Share on Facebook Share on Twitter Share on Google+ Share on Pinterest Share on Linkedin ਪੰਜਾਬ ਦੇ ਸਮੂਹ ਡੀਸੀ ਦਫਤਰ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੂਨ: ਪੰਜਾਬ ਰਾਜ ਜ਼ਿਲ੍ਹਾ (ਡੀਸੀ) ਦਫਤਰ ਕਰਮਚਾਰੀ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਹੜਤਾਲ ਸ਼ੁਰੂ ਕਰ ਦਿੱਤੀ ਹੈ। ਯੂਨੀਅਨ ਦੇ ਸੂਬਾਈ ਅਹੁਦੇਦਾਰਾਂ ਜਿਨ੍ਹਾਂ ਵਿੱਚ ਚੇਅਰਮੈਨ ਓਮ ਪ੍ਰਕਾਸ਼, ਪ੍ਰਧਾਨ ਗੁਰਨਾਮ ਸਿੰਘ ਵਿਰਕ, ਜੋਗਿੰਦਰ ਕੁਮਾਰ ਜ਼ੀਰਾ ਜਨਰਲ ਸਕੱਤਰ, ਵਰਿੰਦਰ ਕੁਮਾਰ ਢੋਸੀਵਾਲ ਸੀਨੀਅਰ ਮੀਤ ਪ੍ਰਧਾਨ ਅਤੇ ਸਤਬੀਰ ਸਿੰਘ ਵਿੱਤ ਸਕੱਤਰ ਦੀ ਅਗਵਾਈ ਵਿੱਚ ਕੀਤੀ ਗਈ ਇਸ ਹੜਤਾਲ ਸੰਬੰਧੀ ਯੂਨੀਅਨ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ ਭੇਜ ਕੇ ਕਿਹਾ ਗਿਆ ਹੈ ਕਿ ਕਰਮਚਾਰੀਆਂ ਦੀਆਂ ਮੰਗਾਂ ਤੁਰੰਤ ਪ੍ਰਵਾਨ ਕਰੇ ਵਰਨਾ ਇਸ ਐਕਸ਼ਨ ਨੂੰ ਹੋਰ ਵੀ ਸਖ਼ਤ ਕੀਤਾ ਜਾਵੇਗਾ। ਯੂਨੀਅਨ ਦੇ ਸੂਬਾ ਚੇਅਰਮੈਨ ਓਮ ਪ੍ਰਕਾਸ਼ ਨੇ ਕਿਹਾ ਕਿ ਇਸ ਹੜਤਾਲ ਕਾਰਨ ਆਮ ਜਨਤਾ ਦੀਆਂ ਸੇਵਾਵਾਂ ਪ੍ਰਭਾਵਿਤ ਹੋਣ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਉਹਨਾਂ ਕਿਹਾ ਕਿ ਪਿਛਲੇ ਦਿਨੀਂ 24 ਮਈ ਨੂੰ ਸਕੱਤਰ ਮਾਲ, ਪੰਜਾਬ ਸਰਕਾਰ ਦੇ ਪੱਧਰ ਤੇ ਯੂਨੀਅਨ ਦੇ ਸੂਬਾਈ ਵਫਦ ਦੀ ਹੋਈ ਮੀਟਿੰਗ ਵਿੱਚ ਵੀ ਕਰਮਚਾਰੀਆਂ ਨੂੰ ਸਿਵਾਏ ਭਰੋਸਾ ਦੇਣ ਤੋਂ ਇਲਾਵਾ ਕੋਈ ਸੰਤੋਸ਼ਜਨਕ ਜਵਾਬ ਨਹੀਂ ਮਿਲਿਆ ਸੀ। ਸਟਾਫ਼ ਦੇਣ, ਸੁਪਰਡੈਂਟ ਗ੍ਰੇਡ-1 ਦੀਆਂ ਪਦਉਨਤੀਆਂ, ਗਰੁੱਪ ਬੀ ਦੇ ਨਿਯਮ ਬਨਾਉਣ ਅਤੇ ਸੁਪਰਡੈਂਟ ਮਾਲ ਤੋੱ ਤਹਿਸੀਲਦਾਰ ਪਦਉਨਤੀ ਲਈ ਤਜਰਬੇ ਦੀ ਪੰਜ ਸਾਲ ਤੋਂ ਘੱਟ ਕਰਕੇ ਤਿੰਨ ਸਾਲ ਕਰਨ ਦਾ ਮਾਮਲਾ ਜਿਉਂ ਦਾ ਤਿਉਂ ਖੜ੍ਹਾ ਹੈ। ਸਬ ਡਿਵੀਜ਼ਨ ਵਿੱਚ ਅਪਗ੍ਰੇਡ ਸੁਪਰਡੈਂਟ ਗ੍ਰੇਡ-2 ਅਸਾਮੀ ਨੂੰ ਸੁਪਰਡੈਂਟ ਜਨਰਲ ਕਰਨ ਵਾਲਾ ਪੱਤਰ ਹਾਲੇ ਤੱਕ ਵਾਪਸ ਨਹੀੱ ਲਿਆ ਗਿਆ ਹੈ। ਸਟੈਨੋ ਕਾਰਡ ਲਈ ਤੀਜੇ ਪੇਅ ਕਮਿਸ਼ਨ ਦੀ ਸਿਫਾਰਸ਼ ਮੁਤਾਬਕ ਪਦਉਨਤੀ ਰਸਤਾ ਖੋਲਣ ਲਈ ਨਿੱਜੀ ਸਹਾਇਤ ਦੀ ਅਸਾਮੀ ਨੂੰ ਅਪਗ੍ਰੇਡ ਕਰਕੇ ਨਿੱਜੀ ਸਕੱਤਰ ਕਰਨ, ਏਡੀਸੀ ਨਾਲ ਨਿੱਜੀ ਸਹਾਇਕ ਅਤੇ ਸੰਡਲ ਮੈਜਿਸਟਰੇਟ/ਸਹਾਇਕ ਕਮਿਸ਼ਨਰ (ਸ਼ਿਕਾਇਤਾਂ ਅਤੇ ਜਨਰਲ) ਨਾਲ ਸੀਨੀ ਸਕੇਲ ਸਟੈਨੋਗ੍ਰਾਫਰ ਅਤੇ ਇਸ ਤੋੱ ਹੇਠਲੇ ਪੱਧਰ ਤੇ ਜੂਨੀਅਰ ਸਕੇਲ ਸਟੈਨੋਗ੍ਰਾਫਰ ਦੀ ਅਸਾਮੀਆਂ ਕਰਨ ਅਤੇ ਪਤਉਨਤੀ ਲਈ ਟੈਸਟ ਲੈਣ ਦੀਆਂ ਸ਼ਰਤਾਂ ਖ਼ਤਮ ਕਰਨ ਸਬੰਧੀ ਮੰਗ ਲਾਗੂ ਨਹੀਂ ਕੀਤੀ ਜਾ ਰਹੀ ਹੈ। ਬਹੁਤੇ ਮੰਡਲ ਦਫ਼ਤਰਾਂ ਤੋਂ ਸੁਪਰਡੈਂਟਾਂ ਦੀ ਪਦਉਨਤੀ ਲਈ ਐਫ਼ਸੀਆਰ ਦਫ਼ਤਰ ਨੂੰ ਪੈਨਲ ਨਹੀਂ ਭੇਜੇ ਜਾ ਰਹੇ ਹਨ ਅਤੇ ਨਾ ਹੀ ਵਿਭਾਗੀ ਪਤਉਨਤੀ ਕਮੇਟੀ (ਡੀਪੀਸੀ) ਦੀ ਮੀਟਿੰਗ ਨਿਸ਼ਚਿਤ ਹੋ ਰਹੀ ਹੈ। ਬਲਕਿ ਨਾਇਬ ਤਹਿਸੀਲਦਾਰ ਦੀ ਪਦਉਨਤੀ ਨਿਯਮ ਬਣਾਉਣ ਸਮੇਂ ਮਨਿਸਟੀਰੀਅਲ ਕਾਮਿਆਂ ਲਈ 25‚ ਕੋਟਾ ਫਿਕਸ ਕਰਨ ਦੀ ਮੰਗ ਨੂੰ ਅਣਗੋਲਿਆ ਕਰਕੇ ਮਾਨਯੋਗ ਹਾਈਕੋਰਟ ਦੇ ਵੱਖ ਵੱਖ ਫੈਸਲਿਆਂ ਰਹੀ ਮਿਲਿਆਂ ਡੀਆਰਏ ਤੋਂ ਨਾਇਬ ਤਹਿਸੀਦਾਰ ਪਦਉਨਤ ਹੋਣ ਦਾ 2 ਫੀਸਦੀ ਕੋਟਾ ਖਤਮ ਕਰਕੇ ਫੀਲਡ ਮਾਲ ਸਟਾਫ਼ ਨੂੰ ਦਿੱਤਾ ਗਿਆ ਹੈ। ਉਹਨਾ ਕਿਹਾ ਕਿ ਉਪਰੋਕਤ ਗੱਲਾਂ ਕਾਰਨ ਡੀਸੀ ਦਫ਼ਤਰ ਕਾਮਿਆਂ ਵਿੱਚ ਵਿਆਪਕ ਪੱਧਰ ’ਤੇ ਰੋਸ ਹੈ ਅਤੇ ਉਹਨਾਂ ਨੇ ਤੁਰੰਤ ਕੰਮ ਬੰਦ ਕਰਕੇ ਵੱਢਾ ਸੰਘਰਸ਼ ਵਿੱਢਣ ਦੇ ਵਿਚਾਰ ਦਿੱਤੇ ਹਨ। ਉਹਨਾਂ ਕਿਹਾ ਕਿ ਯੂਨੀਅਨ ਦੇ ਸੂਬਾਈ ਵਫਦ ਵੱਲੋੱ ਮਾਲ ਮੰਤਰੀ, ਪੰਜਾਬ ਨੂੰ ਮਿਲ ਕੇ ਵੀ ਧਿਆਨ ਵਿੱਚ ਲਿਆ ਦਿੱਤਾ ਗਿਆ ਸੀ ਕਿ ਜੇਕਰ 31 ਮਈ ਦੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਦਫਤਰ ਕਾਮਿਆਂ ਦੇ ਨਾਇਬ ਤਹਿਸੀਲਦਾਰ ਪਦਉਨਤੀ ਕੋਟੇ ਨਾਲ ਕੋਈ ਛੇੜ-ਛਾੜ ਕੀਤੀ ਗਈ ਜਾਂ ਮਨਿਸਟੀਰੀਅਲ ਕਾਮਿਆਂ ਦੇ ਹੱਕ ਪ੍ਰਭਾਵਤ ਕੀਤੇ ਗਏ ਅਤੇ ਇਹ ਪਦਉਨਤੀ ਕੋਟਾ 25 ਫੀਸਦੀ ਨਾ ਕੀਤਾ ਗਿਆ ਤਾਂ ਡੀਸੀ ਦਫਤਰਾਂ ਦਾ ਕੰਮ ਅਣਮਿਥੇ ਸਮੇਂ ਲਈ ਬੰਦ ਕਰ ਦੇਣਗੇ ਪਰੰਤੂ ਉਹਨਾਂ ਵੱਲੋੱ ਕੋਈ ਭਰੋਸਾ ਨਹੀਂ ਦਿੱਤਾ ਗਿਆ ਅਤੇ ਨਾ ਹੀ ਕੋਈ ਮੀਟਿੰਗ ਦਾ ਸਮਾਂ ਦਿੱਤਾ ਗਿਆ। ਇਸ ਕਾਰਨ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਗਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ