nabaz-e-punjab.com

ਸ਼ਹਿਰ ਵਿੱਚ ਪਾਲਤੂ ਪਸ਼ੂ ਖੁੱਲ੍ਹੇ ਛੱਡਣ ਵਾਲੇ ਪਸ਼ੂ ਮਾਲਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ: ਬੌਬੀ ਕੰਬੋਜ

ਮੁਹਾਲੀ ਪੁਲੀਸ ਵੱਲੋਂ 18 ਪਸ਼ੂ ਮਾਲਕਾਂ ਦੇ ਖ਼ਿਲਾਫ਼ ਕੇਸ ਦਰਜ, ਨਗਰ ਨਿਗਮ ਵੱਲੋਂ ਭੇਜੇ ਨੋਟਿਸਾਂ ਤੋਂ ਪਸ਼ੂ ਪਾਲਕ ਸਖ਼ਤ ਖ਼ਫ਼ਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੁਲਾਈ:
ਭਾਜਪਾ ਦੇ ਕੌਂਸਲਰ ਬੌਬੀ ਕੰਬੋਜ ਨੇ ਨਗਰ ਨਿਗਮ ਦੇ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਮੁਹਾਲੀ ਸ਼ਹਿਰ ਖਾਸ ਕਰਕੇ ਸੈਕਟਰ-68 ਵਿੱਚ ਆਪਣੇ ਪਾਲਤੂ ਪਸ਼ੂ ਖੁਲ੍ਹੇ ਛੱਡਣ ਵਾਲੇ ਪਸ਼ੂ ਮਾਲਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇੱਕ ਬਿਆਨ ਵਿੱਚ ਕੌਂਸਲਰ ਬੌਬੀ ਕੰਬੋਜ ਨੇ ਕਿਹਾ ਕਿ ਪਿੰਡ ਕੁੰਭੜਾ ਦੇ ਵੱਡੀ ਗਿਣਤੀ ਵਸਨੀਕ ਪਸ਼ੂ ਪਾਲਣ ਦਾ ਧੰਦਾ ਕਰਦੇ ਹਨ ਪਰ ਇਹ ਪਸ਼ੂ ਪਾਲਕ ਆਪਣੇ ਪਾਲਤੂ ਪਸ਼ੂਆਂ ਨੂੰ ਖੁਦ ਆਪਣੇ ਕੋਲੋਂ ਚਾਰਾ ਪਾਉਣ ਦੀ ਥਾਂ ਮੁਹਾਲੀ ਸ਼ਹਿਰ ਖਾਸ ਕਰਕੇ ਸੈਕਟਰ-68 ਵਿੱਚ ਖੁਲਾ ਛੱਡ ਦਿੰਦੇ ਹਨ। ਇਹ ਪਾਲਤੂ ਪਸ਼ੂ ਕੂੜਾ ਫਰੋਲਦੇ ਰਹਿੰਦੇ ਹਨ ਅਤੇ ਮਲ ਮੂਤਰ ਕਰਕੇ ਗੰਦਗੀ ਫੈਲਾਉੱਦੇ ਹਨ। ਇਸ ਤੋਂ ਇਲਾਵਾ ਇਨ੍ਹਾਂ ਪਾਲਤੂ ਪਸ਼ੂਆਂ ਕਾਰਨ ਬਹੁਤ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਇਹ ਪਾਲਤੂ ਪਸ਼ੂ ਆਵਾਜਾਈ ਵਿੱਚ ਵੀ ਵਿਘਨ ਪਾਉਂਦੇ ਹਨ। ਇਹ ਪਾਲਤੂ ਪਸ਼ੂ ਅਕਸਰ ਹੀ ਰਾਹਗੀਰਾਂ ਨੂੰ ਵੀ ਟੱਕਰ ਮਾਰ ਦਿੰਦੇ ਹਨ, ਜਿਸ ਕਾਰਨ ਇਹਨਾਂ ਪਾਲਤੂ ਪਸ਼ੂਆਂ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲੀ ਹੋਈ ਹੈ। ਜੇ ਕੋਈ ਵਿਅਕਤੀ ਇਹਨਾਂ ਪਾਲਤੂ ਪਸ਼ੂਆਂ ਦੇ ਮਾਲਕਾਂ ਨੂੰ ਇਸ ਇਲਾਕੇ ਵਿੱਚ ਪਾਲਤੂ ਪਸ਼ੂ ਖੁਲ੍ਹੇ ਛੱਡਣ ਤੋੱ ਰੋਕਦਾ ਹੈ ਤਾਂ ਇਹ ਪਸ਼ੂ ਮਾਲਕ ਉਸ ਵਿਅਕਤੀ ਨਾਲ ਲੜਾਈ ਝਗੜਾ ਕਰਨ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸੈਕਟਰ-68 ਲਈ ਕੁੰਭੜਾ ਪਿੰਡ ਦੇ ਪਾਲਤੂ ਪਸ਼ੂ ਬਹੁਤ ਵੱਡੀ ਸਮੱਸਿਆ ਬਣ ਗਏ ਹਨ। ਉਹਨਾਂ ਮੰਗ ਕੀਤੀ ਕਿ ਸੈਕਟਰ-68 ਵਿੱਚ ਪਾਲਤੂ ਪਸ਼ੂ ਖੁਲ੍ਹੇ ਛੱਡਣ ਵਾਲੇ ਕੁੰਭੜਾ ਦੇ ਪਸ਼ੂ ਮਾਲਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਉਧਰ, ਪੇਂਡੂ ਸੰਘਰਸ਼ ਕਮੇਟੀ ਦੇ ਪ੍ਰਧਾਨ ਪਰਮਦੀਪ ਸਿੰਘ ਬੈਦਵਾਨ, ਪਰਮਿੰਦਰ ਸਿੰਘ ਸੋਹਾਣਾ, ਬੂਟਾ ਸਿੰਘ ਸੋਹਾਣਾ, ਜਗਦੀਸ਼ ਸਿੰਘ ਸ਼ਾਹੀਮਾਜਰਾ, ਅਮਰੀਕ ਸਿੰਘ ਸਰਪੰਚ ਮਟੌਰ, ਭਿੰਦਰ ਸਿੰਘ ਮਦਨਪੁਰ, ਕੌਂਸਲਰ ਰਵਿੰਦਰ ਸਿੰਘ ਬਿੰਦਰਾ, ਹਰਮਿੰਦਰ ਸਿੰਘ ਨੰਬਰਦਾਰ, ਸਤਬੀਰ ਸਿੰਘ ਧਨੋਆ ਆਦਿ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੁਲਸ ਵੱਲੋਂ ਪਿੰਡਾਂ ਦੇ ਪਸ਼ੂ ਪਾਲਕਾਂ ਨੂੰ ਧਾਰਾ 188 ਤਹਿਤ ਜ਼ਮਾਨਤਾਂ ਕਰਵਾਉਣ ਸਬੰਧੀ ਨੋਟਿਸ ਭੇਜੇ ਜਾ ਰਹੇ ਹਨ। ਇਨ੍ਹਾਂ ਨੋਟਿਸਾਂ ਨੂੰ ਲੈ ਕੇ ਪਸ਼ੂ ਪਾਲਕਾਂ ਵਿੱਚ ਭਾਰੀ ਰੋਸ ਦੀ ਲਹਿਰ ਹੈ।
ਪ੍ਰਧਾਨ ਬੈਦਵਾਨ ਨੇ ਦੱਸਿਆ ਕਿ ਪਸ਼ੂ ਪਾਲਕਾਂ ਦੀ ਇੱਕ ਜ਼ਰੂਰੀ ਮੀਟਿੰਗ ਵਿੱਚ ਪਿੰਡ ਦੇ ਮੰਦਰ ਵਿਚ ਹੋਈ। ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਪੇਂਡੂ ਸੰਘਰਸ਼ ਕਮੇਟੀ ਉਨਢਾਂ ਸਾਰੀਆਂ ਰਾਜਨੀਤਕ ਪਾਰਟੀਆਂ ਦਾ ਸਖ਼ਤ ਵਿਰੋਧ ਕਰਦੀ ਹੈ ਜਿਨਢਾਂ ਨੇ ਵੋਟਾਂ ਦੇ ਦਿਨਾਂ ਵਿਚ ਨਿਗਮ ਅਧੀਨ ਆਉਂਦੇ ਪਸ਼ੂ ਪਾਲਕਾਂ ਨੂੰ ਡੇਅਰੀ ਫਾਰਮਾਂ ਲਈ ਥਾਂ ਦੇਣ ਦੇ ਸਬਜ਼ਬਾਗ ਦਿਖਾਏ ਪ੍ਰੰਤੂ ਬਾਅਦ ਵਿੱਚ ਕੋਈ ਸੁਣਵਾਈ ਨਹੀਂ ਹੋ ਰਹੀ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਹਲਕਾ ਮੁਹਾਲੀ ਤੋਂ ਜਿੱਤ ਪ੍ਰਾਪਤ ਕਰਕੇ ਪਸ਼ੂ ਪਾਲਣ ਮੰਤਰੀ ਵਿਭਾਗ ਦੇ ਮੰਤਰੀ ਬਣੇ ਬਲਬੀਰ ਸਿੰਘ ਸਿੱਧੂ ਵੀ ਪਸ਼ੂ ਪਾਲਕਾਂ ਦੀ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਹੇ ਹਨ। ਪਿੰਡਾਂ ਦੇ ਪਸ਼ੂ ਪਾਲਕਾਂ ਨੇ ਪਸ਼ੂ ਪਾਲਣ ਮੰਤਰੀ ਕੋਲੋਂ ਵੀ ਮੰਗ ਕੀਤੀ ਕਿ ਪਸ਼ੂ ਪਾਲਕਾਂ ਦੀ ਸਮੱਸਿਆ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…