nabaz-e-punjab.com

ਜੁਝਾਰ ਨਗਰ ਵਿੱਚ ਇੱਕੋਂ ਮਕਾਨ ਦੋ ਵਿਅਕਤੀਆਂ ਨੂੰ ਵੇਚਣ ਕਾਰਨ ਤਣਾਅ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ,30 ਜੂਨ:
ਸਥਾਨਕ ਜੁਝਾਰ ਨਗਰ ਵਿੱਚ ਸਥਿਤ ਇਕ ਮਕਾਨ ਨੂੰ ਮਕਾਨ ਦੇ ਮਾਲਕ ਵੱਲੋਂ ਵੱਖ ਵੱਖ ਦੋ ਵਿਅਕਤੀਆਂ ਨੂੰ ਵੇਚ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਨਿਰਮਲਾ ਦੇਵੀ ਪਤਨੀ ਸ੍ਰੀ ਰਾਮ ਨਰੇਸ਼ ਵਸਨੀਕ ਗਲੀ ਨੰਬਰ 2 ਜੁਝਾਰ ਨਗਰ ਨੇ ਦਸਿਆ ਕਿ ਉਸਨੇ ਇਹ ਮਕਾਨ 2012 ਵਿੱਚ ਸੁਰਿੰਦਰ ਕੁਮਾਰ ਬਾਂਸਲ ਤੋੱ ਮੁੱਲ ਲਿਆ ਸੀ। ਜਿਸਦੀ ਰਜਿਸਟਰੀ 1.6.12 ਨੂੰ ਹੋਈ ਸੀ। ਉਸਨੇ ਇਹ ਮਕਾਨ ਖਰੀਦਣ ਲਈ ਪੰਜਾਬ ਐੱਡ ਸਿੰਧ ਬੈਂਕ ਤੋਂ 11 ਲੱਖ ਦਾ ਕਰਜ਼ਾ ਲਿਆ ਸੀ। ਅਸਲ ਵਿੱਚ ਸੁਰਿੰਦਰ ਕੁਮਾਰ ਬਾਂਸਲ ਨੇ ਇਹ ਮਕਾਨ 2011 ਵਿੱਚ ਬਲਜੀਤ ਸਿੰਘ ਸਰਕਾਰੀ ਮੁਲਾਜਮ ਤੋੱ ਖਰੀਦਿਆ ਸੀ, ਜੋ ਕਿ ਉਸਨੂੰ ਅੱਗੇ ਵੇਚ ਦਿਤਾ ਸੀ।
ਉਹਨਾਂ ਕਿਹਾ ਕਿ ਇਸੇ ਦੌਰਾਨ ਬਲਜੀਤ ਸਿੰਘ ਨੇ ਇਹ ਮਕਾਨ ਇਕ ਹੋਰ ਵਿਅਕਤੀ ਕ੍ਰਿਸ਼ਨ ਕੁਮਾਰ ਵਸਨੀਕ ਚੰਡੀਗੜ੍ਹ ਨੂੰ ਸਾਲ 2012 ਵਿੱਚ ਵੇਚ ਦਿਤਾ ਪਰ ਇਸਦੀ ਰਜਿਸਟਰੀ ਨਹੀਂ ਸੀ ਹੋਈ। ਸਿਰਫ ਐਗਰੀਮੈਂਟ ਹੀ ਕੀਤਾ ਹੋਇਆ ਸੀ। ਇਸੇ ਦੌਰਾਨ ਬਲਜੀਤ ਸਿੰਘ ਨੇ ਹੋਰ ਵੀ ਕਈ ਮਕਾਨ ਤੇ ਪਲਾਟ ਹੇਰਾਫੇਰੀ ਕਾਰਨ ਵੇਚ ਦਿੱਤੇ। ਜਿਸ ਕਾਰਨ ਉਸ ਵਿਰੁੱਧ ਮੁਹਾਲੀ ਅਤੇ ਖਰੜ ਵਿੱਚ ਕਈ ਮਾਮਲੇ ਦਰਜ ਹੋਏ ਅਤੇ ਇਸ ਸਮੇਂ ਬਲਜੀਤ ਸਿੰਘ ਜੇਲ ਵਿੱਚ ਹੈ। ਇਸੇ ਦੌਰਾਨ ਕ੍ਰਿਸ਼ਨ ਕੁਮਾਰ ਨੇ ਬਲਜੀਤ ਸਿੰਘ ਉਪਰ ਐਗਰੀਮੈਂਟ ਦੇ ਸਹਾਰੇ ਅਦਾਲਤ ਵਿੱਚ ਕੇਸ ਕਰ ਦਿੱਤਾ। ਅਦਾਲਤ ਵਿੱਚ ਬਲਜੀਤ ਸਿੰਘ ਪੇਸ਼ ਨਾ ਹੋਇਆ। ਜਿਸ ਕਰਕੇ ਅਦਾਲਤ ਨੇ ਬਲਜੀਤ ਸਿੰਘ ਨੂੰ ਇਹ ਮਕਾਨ ਖਾਲੀ ਕਰਵਾ ਕੇ ਕ੍ਰਿਸ਼ਨ ਕੁਮਾਰ ਨੂੰ ਦੇਣ ਦੇ ਹੁਕਮ ਜਾਰੀ ਕਰ ਦਿੱਤੇ।
ਉਹਨਾਂ ਦਸਿਆ ਕਿ ਅਦਾਲਤ ਵੱਲੋਂ ਉਹਨਾਂ ਨੂੰ ਕਦੇ ਵੀ ਕੋਈ ਨੋਟਿਸ ਨਹੀਂ ਮਿਲਿਆ ਪਰ ਹੁਣ ਤਹਿਸਲੀਦਾਰ ਵਲੋੱ ਉਹਨਾਂ ਉਪਰ ਇਹ ਮਕਾਨ ਖਾਲੀ ਕਰਵਾਉਣ ਦਲਈ ਦਬਾਓ ਪਾਇਆ ਜਾ ਰਿਹਾ ਹੈ। ਉਸਨੇ ਮੰਗ ਕੀਤੀ ਕਿ ਜਦੋਂ ਮਕਾਨ ਉਸਨੇ ਖਰੀਦਿਆ ਹੋਇਆ ਹੈ। ਇਸ ਲਈ ਇਹ ਮਕਾਨ ਉਸ ਤੋੱ ਖਾਲੀ ਨਾ ਕਰਵਾਇਆ ਜਾਵੇ। ਇਸ ਮੌਕੇ ਸਾਬਕਾ ਸਰਪੰਚ ਇਕਬਾਲ ਸਿੰਘ ਅਤੇ ਪੰਚ ਬਿਮਲਾ ਰਾਣੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ

ਅਦਾਲਤ ਦੇ ਹੁਕਮਾਂ ’ਤੇ ਮਾਲਵਿੰਦਰ ਮਾਲੀ ਜੇਲ੍ਹ ’ਚੋਂ ਰਿਹਾਅ, ਦੋਸਤ ਨੇ ਭਰਿਆ ਜ਼ਮਾਨਤੀ ਬਾਂਡ ਪੰਜਾਬ ਸਰਕਾਰ ਤ…