ਮੁਹਾਲੀ ਫੇਜ਼-10 ਦੇ ਕੁਝ ਇਲਾਕਿਆਂ ਵਿੱਚ ਸਟ੍ਰੀਟ ਲਾਈਟ 5 ਦਿਨਾਂ ਤੋਂ ਖਰਾਬ, ਲੋਕ ਪ੍ਰੇਸ਼ਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਨਵੰਬਰ:
ਸਥਾਨਕ ਫੇਜ਼ 10 ਦੇ ਕੁਝ ਹਿੱਸਿਆਂ ਵਿੱਚ ਪਿਛਲੇ 5 ਦਿਨਾਂ ਤੋੱ ਸਟਰੀਟ ਲਾਈਟ ਖਰਾਬ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਬਹੁਤ ਹੀ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਰਡ ਨੰਬਰ 28 ਤੋਂ ਭਾਜਪਾ ਦੇ ਕੌਂਸਲਰ ਹਰਦੀਪ ਸਿੰਘ ਸਰਾਓ ਨੇ ਦੱਸਿਆ ਕਿ ਮਕਾਨ ਨੰਬਰ 1470 ਤੋਂ 1709 ਤੱਕ ਦੀ ਸਟਰੀਟ ਲਾਈਟ ਪਿਛਲੇ ਪੰਜ ਦਿਨਾਂ ਤੋਂ ਖਰਾਬ ਹੈ। ਇਸ ਸਬੰਧੀ ਉਹ ਕਈ ਵਾਰ ਸਟਰੀਟ ਲਾਈਟਾਂ ਦਾ ਸੰਚਾਲਨ ਕਰਨ ਵਾਲੀ ਕੰਪਨੀ ਈ ਸਮਾਰਟ ਦੇ ਅਧਿਕਾਰੀਆਂ ਨੂੰ ਅਤੇ ਨਿਗਮ ਅਧਿਕਾਰੀਆਂ ਨੂੰ ਕਹਿ ਚੁਕੇ ਹਨ ਪਰ ਅਜੇ ਤਕ ਕੋਈ ਵੀ ਕਾਰਵਾਈ ਨਹੀਂ ਹੋਈ। ਉਹਨਾਂ ਕਿਹਾ ਕਿ ਈ ਸਮਾਰਟ ਕੰਪਨੀ ਦਾ ਅਧਿਕਾਰੀ ਸੰਪਰਕ ਕਰਨ ਤੇ ਇਹ ਕਹਿੰਦਾ ਹੈ ਕਿ ਉਹ ਇਸ ਸਮੇੱ ਮੁੰਬਈ ਵਿਚ ਹੈ ਅਤੇ ਉਹ ਜਲਦੀ ਹੀ ਇਸ ਸਮੱਸਿਆ ਦੇ ਹਲ ਲਈ ਕਿਸੇ ਬੰਦੇ ਨੂੰ ਭੇਜ ਦੇਵੇਗਾ ਪਰ ਅਜੇ ਤਕ ਸਟਰੀਟ ਲਾਈਟਾਂ ਠੀਕ ਕਰਨ ਕੋਈ ਬੰਦਾ ਨਹੀਂ ਆਇਆ। ਉਹਨਾਂ ਕਿਹਾ ਕਿ ਜਦੋੱ ਇਸ ਸਬੰਧੀ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਗਲ ਕੀਤੀ ਜਾਂਦੀ ਹੈ ਤਾਂ ਉਹ ਕਹਿ ਦਿੰਦੇ ਹਨ ਕਿ ਉਹਨਾਂ ਨੂੰ ਸਟਰੀਟ ਲਾਈਆਂ ਖਰਾਬ ਹੋਣ ਦਾ ਫਾਲਟ ਹੀ ਨਹੀਂ ਲਭਿਆ, ਜਿਸ ਕਾਰਨ ਇਹ ਲਾਈਟਾਂ ਅਜੇ ਤੱਕ ਠੀਕ ਨਹੀਂ ਹੋਈਆਂ।
ਉਹਨਾਂ ਕਿਹਾ ਕਿ ਇਥੇ ਨੇੜੇ ਹੀ ਗੁਰਦੁਆਰਾ ਸਾਹਿਬ ਹੈ, ਜਿਥੇ ਸਵੇਰੇ ਸ਼ਾਮ ਜਾਣ ਵਾਲੇ ਸ਼ਰਧਾਲੂਆਂ ਨੂੰ ਸਟਰੀਟ ਲਾਈਟਾਂ ਨਾਲ ਚੱਲਣ ਕਾਰਨ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਕਿਹਾ ਕਿ ਅੱਜ ਕਲ ਦਿਨ ਛੋਟੇ ਹਨ ਅਤੇ ਹਨੇਰਾ ਵੀ ਜਲਦੀ ਹੋ ਜਾਂਦਾ ਹੈ ਜਿਸ ਕਰਕੇ ਹਨੇਰੇ ਵਿਚ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਹੋਣਾਂ ਪੈ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਇਸ ਇਲਾਕੇ ਵਿੱਚ ਬੰਦ ਪਈਆਂ ਸਟਰੀਟ ਲਾਈਟਾਂ ਤੁਰੰਤ ਠੀਕ ਕੀਤੀਆਂ ਜਾਣ।
ਇਸ ਸਬੰਧੀ ਸੰਪਰਕ ਕਰਨ ਤੇ ਨਗਰ ਨਿਗਮ ਦੇ ਜੇਈ ਸੇਵਕਦੀਪ ਸਿੰਘ ਨੇ ਦੱਸਿਆ ਕਿ ਪਹਿਲਾਂ ਨਿਗਮ ਦੀ ਟੀਮ ਨੂੰ ਸਟਰੀਟ ਲਾਈਟਾਂ ਖਰਾਬ ਹੋਣ ਦਾ ਫਾਲਟ ਨਹੀਂ ਸੀ ਲੱਭਿਆ ਪਰ ਅੱਜ ਇਹ ਫਾਲਟ ਲੱਭ ਗਿਆ ਹੈ ਅਤੇ ਇਸ ਨੂੰ ਠੀਕ ਕਰ ਦਿੱਤਾ ਗਿਆ ਹੈ ਅਤੇ ਅੱਜ ਸ਼ਾਮ ਨੂੰ ਇਹ ਸਟਰੀਟ ਲਾਈਟਾਂ ਚਲ ਪੈਣਗੀਆਂ। ਉਹਨਾਂ ਕਿਹਾ ਕਿ ਈ ਸਮਾਰਟ ਕੰਪਨੀ ਦੀ ਕਾਰਗੁਜਾਰੀ ਰਿਪੋਰਟ ਬਣਾਂ ਕੇ ਭੇਜ ਦੇਣਗੇ ਅਤੇ ਕੰਪਨੀ ਨੂੰ ਜੁਰਮਾਨਾ ਲਗਾਇਆ ਜਾਵੇਗਾ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…