਰ ਹੋਣੇ ਸ਼ੁਰੂ ਹੋ ਗਏ। ਮੌਕੇ ਤੇ ਪਹੁੰਚੀ ਪੀਸੀਆਰ ਦੀ ਟੀਮ ਵੱਲੋਂ ਇੱਕ ਮੋਟਰ ਸਾਈਕਲ (ਜਿਸ ਨਾਲ ਇਕ ਡੰਡਾ ਬੰਨ੍ਹਿਆ ਹੋਇਆ ਸੀ) ਨੂੰ ਬਰਾਮਦ ਕੀਤਾ ਅਤੇ ਤਿੰਨ ਨੌਜਵਾਨਾਂ ਨੂੰ ਵੀ ਕਾਬੂ ਕਰ ਲਿਆ। ਪੀ ਸੀ ਆਰ ਦੀ ਟੀਮ ਵੱਲੋੱ ਇਹਨਾਂ ਨੌਜਵਾਨਾਂ ਨੂੰ ਅਤੇ ਮੋਟਰ ਸਾਈਕਲ ਨੂੰ ਅਗਲੇਰੀ ਕਾਰਵਾਈ ਲਈ ਥਾਣਾ ਮਟੌਰ ਭਿਜਵਾ ਦਿਤਾ ਗਿਆ।
ਇੱਥੇ ਇਹ ਜ਼ਿਕਰਯੋਗ ਹੈ ਕਿ ਫੇਜ਼-3ਬੀ2 ਦੀ ਮਾਰਕੀਟ ਵਿੱਚ ਨੌਜਵਾਨਾਂ ਦੇ ਗਰੁੱਪਾਂ ਵਿੱਚ ਲੜਾਈਆਂ ਹੋਣੀਆਂ ਆਮ ਹਨ ਅਤੇ ਇਸ ਸਬੰਧੀ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਸਮੇਂ ਸਮੇਂ ’ਤੇ ਪੁਲੀਸ ਨੂੰ ਸ਼ਿਕਾਇਤ ਵੀ ਕੀਤੀ ਜਾਂਦੀ ਹੈ। ਮਾਰਕੀਟ ਦੇ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਤੋਂ ਹੀ ਮਾਰਕੀਟ ਵਿੱਚ ਨੌਜਵਾਨ ਝੁੰਡ ਬਣਾ ਕੇ ਇਕੱਠੇ ਹੋ ਗਏ ਹਨ ਅਤੇ ਦੁਪਹਿਰ ਪੌਣੇ 12 ਵਜੇ ਦੇ ਕਰੀਬ ਤਿੰਨ ਦਰਜਨ ਦੇ ਕਰੀਬ ਨੌਜਵਾਨ ਮਾਰਕੀਟ ਦੇ ਪਿਛੇ ਆ ਗਏ ਅਤੇ ਇਹਨਾਂ ਵਿੱਚ ਆਪਸੀ ਬਹਿਸ ਸ਼ੁਰੂ ਹੋ ਗਈ ਜਿਸ ਤੋੱ ਬਾਅਦ ਇਹਨਾਂ ਨੇ ਇੱਕ ਨੌਜਵਾਨ ਦੀ ਕੁਟਮਾਰ ਕੀਤੀ। ਬਾਅਦ ਵਿੱਚ ਪੁਲੀਸ ਦੇ ਆਉਣ ਤੇ ਇਹ ਨੌਜਵਾਨ ਮੌਕੇ ਤੋਂ ਖਿੰਡ ਗਏ ਅਤੇ ਪੁਲੀਸ ਨੇ ਇੱਕ ਮੋਟਰ ਸਾਈਕਲ ਅਤੇ ਤਿੰਨ ਨੌਜਵਾਨ ਕਾਬੂ ਕੀਤੇ। ਜਿਸ ਤੋਂ ਬਾਅਦ ਹੰਗਾਮਾ ਖ਼ਤਮ ਹੋਇਆ। ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਨੇ ਮੰਗ ਕੀਤੀ ਹੈ ਕਿ ਮਾਰਕੀਟ ਵਿੱਚ ਹੁੰਦੀ ਹੁੱਲੜਬਾਜੀ ਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਜਿਥੇ ਪੁਲੀਸ ਗਸ਼ਤ ਵਧਾਈ ਜਾਵੇ ਅਤੇ ਮਾਰਕੀਟ ਵਿੱਚ ਪੁਲੀਸ ਕਰਮਚਾਰੀਆਂ ਦੀ ਪੱਕੀ ਡਿਊਟੀ ਲਗਾਈ ਜਾਵੇ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …