nabaz-e-punjab.com

ਸੀਨੀਅਰ ਪੱਤਰਕਾਰ ਕੇਜੇ ਸਿੰਘ ਤੇ ਬਜ਼ੁਰਗ ਮਾਂ ਦੇ ਕਤਲ ਦੀ ਸਖ਼ਤ ਨਿਖੇਧੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਸਤੰਬਰ:
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਭੋਮਾ, ਵਰਕਿੰਗ ਕਮੇਟੀ ਮੈਂਬਰ ਸ਼੍ਰੋਮਣੀ ਅਕਾਲੀ ਦਲ, ਜੱਥੇਬੰਦਕ ਸਕੱਤਰ ਸਰਬਜੀਤ ਸਿੰਘ ਸੋਹਲ, ਵਰਕਿੰਗ ਕਮੇਟੀ ਮੈਂਬਰ ਐਡਵੋਕੇਟ ਜਸਬੀਰ ਸਿੰਘ ਘੁੰਮਣ, ਫੈਡਰੇਸ਼ਨ ਦੇ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ, ਸਲਾਹਕਾਰ ਸਤਨਾਮ ਸਿੰਘ ਕੰਡਾ ਅਤੇ ਫੈਡਰੇਸ਼ਨ ਦੇ ਸਕੱਤਰ ਜਨਰਲ ਐਡਵੋਕੇਟ ਅਮਰਜੀਤ ਸਿੰਘ ਪਠਾਨਕੋਟ ਨੇ ਇਕ ਸਾਂਝੇ ਬਿਆਨ ਵਿੱਚ ਮੋਹਾਲੀ ਵਿਖੇ ਇਕ ਸੀਨੀਅਰ ਪੱਤਰਕਾਰ ਕੇ.ਜੇ. ਸਿੰਘ ਅਤੇ ਉਸਦੀ ਮਾਤਾ ਗੁਰਚਰਨ ਕੌਰ ਦੇ ਵਹਿਸ਼ੀਆਣਾ ਕਤਲਾਂ ਦੀ ਪੁਰਜੋਰ ਸ਼ਬਦਾਂ ਵਿੱਚ ਨਿੰਦਿਆਂ ਕਰਦਿਆਂ ਕਿਹਾ ਇਹੇ ਕਤਲ ਭਾਵੇਂ ਘਰੇਲੂ ਹੋਣ ਜਾਂ ਜਥੇਬੰਦਕ ਇਹ ਪੰਜਾਬ ਅਤੇ ਲੋਕਤੰਤਰ ਲਈ ਇੱਕ ਚਿੰਤਾ ਦਾ ਵਿਸ਼ਾ ਹਨ ਅਤੇ ਇਹੇ ਕਤਲ ਪੰਜਾਬ ਦੇ ਪੱਤਰਕਾਰ ਭਾਈਚਾਰੇ ਲਈ ਇਕ ਸਿੱਧਾ ਚੈਲੇਂਜ ਹਨ। ਪੰਜਾਬ ਦੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਇਹਨਾਂ ਕਤਲਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਕਾਤਲਾਂ ਵਿਰੁੱਧ ਇੱਕ ਮੁੱਠ ਹੋ ਕੇ ਅਵਾਜ ਬੁਲੰਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਜੇਕਰ ਅੱਜ ਵੀ ਪੱਤਰਕਾਰ ਭਾਈਚਾਰਾ ਨਾ ਜਾਗਿਆ ਤਾਂ ਇਕ ਇਕ ਕਰਕੇ ਕੱਲ ਨੂੰ ਕਿਸੇ ਦੀ ਵੀ ਵਾਰੀ ਆ ਸਕਦੀ ਹੈ। ਉਨ੍ਹਾਂ ਕਿਹਾ ਅੱਜ ਦੇਸ਼ ਵਿੱਚ ਪ੍ਰੈਸ ਤੇ ਅਣਐਲਾਨੀ ਐਮਰਜੈਂਸੀ ਲਾਈ ਜਾ ਰਹੀ ਹੈ।
ਫੈਡਰੇਸ਼ਨ ਆਗੂਆ ਨੇ ਕਿਹਾ ਜੇਕਰ ਪੱਤਰਕਾਰ ਭਾਈਚਾਰਾ, ਪੱਤਰਕਾਰ ਗੌਰੀ ਲੰਕੇਸ਼, ਨਰਿੰਦਰ ਦਾਭੋਲਕਰ, ਗੋਬਿੰਦ ਪੰਸਾਰੇ ਅਤੇ ਐੱਮ.ਐੱਮ. ਕਲਬੁਰਗੀ ਦੇ ਫਿਰਕੂ ਕਾਤਲਾਂ ਵਿਰੁੱਧ ਦੇਸ਼ ਵਿੱਚ ਇੱਕਮੁੱਠ ਹੋ ਕੇ ਅੰਨਾ ਹਜਾਰੇ ਦੇ ਸੰਘਰਸ਼ ਵਾਂਗ ਜਬਰਦਸਤ ਆਵਾਜ਼ ਬੁਲੰਦ ਕਰਕੇ ਇਕ ਲੋਕ ਲਹਿਰ ਪੈਦਾ ਕਰਦੇ ਤਾਂ ਇਕ ਤੋਂ ਬਾਅਦ ਦੂਸਰੇ ਦਲੇਰ ਪੱਤਰਕਾਰਾਂ ਦੇ ਕਤਲ ਨਾ ਹੁੰਦੇ ਪਰ ਅਫਸੋਸ ਪੱਤਰਕਾਰ ਭਾਈਚਾਰਾ ਵੀ ਆਪਣੇ ਭਰਾਵਾਂ ਦੇ ਕਤਲ ਹੁੰਦੇ ਦੇਖਕੇ ਮੂਕ ਦਰਸ਼ਕ ਬਣਿਆ ਰਿਹਾ, ਜਿਸ ਕਾਰਨ ਕਾਤਲਾਂ ਦੇ ਹੋਸਲੇ ਬੁਲੰਦ ਹੁੰਦੇ ਗਏ ਤੇ ਲੋਕਤੰਤਰ ਲਈ ਲੜਨ ਵਾਲੇ ਅਣਖੀਲੇ ਤੇ ਦਲੇਰ ਪੱਤਰਕਾਰਾਂ ਦੇ ਕਤਲ ਹੁੰਦੇ ਗਏ। ਉਨ੍ਹਾਂ ਕਿਹਾ ਅੱਜ ਵੀ ਪੱਤਰਕਾਰ ਭਾਈਚਾਰੇ ਨੂੰ ਆਪਣੀ ਪਿਛਲੀਆਂ ਗਲਤੀਆਂ ਤੋ ਸਬਕ ਸਿੱਖਦਿਆਂ ਛੋਟੇ ਮੋਟੇ ਮੱਤ ਭੇਦ ਭੁਲਾ ਕੇ ਛੋਟੀਆਂ-ਛੋਟੀਆਂ ਜੱਥੇਬੰਦੀਆਂ ਭੰਗ ਕਰਕੇ ਇਕੋ ਇਕ ਸ਼ਕਤੀਸ਼ਾਲੀ ਤੇ ਪ੍ਰਭਾਵਸ਼ਾਲੀ ਪੱਤਰਕਾਰ ਭਾਈਚਾਰੇ ਦੀ ਜੱਥੇਬੰਦੀ ਕਾਇਮ ਕਰਕੇ ਆਪਣੇ ਭਰਾਵਾਂ ਦੇ ਕਾਤਲਾਂ ਨੂੰ ਗਿਰਫਤਾਰ ਕਰਵਾਉਣ ਲਈ ਅਤੇ ਉਨ੍ਹਾਂ ਨੂੰ ਸਜ਼ਾਵਾਂ ਦੁਵਾਉਣ ਲਈ ਤੁਰੰਤ ਸ਼ਾਂਤਮਈ ਸ਼ੰਘਰਸ਼ ਦਾ ਬਿਗੁਲ ਵਜਾਉਣਾ ਚਾਹੀਦਾ ਹੈ।
ਆਲ ਇੰਡਿਆ ਸਿੱਖ ਸਟੂਡੈਂਟਸ ਫੈਡਰੇਸ਼ਨ ਉਨ੍ਹਾਂ ਦੀ ਪੂਰਨ ਹਮਾਇਤ ਕਰੇਗੀ। ਉਨ੍ਹਾਂ ਪੱਤਰਕਾਰ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹੋ ਆਪਣੇ ਜੱਥੇਬੰਦਕ ਸੰਘਰਸ਼ ਦੀ ਅਗਵਾਈ ਪੇਂਡੂ ਖੇਤਰ ਦੇ ਪੱਤਰਕਾਰਾਂ ਦੇ ਹਵਾਲੇ ਕਰਨ ਕਿਉਕਿ ਪੇਂਡੂ ਪੱਤਰਕਾਰ ਹੀ ਜੰਮਕੇ ਲੰਮਾ ਸ਼ੰਘਰਸ਼ ਲੜ ਸਕਦੇ ਹਨ। ਕਿਉਕਿ ਵੇਖਣ ਵਿੱਚ ਆਇਆ ਹੈ ਕੇ ਪੇਂਡੂ ਪਿੱਠਭੂਮੀ ਵਾਲੇ ਪੱਤਰਕਾਰ ਨਿੱਠਕੇ ਤਿੰਨ ਘੰਟੇ ਧਰਨੇ ਤੇ ਬੈਠ ਸਕਦੇ ਹਨ ਪਰ ਮਾਫ਼ ਕਰਨਾ ਸ਼ਹਿਰੀ ਪੱਤਰਕਾਰ ਆਪਣੇ ਹੀ ਹੱਕਾਂ ਲਈ ਕੁਝ ਸਮਾਂ ਵੀ ਧਰਨੇ ਵਿੱਚ ਨਹੀ ਬੈਠ ਸਕਦੇ। ਸ਼ਹਿਰੀ ਪੱਤਰਕਾਰ ਮੰਤਰੀਆਂ ਅਤੇ ਲੀਡਰਾਂ ਦੀ ਤਿੰਨ ਘੰਟੇ ਬੈਠ ਕੇ ਉਡੀਕ ਕਰ ਸਕਦੇ ਹਨ ਪਰ ਆਪਣੇ ਹੱਕਾਂ ਤੇ ਆਪਣੇ ਭਰਾਵਾਂ ਦੇ ਹੱਕਾਂ ਲਈ ਧਰਨੇ ਵਿੱਚ ਬੈਠਣਾ ਵੀ ਆਪਣੀ ਹੱਤਕ ਜਾਂ ਸਮਾਂ ਬਰਬਾਦੀ ਸਮਝਦੇ ਹਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …