Nabaz-e-punjab.com

ਪਿੰਡ ਮੌਲੀ ਬੈਦਵਾਨ ਐਨ ਚੋਅ ਦੇ ਕਿਨਾਰਿਆਂ ਨੂੰ ਪੱਕਾ ਤੇ ਮਜ਼ਬੂਤ ਬਣਾਉਣ ਲਈ 16 ਲੱਖ ਰੁਪਏ ਖ਼ਰਚੇ: ਸਿੱਧੂ

ਸਿੱਧੂ ਨੇ ਪਿੰਡ ਮੌਲੀ ਬੈਦਵਾਨ ਨੇੜਿਓਂ ਲੰਘਦੇ ਐਨ-ਚੋਅ ਦੇ ਕਰਵਾਏ ਕੰਮਾਂ ਦਾ ਲਿਆ ਜਾਇਜ਼ਾ

ਐਨ ਚੋਅ ਦੇ ਕੰਢੇ ਵਸੇ ਘਰਾਂ ਵਾਲਿਆਂ ਨੂੰ ਹੁਣ ਨਹੀਂ ਝੱਲਣੀ ਪਵੇਗੀ ਬਰਸਾਤੀ ਪਾਣੀ ਦੀ ਮਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਈ:
ਇੱਥੋਂ ਦੇ ਨਜ਼ਦੀਕੀ ਪਿੰਡ ਮੌਲੀ ਬੈਦਵਾਨ ਨੇੜਿਓਂ ਲੰਘਦੇ ਐਨ-ਚੋਅ ਦੇ ਕੰਢੇ ਵਸੇ ਲੋਕਾਂ ਨੂੰ ਹੁਣ ਬਰਸਾਤੀ ਪਾਣੀ ਦੀ ਮਾਰ ਨਹੀਂ ਝੱਲਣੀ ਪਵੇਗੀ ਅਤੇ ਨਾ ਹੀ ਪਿੰਡ ਵਾਸੀਆਂ ਦੇ ਘਰਾਂ ਨੂੰ ਨੁਕਸਾਨ ਪੁੱਜੇਗਾ। ਇਹ ਵਿਚਾਰ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਪਿੰਡ ਮੌਲੀ ਬੈਦਵਾਨ ਨੇੜਿਓਂ ਲੰਘਦੇ ਐਨ ਚੋਅ ਦੇ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਐਨ-ਚੋਅ ਕਿਨਾਰਿਆਂ ਨੂੰ ਪੱਕਾ ਅਤੇ ਮਜ਼ਬੂਤ ਬਣਾਉਣ ਲਈ 16 ਲੱਖ ਰੁਪਏ ਖ਼ਰਚ ਕੀਤੇ ਗਏ ਹਨ।
ਸ੍ਰੀ ਸਿੱਧੂ ਨੇ ਦੱਸਿਆ ਕਿ ਐਨ-ਚੋਅ ਵਿੱਚ ਬਾਰਿਸ਼ ਦਾ ਜ਼ਿਆਦਾ ਪਾਣੀ ਆਉਣ ਕਾਰਨ ਇਹ ਲੋਕਾਂ ਦੇ ਘਰਾਂ ਤੱਕ ਮਾਰ ਕਰਨ ਲੱਗ ਪਿਆ ਸੀ। ਇੱਥੋਂ ਤੱਕ ਕਿ ਜ਼ਮੀਨ ਅਤੇ ਗਲੀਆਂ ਵੀ ਧਸਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਇਸ ਦੇ ਨੇੜੇ ਵਸਦੇ ਗਰੀਬ ਪਰਿਵਾਰਾਂ ਦੇ ਘਰ ਤੱਕ ਢਹਿ-ਢੇਰੀ ਹੋ ਗਏ ਸਨ। ਇਸ ਸਮੱਸਿਆ ਦਾ ਹੱਲ ਕਰਨ ਲਈ ਉਨ੍ਹਾਂ ਵੱਲੋਂ ਪੰਜਾਬ ਵਿੱਚ ਆਦਰਸ਼ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ 16 ਲੱਖ ਰੁਪਏ ਦੀ ਗਰਾਂਟ ਰਿਲੀਜ਼ ਕੀਤੀ ਗਈ ਸੀ। ਇਨ੍ਹਾਂ ਪੈਸਿਆਂ ਨਾਲ ਐਨ ਚੋਅ ਦੇ ਕੰਢਿਆਂ ਨੂੰ ਪੱਥਰ ਲਗਾ ਕੇ ਪੱਕਾ ਅਤੇ ਮਜ਼ਬੂਤ ਕੀਤਾ ਗਿਆ ਹੈ ਤਾਂ ਜੋ ਬਰਸਾਤ ਦੇ ਮੌਸਮ ਦੌਰਾਨ ਚੋਅ ਵਿੱਚ ਜ਼ਿਆਦਾ ਪਾਣੀ ਆਉਣ ’ਤੇ ਕਿਸੇ ਕਿਸਮ ਦਾ ਨੁਕਸਾਨ ਨਾ ਝੱਲਣਾ ਪਵੇ। ਉਨ੍ਹਾਂ ਕਿਹਾ ਕਿ ਚੋਅ ਦਾ ਬਾਕੀ ਰਹਿੰਦਾ ਕੰਮ ਵੀ ਜਲਦੀ ਨੇਪਰੇ ਚਾੜ੍ਹਿਆ ਜਾਵੇਗਾ।
ਇਸ ਮੌਕੇ ਕੈਬਨਿਟ ਮੰਤਰੀ ਦੇ ਰਾਜਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਡਰੇਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਕਿਰਨਦੀਪ, ਐਸਡੀਓ ਭੁਪਿੰਦਰ ਸਿੰਘ, ਕਾਂਗਰਸ ਆਗੂ ਭਗਤ ਸਿੰਘ ਨਾਮਧਾਰੀ, ਸਰਪੰਚ ਬਾਲ ਕ੍ਰਿਸ਼ਨ, ਕਮਲਜੀਤ ਸਿੰਘ, ਰਾਜਿੰਦਰ ਸਿੰਘ ਰਾਜਾ, ਇੰਦਰਜੀਤ ਸ਼ਰਮਾ, ਭਰਪੂਰ ਸਿੰਘ, ਗੁਰਬਾਜ਼ ਸਿੰਘ, ਜਸਵੰਤ ਸਿੰਘ, ਹਮੀਰ ਸਿੰਘ (ਸਾਰੇ ਪੰਚ), ਹਰਜੱਸ ਸਿੰਘ ਬੈਦਵਾਨ ਅਤੇ ਸਰਬਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…