ਜ਼ਿਲ੍ਹਾ ਅਦਾਲਤ ਵਿੱਚ ਵਕੀਲਾਂ ਵੱਲੋਂ ਹੜਤਾਲ, ਅਮੈਂਡਮੈਂਟ ਬਿੱਲ ਦੀਆਂ ਕਾਪੀਆਂ ਸਾੜੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਅਪਰੈਲ:
ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਦੇ ਸੱਦੇ ’ਤੇ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਵੱਲੋਂ ਜ਼ਿਲ੍ਹਾ ਅਦਾਲਤ ਵਿੱਚ ਬਾਅਦ ਦੁਪਹਿਰ ਕੰਮ-ਕਾਜ ਠੱਪ ਰੱਖਿਆ। ਇਸ ਸਬੰਧੀ ਮੁਹਾਲੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਲੌਂਗੀਆ ਦੀ ਅਗਵਾਈ ਵਿੱਚ ਐਗਜੈਕਟਿਵ ਬਾਡੀ ਦੀ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ’ਚ ਸਾਰੇ ਮੈਂਬਰਾ ਨੇ ਬਾਰ ਕਾਊਂਸਲ ਦੀਆਂ ਹਦਾਇਤਾਂ ਮੁਤਾਬਕ ਐਡਵੋਕੇਟ ਅਮੈਂਡਮੈਂਟ ਬਿਲ 2017 ਦੇ ਵਿਰੋਧ ’ਚ ਹੜਤਾਲ ਕੀਤੀ ਗਈ ਅਤੇ ਸਮੂਹ ਮੈਂਬਰਾ ਨੇ ਸ਼ਾਮਲ ਹੋ ਕੇ ਕੰਮ-ਕਾਜ਼ ਬੰਦ ਰੱਖਿਆ। ਇਸ ਦੌਰਾਨ ਇੱਕ ਮੈਮੋਰੰਡਮ ਵੱਖ-ਵੱਖ ਅਦਾਲਤਾਂ ’ਚ ਦਿੱਤਾ ਗਿਆ। ਇਸ ਤੋਂ ਇਲਾਵਾ ਮੈਂਬਰਾ ਦੀ ਹਾਜ਼ਰੀ ’ਚ ਅਮੈਂਡਮੈਂਟ ਦੀਆਂ ਕਾਪੀਆਂ ਨੂੰ ਰੋਸ ਵੱਜੋਂ ਸਾੜੀਆਂ ਗਈਆਂ।
ਮੀਟਿੰਗ ’ਚ ਇਹ ਵੀ ਤੈਅ ਹੋਇਆ ਕਿ ਜੇਕਰ ਇਸ ਬਿਲ ਦੀ ਪ੍ਰਵਾਨਗੀ ਨੂੰ ਨਾ ਰੋਕਿਆ ਗਿਆ ਤਾਂ ਇਹ ਰੋਸ ਮੁਜਾਹਰੇ ਬਾਰ ਕੌਂਸਲ ਦੇ ਮਤੇ ਮੁਤਾਬਕ ਅੱਗੇ ਵੀ ਜਾਰੀ ਰੱਖੇ ਜਾਣਗੇ। ਇਸ ਮੌਕੇ ਬਾਰ ਪ੍ਰਧਾਨ ਅਮਰਜੀਤ ਸਿੰਘ ਲੌਂਗੀਆ ਨੇ ਦੱਸਿਆ ਕਿ ਇਸ ਅਮੈਂਡਮੈਂਟ ਬਿਲ ’ਚ ਵਕੀਲਾਂ ਵੱਲੋਂ ਕੀਤੀਆਂ ਜਾਂਦੀਆਂ ਹੜਤਾਲਾਂ ਤੇ ਰੋਕ, ਸਟੇਟ ਬਾਰ ਕਾਉਂਸਲ ਦੀ ਕਮੇਟੀਆਂ ’ਚ ਹੋਰ ਪੇਸ਼ੇ ਦੇ ਲੋਕਾਂ ਦੀ 25 ਪ੍ਰਤੀਸ਼ਤ ਨਾਮਜ਼ਦਗੀ ਅਤੇ ਕੇਸ ਹਾਰਨ ਵਾਲੇ ਵਕੀਲ ਜਾਂ ਵਕੀਲ ਵੱਲੋਂ ਕੰਮ ’ਚ ਕੀਤੀ ਕੁਤਾਹੀ ਬਦਲੇ ਉਸਦੇ ਕਲਾਇੰਟ ਨੂੰ ਹੱਕ ਹੋਵੇਗਾ ਕਿ ਉਹ ਆਪਣੇ ਵਕੀਲ ਵੱਲੋਂ ਤੋਂ 5 ਲੱਖ ਰੁਪਏ ਮੁਆਵਜਾ ਲੈ ਸਕੇ। ਇਸ ਮੌਕੇ ਵਕੀਲਾਂ ਨੇ ਇਸ ਲਿਆਉਣ ਵਾਲੇ ਬਿਲ ਪ੍ਰਤੀ ਲਾਅ ਕਮਿਸ਼ਨ ਦੇ ਖਿਲਾਫ ਨਾਅਰੇਬਾਜੀ ਵੀ ਕੀਤੀ।
ਇਸ ਮੌਕੇ ਵਕੀਲ ਸੰਦੀਪ ਸਿੰਘ ਲੱਖਾ, ਡੀ.ਕੇ ਵੱਤਸ, ਨਟਰਾਜਨ ਕੌਸ਼ਲ, ਦਰਸ਼ਨ ਸਿੰਘ ਧਾਲੀਵਾਲ, ਐਚ.ਐਸ. ਢਿੱਲੋਂ, ਗੁਰਦੀਪ ਸਿੰਘ, ਹਰਦੀਪ ਸਿੰਘ ਦੀਵਾਨਾ, ਪ੍ਰਿਤਪਾਲ ਸਿੰਘ ਬਾਸੀ, ਅਮਰਜੀਤ ਸਿੰਘ ਰੁਪਾਲ, ਲਲਿਤ ਸੂਦ ਜਸਪਾਲ ਸਿੰਘ ਦੱਪਰ, ਪੀ.ਐਸ. ਗਰੇਵਾਲ, ਪੀ.ਆਰ ਮਾਨ, ਦਮਨਜੀਤ ਸਿੰਘ ਧਾਲੀਵਾਲ, ਨਰਪਿੰਦਰ ਸਿੰਘ ਰੰਗੀ, ਸੰਜੀਵ ਕੁਮਾਰ ਸ਼ਰਮਾ, ਸਿਮਰਨ ਸਿੰਘ, ਜਸਬੀਰ ਸਿੰਘ ਚੌਹਾਨ ਗੁਰਿੰਦਰ ਸਿੰਘ ਪਡਿਆਲਾ, ਗੁਰਤੇਜ਼ ਸਿੰਘ ਪ੍ਰਿੰਸ, ਗੁਰਪ੍ਰੀਤ ਸਿੰਘ ਖੱਟੜਾ ਤੋਂ ਇਲਾਵਾ ਬਹੁਤ ਸਾਰੇ ਵਕੀਲਾਂ ਨੇ ਮੁਕੱਮਲ ਹੜਤਾਲ ਵਿੱਚ ਸਾਥ ਦਿੱਤਾ।

Load More Related Articles
Load More By Nabaz-e-Punjab
Load More In Court and Police

Check Also

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ

ਨਸ਼ਾ ਤਸਕਰੀ ਮਾਮਲਾ: ‘ਸਰਕਾਰ ਜਿੰਨਾ ਮਰਜ਼ੀ ਧੱਕਾ ਕਰ ਲਵੇ ਮੇਰਾ ਮਨੋਬਲ ਨਹੀਂ ਤੋੜ ਸਕਦੀ’: ਮਜੀਠੀਆ ਮੁਹਾਲੀ ਅਦ…