Nabaz-e-punjab.com

ਲੈਕਚਰਾਰ ਯੂਨੀਅਨ ਵੱਲੋਂ ਸਾਇੰਸ ਵਿਸ਼ੇ ਲਈ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਪ੍ਰਾਜੈਕਟ ਦਾ ਸਖ਼ਤ ਵਿਰੋਧ

ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਵਿੱਚ ਬੈਠੇ ਅਧਿਆਪਕਾਂ ਨੂੰ ਤੁਰੰਤ ਪਿਰਤੀ ਸਕੂਲਾਂ ਵਿੰਚ ਵਾਪਸ ਭੇਜਿਆ ਜਾਵੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਨਵੰਬਰ:
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾਈ ਪ੍ਰਧਾਨ ਹਾਕਮ ਸਿੰਘ ਅਤੇ ਸਰਪ੍ਰਸਤ ਸੁਖਦੇਵ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਲਈ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਪ੍ਰਾਜੈਕਟ ਦੀ ਰੂਪ-ਰੇਖਾ ’ਤੇ ਵਿਚਾਰ ਕਰਨ ਉਪਰੰਤ ਇਸ ਪ੍ਰਾਜੈਕਟ ਨੂੰ ਵਿਦਿਆਰਥੀਆਂ ਲਈ ਨੁਕਸਾਨਦਾਇਕ ਅਤੇ ਘਾਤਕ ਦੱਸਦਿਆਂ ਇਸ ਦੀ ਸਖ਼ਤ ਨਿਖੇਧੀ ਕੀਤੀ।
ਸੁਖਦੇਵ ਸਿੰਘ ਰਾਣਾ ਨੇ ਕਿਹਾ ਕਿ ਹੁਣ ਤੱਕ ਇਸ ਪ੍ਰਾਜੈਕਟ ਦੀ ਰੂਪ-ਰੇਖਾ ਅਨੂਸਾਰ ਸਇੰਸ ਦੇ ਵਿਦਿਆਰਥੀਆਂ ਲਈ ਪ੍ਰਸ਼ਨ ਬੈਂਕ, ਦੁਹਰਾਈ ਲਈ ਸਹਾਈ ਹੋ ਸਕਦੇ ਹਨ ਪ੍ਰੰਤੂ ਡੀਐਮ ਵੱਲੋਂ ਵੱਖ-ਵੱਖ ਵਿਸ਼ਿਆ ਦੇ ਲੈਖਚਰਾਰਾਂ ਨੂੰ ਈ-ਕੰਨਟੈਂਟ ਜੋ ਜਬਰਦਸਤੀ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਉਹ ਆਉਣ ਵਾਲੇ ਸਮੇਂ ਵਿੱਚ ਵਿਦਿਆਰਥੀਆਂ ਦੇ ਨਤੀਜੇ ’ਤੇ ਮਾੜਾ ਅਸਰ ਪਾਉਣਗੀਆਂ। ਜਨਰਲ ਸਕੱਤਰ ਸੁਖਦੇਵ ਲਾਲ ਬੱਬਰ ਨੇ ਦੱਸਿਆ ਕਿ 10 ਨਵੰਬਰ ਤੱਕ ਪੜ੍ਹਾਈ ਦੇ ਕੁਲ 130 ਦਿਨ ਬਣਦੇ ਹਨ ਅਤੇ ਬਾਕੀ ਰਹਿੰਦੇ ਸਮੇਂ ਵਿੱਚ 70 ਦੇ ਕਰੀਬ ਪੜ੍ਹਾਈ ਦੇ ਦਿਨ ਬਣਦੇ ਹਨ। ਫਰਵਰੀ ਦੇ ਮਹੀਨੇ ਦੇ ਅੰਤ ਤੱਕ ਸਾਰੇ ਸਿਲੇਬਸ ਖਤਮ ਕਰਨ ਲਈ ਅੌਸ਼ਤਨ 195 ਦਿਨਾਂ ਦੀ ਲੋੜ ਹੈ। ਇਨ੍ਹਾਂ ਦਿਨਾਂ ਵਿੱਚ ਹਰੇਕ ਲੈਕਚਰਾਰ ਵਾਧੂ ਸਮਾਂ ਲਗਾ ਕੇ ਪ੍ਰੀਖਿਆ ਦੀ ਤਿਆਰੀ ਕਰਾਉਣੀ ਚਾਹੁੰਦਾ ਹੈ। ਪਿਛਲੇ ਸਮੇਂ ਦੌਰਾਨ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਦੀਆਂ ਗਤੀਵਿਧੀਆਂ ਕਾਰਨ ਦਸਵੀਂ ਦੇ ਨਤੀਜੇ ਵਿੱਚ ਗਿਰਾਵਟ ਆਉਣ ਦਾ ਖਦਸ਼ਾ ਹੈ। ਇਸ ਕਮੀ ਨੂੰ ਛੁਪਾਉਣ ਲਈ ਲੈਕਚਰਾਰਾਂ ਨੂੰ ਦਸਵੀਂ ਦੀਆਂ ਕਲਾਸਾਂ ਦੇਣ ਲਈ ਸਕੂਲ ਮੁਖੀਆਂ ਅਤੇ ਸਿੱਖਿਆ ਸੱਕਤਰ ਵੱਲੋਂ ਲਗਾਤਾਰ ਦਬਾਅ ਪਾਇਆ ਜਾ ਰਿਹਾ ਹੈ ਤਾਂ ਜੋ ਪ੍ਰਾਜੈਕਟ ਨਾਲ ਹੋ ਰਹੇ ਪੜ੍ਹਾਈ ਦੇ ਨੁਕਸਾਨ ਨੂੰ ਅਧਿਆਪਕਾਂ ਸਿਰ ਮੜ੍ਹ ਕੇ ਪ੍ਰਾਜੈਕਟ ਨੂੰ ਚਲੲਉਣ ਵਾਲੇ ਬਚ ਸਕਣ ਅਤੇ ਵਿੱਤੀ ਨੁਕਸਾਨ ਨੂੰ ਛੁਪਾਇਆਂ ਜਾ ਸਕੇ।
ਆਗੂਆਂ ਨੇ ਕਿਹਾ ਕਿ ਗਿਆਰ੍ਹਵੀਂ ਅਤੇ ਬਾਰ੍ਹਵੀਂ ਕਲਾਸ ਲਈ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਲਾਗੂ ਕਰਨਾ ਪੰਜਾਬ ਸਰਕਾਰ ਦਾ ਗਰੀਬ ਵਿਦਿਆਰਥੀਆਂ ਲਈ ‘ਪੜ੍ਹਾਈ ਹਟਾਓ’ ਪ੍ਰਾਜੈਕਟ ਹੋਵੇਗਾ ਅਤੇ ਗਿਆਰ੍ਹਵੀਂ ਦੇ ਆਉਣ ਵਾਲੇ ਸਾਲ ਵਿੱਚ ਦਾਖ਼ਲੇ ਘੱਟ ਕਰਨ ਵਿੱਚ ਸਹਾਈ ਹੋਵੇਗਾ। ਅਧਿਆਪਕ ਆਪਣੀ ਸਮਰੱਥਾ ਅਨੁਸਾਰ ਇਂਟਰਨੈਂਟ ਦੀ ਸਹਾਇਤਾ ਨਾਲ ਵਿਦਿਆਂਰਥੀਆਂ ਨੂੰ ਮਿਹਨਤ ਕਰਵਾ ਰਹੇ ਹਨ। ਜਥੇਬੰਦੀ ਦੇ ਸੂਬਾ ਪ੍ਰਧਾਨ ਹਾਕਮ ਸਿੰਘ ਨੇ ਦੱਸਿਆ ਕਿ ਸਾਇੰਸ ਵਿਸ਼ੇ ਦੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਅਨੁਸਾਰ ਫਿਜ਼ਿਕਸ ਲਈ 180, ਕੈਮਿਸਟਰੀ 210, ਗਣਿਤ 200 ਅਤੇ ਬਾਇਓ ਲਈ 195 ਪੀਰੀਅਡਾਂ ਦਾ ਸ਼ਡਿਊਲ ਨਿਰਧਾਰਿਤ ਹੈ। ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ 6 ਪੀਰੀਅਡ ਥਿਊਰੀ ਅਤੇ ਤਿੰਨ ਪ੍ਰਯੋਗੀ ਪੀਰੀਅਡ ਹਨ। ਇਸ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਕੋਲ ਸਿਲੇਬਸ ਤੋਂ ਬਿਨਾਂ ਹੋਰ ਪ੍ਰਾਜੈਕਟ ਲਈ ਵਾਧੂ ਸਮਾਂ ਨਹੀਂ ਹੈ ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਮੁੱਖ ਦਫ਼ਤਰ ਵਿੱਚ ਬੈਠੇ ਅਧਿਆਪਕ ਸਕੂਲਾਂ ਵਿੱਚ ਜਾਣ ਦੀ ਬਜਾਏ ਬੇਲੋੜੀਆਂ ਗਤੀਵਿਧੀਆਂ ਵਿੱਚ ਵਿਭਾਗ ਅਤੇ ਵਿਦਿਆਰਥੀਆਂ ਨੂੰ ਉਲਝਾ ਕੇ ਆਪਣੀ ਨਿਯੁਕਤੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕਿ ਇਨ੍ਹਾਂ ਸਾਰੇ ਅਧਿਆਪਕਾਂ ਨੂੰ ਸਿੱਖਿਆ ਦਫ਼ਤਰਾਂ ’ਚੋਂ ਵਾਪਸ ਪਿਰਤੀ ਸਕੂਲਾਂ ਵਿੱਚ ਭੇਜਿਆਂ ਜਾਵੇ।
ਇਸ ਮੌਕੇ ਸੰਜੀਵ ਕੁਮਾਰ, ਜਗਤਾਰ ਸਿੰਘ, ਬਲਰਾਜ ਬਾਜਵਾ, ਸਰਦੂਲ ਸਿੰਘ, ਗੁਰਪ੍ਰੀਤ ਸਿੰਘ, ਜਸਵੀਰ ਸਿੰਘ ਗੋਸਲ, ਮੇਜਰ ਸਿੰਘ, ਅਰੁਣ ਕੁਮਾਰ, ਹਰਜੀਤ ਸਿੰਘ, ਮੁਖਤਿਆਰ ਸਿੰਘ, ਜਗਰੂਪ ਸਿੰਘ, ਕੌਸ਼ਲ ਕੁਮਾਰ, ਅਮਨ ਸ਼ਰਮਾ, ਅਮਰੀਕ ਸਿੰਘ, ਗੁਰਚਰਨ ਸਿੰਘ ਅਤੇ ਅਜੀਤਪਾਲ ਸਿੰਘ, ਅਮਰਜੀਤ ਸਿੰਘ ਵਾਲੀਆ, ਗਰੋਵਰ, ਵਿਜੈ ਮਿੱਡਾ, ਕਰਮਜੀਤ ਸਿੰਘ ਬਰਨਾਲਾ ਅਤੇ ਕਾਨੂੰਨੀ ਸਲਾਹਕਾਰ ਚਰਨਦਾਸ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…