ਖਰੜ ਨਗਰ ਕੌਂਸਲ ਦੇ ਕਰਮਚਾਰੀਆਂ ਦੀ ਹੜਤਾਲ 10ਵੇਂ ਦਿਨ ’ਚ ਦਾਖ਼ਲ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 24 ਮਈ:
ਪੰਜਾਬ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੱਦੇ ’ਤੇ ਮਿਉਂਸਪਲ ਕਮੇਟੀ ਦੇ ਕਰਮਚਾਰੀਆਂ ਦੀ ਹੜਤਾਲ ਅੱਜ 10ਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਇਸ ਮੌਕੇ ਮਿਉਂਸਪਲ ਇੰਪਲਾਈਜ਼ ਯੂਨੀਅਨ ਖਰੜ ਦੇ ਪ੍ਰਧਾਨ ਮਹੇਸ਼ ਚੰਦਰ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋੱ ਤੱਕ ਹੜਤਾਲ ਜਾਰੀ ਰਹੇਗੀ। ਇਸ ਮੌਕੇ ਅਕਾਲੀ ਦਲ ਦੇ ਸਮੂਹ ਨਗਰ ਕੌਂਸਲਰਾਂ ਨੇ ਪ੍ਰਧਾਨ ਮਹੇਸ਼ ਚੰਦਰ ਨਾਲ ਮੁਲਾਕਾਤ ਕਰਨ ਤੋੱ ਬਾਅਦ ਕਿਹਾ ਕਿ ਹਰ ਅੌਖੀ ਘੜੀ ਵਿੱਚ ਉਹ ਉਨ੍ਹਾਂ ਦੇ ਨਾਲ ਖੜ੍ਹੇ ਹਨ।
ਇਸ ਮੌਕੇ ਕੌਂਸਲਰਾਂ ਨੇ ਕਿਹਾ ਕਿ ਨਗਰ ਕੌਂਸਲ ਦੇ ਕਰਮਚਾਰੀਆਂ ਦੀ ਤਨਖਾਹ ਘੱਟੋ ਘੱਟ 10 ਹਜ਼ਾਰ ਜਾਂ 15 ਹਜ਼ਾਰ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਕਰਮਚਾਰੀਆਂ ਦੀਆਂ ਮੰਗਾਂ ਨੂੰ ਦੇਖਦੇ ਹੋਏ ਇਨ੍ਹਾਂ ਦਾ ਕੋਈ ਵਾਜਿਬ ਹੱਲ ਕੱਢੇ। ਇਸ ਮੌਕੇ ਮਾਨ ਸਿੰਘ, ਵਿਨੀਤ ਜੈਨ, ਰਾਮ ਸਰੂਪ, ਰਜਿੰਦਰ ਸਿੰਘ, ਰਜਵੰਤ ਕੌਰ, ਕੇਸਰ ਸਿੰਘ, ਗੁਰਪਾਲ ਸਿੰਘ, ਗੁਰਦੀਪ ਕੌਰ, ਜਸਵੀਰ ਸਿੰਘ ਰਾਣਾ, ਪਰਮਜੀਤ ਕੌਰ, ਜੋਤੀ ਗੁਜਰਾਲ, ਜਸਪ੍ਰੀਤ ਕੌਰ ਲੌਂਗੀਆ, ਪਰਮਿੰਦਰ ਸਿੰਘ ਲੌਂਗੀਆ, ਜਸਵੀਰ ਸਿੰਘ ਬਡਾਲੀ, ਹਰਕਾ ਦਾਸ ਬੀਐਸਪੀ ਹਲਕਾ ਇੰਚਾਰਜ ਖਰੜ, ਪਰਮਜੀਤ ਸਿੰਘ, ਜਸਵੀਰ ਸਿੰਘ ਜੱਸੀ, ਹਰਪ੍ਰੀਤ ਗੁਜਰਾਲ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…