nabaz-e-punjab.com

ਸਿਆਸੀ ਦਖ਼ਲਅੰਦਾਜ਼ੀ ਤਹਿਤ ਅਧਿਆਪਕਾਂ ਦੀਆਂ ਬਦਲੀਆਂ ਕਰਨ ਦੀ ਸਖ਼ਤ ਨਿਖੇਧੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਨਵੰਬਰ:
ਵਿਦਿਆਰਥੀਆਂ ਤੱਕ ਪੂਰੀਆ ਪੁਸਤਕਾਂ ਅਤੇ ਵਰਦੀਆਂ ਦੀ ਪੂਰੀ ਰਾਸ਼ੀ ਪਹੁੰਚਾੳੇਣ ਵਿੱਚ ਅਸਫਲ ਰਹੇ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਚਿੰਤਾ ਛੱਡ ਕੇ ਵਿੱਦਿਅਕ ਸ਼ੈਸ਼ਨ ਦੇ ਅੱਧ ਵਿਚਾਲੇ ਬਿਨਾ ਕਿਸੇ ਪਾਰਦਰਸ਼ੀ ਢੰਗ ਨੂੰ ਅਪਣਾਏ ਬਦਲੀਆਂ ਕਰਨ ਦੇ ਗਲਤ ਰੁਝਾਨ ਦੀ ਅਧਿਆਪਕ ਜਥੇਬੰਦੀਆਂ ਵੱਲੋਂ ਸਖਤ ਨਿਖੇਧੀ ਕਰਦਿਆਂ ਗੰਭੀਰ ਸਵਾਲ ਖੜੇ ਕੀਤੇ ਜਾ ਰਹੇ ਹਨ। ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਵੜੈਚ ਅਤੇ ਜਨਰਲ ਸਕੱਤਰ ਦਵਿੰਦਰ ਸਿੰਘ ਪੂਨੀਆ ਨੇ ਦੱਸਿਆ ਕਿ ਬੀਤੇ ਹਫਤੇ ਦੌਰਾਨ 700 ਦੇ ਕਰੀਬ ਪ੍ਰਿੰਸੀਪਲ ਕਾਡਰ, ਮਾਸਟਰ ਕਾਡਰ ਅਧਿਆਪਕਾਂ, ਲੈਕਚਰਾਰਾਂ, ਮੁੱਖ ਅਧਿਆਪਕਾਂ ਅਤੇ ਕਲਰਕਾਂ ਦੀਆਂ ਬਦਲੀਆਂ ‘ਲੋਕ ਹਿੱਤ’ ਦੀ ਆੜ ਵਿੱਚ ਕੀਤੀਆਂ ਗਈਆਂ ਹਨ।
ਆਗੂਆਂ ਨੇ ਦੋਸ਼ ਲਾਇਆ ਕੇ ਸਿੱਖਿਆ ਮੰਤਰੀ ਦੀ ਪ੍ਰਵਾਨਗੀ ਨਾਲ ਸਿੱਖਿਆ ਸਕੱਤਰ ਅਤੇ ਡੀ.ਪੀ.ਆਈ ਵੱਲੋਂ ਜਾਰੀ ਇਨ੍ਹਾਂ ਬਦਲੀਆਂ ਲਈ ਕਿਸੇ ਵੀ ਤਰ੍ਹਾਂ ਦਾ ਪਾਰਦਰਸ਼ੀ ਢੰਗ ਨਹੀਂ ਅਪਣਾਇਆ ਗਿਆ ਹੈ। ਉਨ੍ਹਾਂ ਗੰਭੀਰ ਸਵਾਲ ਕੀਤਾ ਕਿ ਉਕਤ ਬੇਨਿਯਮੀਆਂ, ਸਿਆਸੀ ਦਖਲਅੰਦਾਜ਼ੀ ਅਤੇ ਗੈਰਪਾਰਦਰਸ਼ਤਾ ਨਾਲ ਕੀਤੀਆਂ ਜਾਂਦੀਆਂ ਬਦਲੀਆਂ ਨੂੰ ਭ੍ਰਿਸਟਾਚਾਰ ਦੀ ਕਿਸ ਸ਼੍ਰੇਣੀ ਵਿੱਚ ਰੱਖਿਆ ਜਾਵੇ? ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਤੱਕ ਪੂਰੀਆਂ ਪੁਸਤਕਾਂ ਨਾ ਪਹੁੰਚਾਕੇ ਅਤੇ ਸਰਦੀ ਦਾ ਮੋਸਮ ਆਉਣ ਦੇ ਬਾਵਜੂਦ ਵਰਦੀਆਂ ਦੀ ਅਣਹੋਂਦ ਵਿੱਚ ਠੰਡ ਨਾਲ ਠੁਰਕਦੇ ਬੱਚਿਆਂ ਦੀ ਚਿੰਤਾਂ ਛੱੜ ਕੇ ਆਪਣਾ ਪੂਰਾ ਧਿਆਨ ਸਿਆਸੀ ਸਿਫਾਰਸ਼ਾਂ ਤਹਿਤ ਬਦਲੀਆਂ ਕਰਨ ਤੇ ਲਾਇਆ ਹੋਇਆ ਹੈ।
ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਦੇਣ ਲਈ ਸੁਹਰਿਦ ਉਪਰਾਲੇ ਕਰਨ ਦੀ ਥਾਂ ਸਿੱਖਿਆ ਦੇ ਨਿੱਜੀਕਰਨ ਨੂੰ ਉਤਸ਼ਾਹਿਤ ਕਰਦਿਆਂ 800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਵਰਗੇ ਕਦਮ ਚੁੱਕੇ ਰਹੇ ਹਨ। ਆਗੂਆਂ ਨੇ ਸਾਂਝੇ ਅਧਿਆਪਕ ਮੋਰਚੇ ਦੇ ਬੈਨਰ ਹੇਠ 28 ਨਵੰਬਰ ਨੂੰ ਮੋਹਾਲੀ ਦੇ ਸਿੱਖਿਆ ਭਵਨ ਅੱਗੇ ਹੋਣ ਜਾ ਰਹੇ ਵਿਸ਼ਾਲ ਇਕੱਠ ਵਿੱਚ ਸੂਬੇ ਦੇ ਸਮੂਹ ਅਧਿਆਪਕਾਂ ਨੂੰ ਸ਼ਮੂਲੀਅਤ ਕਰਨ ਅਤੇ ਸਰਕਾਰ ਦੇ ਸਿੱਖਿਆ ਵਿਰੋਧੀ ਕਦਮਾਂ ਨੂੰ ਮੋੜਾ ਦੇਣ ਦੇ ਉਪਰਾਲਿਆਂ ਵਿੱਚ ਯੋਗਦਾਨ ਪਾਉਣ ਦੀ ਪੁਰਜੋਰ ਅਪੀਲ ਵੀ ਕੀਤੀ।
ਇਸ ਮੋਕੇ ਸੂਬਾ ਵਿੱਤ ਸਕੱਤਰ ਅਮਰਜੀਤ ਸ਼ਾਸ਼ਤਰੀ, ਧਰਮ ਸਿੰਘ, ਦਿਗਵਿਜੇ ਪਾਲ ਮੋਗਾ, ਜਰਮਨਜੀਤ ਸਿੰਘ, ਬਲਵੀਰ ਚੰਦ ਲੋਗੋਂਵਾਲ, ਵਿਕਰਮ ਦੇਵ ਸਿੰਘ, ਅਸ਼ਵਨੀ ਅਵਸਥੀ, ਪਰਮਜੀਤ ਬਠਿੰਡਾ, ਗੁਰਮੀਤ ਸੁੱਖਪੁਰ, ਨਛੱਤਰ ਸਿੰਘ ਤਰਨਤਾਰਨ, ਕਰਮ ਸਿੰਘ, ਲਖਵੀਰ ਸਿੰਘ, ਅਜੇ ਖਟਕੜ੍ਹ, ਸੁਖਵਿੰਦਰ ਸੁੱਖੀ, ਸਿਕੰਦਰ ਮਾਨਸਾ, ਮੁਕੇਸ਼ ਕੁਮਾਰ, ਦਲਜੀਤ ਸਮਰਾਲਾ, ਹਰਜਿੰਦਰ ਵਡਾਲਾ, ਜਗਪਾਲ ਚਹਿਲ, ਮਨਿੰਦਰ ਗਿੱਲ ਅਤੇ ਜੋਸ਼ੀਲ ਤਿਵਾੜੀ ਵੀ ਮੌਜੂਦ ਰਹੇ। ਇਹ ਜਾਣਕਾਰੀ ਦਵਿੰਦਰ ਸਿੰਘ ਪੂਨੀਆ ਸੂਬਾ ਸਕੱਤਰ ਡੀ.ਟੀ.ਐਫ ਪੰਜਾਬ ਨੇ ਦਿੱਤੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…