ਡੇਰਾਬੱਸੀ ਖੇਤਰ ਵਿੱਚ ਤੇਜ਼ ਹਨੇਰੀ ਨੇ ਮਚਾਈ ਤਬਾਹੀ, ਪਰਿਵਾਰ ਵਾਲ ਵਾਲ ਬਚਿਆ

ਵਿਕਰਮ ਜੀਤ
ਨਬਜ਼-ਏ-ਪੰਜਾਬ ਬਿਊਰੋ, ਡੇਰਾਬੱਸੀ, 19 ਜੂਨ:
ਖੇਤਰ ਵਿੱਚ ਅੱਜ ਸਵੇਰ ਆਈ ਤੇਜ਼ ਹਨੇਰੀ ਅਤੇ ਝੱਖੜ ਮਗਰੋਂ ਪਏ ਮੀਂਹ ਨੇ ਭਾਰੀ ਤਬਾਹੀ ਮਚਾਈ। ਇਸ ਦੌਰਾਨ ਥਾਂ ਥਾਂ ਡਿੱਗੇ ਦਰੱਖ਼ਤਾਂ ਨਾਲ ਦੋ ਕਾਰਾਂ ਸਮੇਤ ਇਕ ਘਰ ’ਤੇ ਦਰੱਖ਼ਤ ਡਿੱਗਣ ਨਾਲ ਪਰਿਵਾਰਕ ਮੈਂਬਰ ਅਤੇ ਉੱਥੇ ਰਹਿ ਰਹੇ ਲੋਕ ਵਾਲ ਵਾਲ ਬਚ ਗਏ। ਖੇਤਰ ਵਿੱਚ ਬਿਜਲੀ ਦੇ ਖੰਭਿਆਂ ’ਤੇ ਥਾਂ ਥਾਂ ਦਰੱਖ਼ਤ ਡਿੱਗਣ ਨਾਲ ਬਿਜਲੀ ਦੀ ਤਾਰਾਂ ਟੁੱਟ ਗਈ ਅਤੇ ਬਿਜਲੀ ਸਪਲਾਈ ਠੱਪ ਹੋ ਗਈ। ਪਾਵਰਕੌਮ ਦੇ ਕਰਮਚਾਰੀ ਦੇਰ ਸ਼ਾਮ ਤੱਕ ਬਿਜਲੀ ਦੀ ਤਾਰਾਂ ਦੀ ਮੁਰੰਮਤ ਕਰ ਬਿਜਲੀ ਸਪਲਾਈ ਸੁਚਾਰੂ ਕਰਨ ਵਿੱਚ ਜੁੱਟੇ ਹੋਏ ਸਨ।
ਜਾਣਕਾਰੀ ਅਨੁਸਾਰ ਪਿੰਡ ਅਮਲਾਲਾ ਦੇ ਸਰਕਾਰੀ ਸਕੂਲ ਵਿੱਚੋਂ ਇਕ ਦਰਖ਼ਤ ਨੇੜੇ ਸਥਿਤ ਕੁਲਦੀਪ ਸਿੰਘ ਘਰ ’ਤੇ ਡਿੱਗ ਗਿਆ। ਹਾਦਸੇ ਵਿੱਚ ਘਰ ਬੁਰੀ ਤਰਾਂ ਨੁਕਸਾਨਿਆ ਗਿਆ ਅਤੇ ਘਰ ਵਿੱਚ ਮੌਜੂਦ ਜੀਅ ਵਾਲ ਵਾਲ ਬਚ ਗਏ। ਦਰਖ਼ਤ ਦੇ ਹੇਠਾਂ ਦਬ ਕੇ ਇਕ ਮੋਟਰਸਾਈਕਲ ਵੀ ਨੁਕਸਾਨਿਆ ਗਿਆ। ਇਸ ਤੋਂ ਇਲਾਵਾ ਪਿੰਡ ਪਰਾਗਪੁਰ ਵਿੱਚ ਇਕ ਗੁਆਂਢੀ ਦੀ ਛੱਤ ‘ਤੇ ਪਾਇਆ ਲੋਹੇ ਦੀ ਟੀਨਾਂ ਦਾ ਸ਼ੈੱਡ ਉੱਡ ਕੇ ਨੇੜਲੇ ਪਵਨ ਕੁਮਾਰ ਦੇ ਘਰ ਤੇ ਡਿੱਗ ਗਿਆ ਜਿਸ ਨਾਲ ਉਸਦੀ ਮਾਰੂਤੀ ਕਾਰਨ ਬੁਰੀ ਤਰਾਂ ਨੁਕਸਾਨੀ ਗਈ। ਹਾਦਸੇ ਵਿੱਚ ਮੁਹੱਲਾ ਵਾਸੀ ਵਾਲ ਵਾਲ ਬਚ ਗਏ। ਡੇਰਾਬੱਸੀ ਰੇਲਵੇ ਓਵਰਬ੍ਰਿਜ਼ ਦੇ ਹੇਠਾਂ ਸੜਕ ’ਤੇ ਕੈਂਟਰ ਯੂਨੀਅਨ ਦੇ ਸਾਹਮਣੇ ਇਕ ਦਰਖ਼ਤ ਸਵੀਫ਼ਟ ਕਾਰ ‘ਤੇ ਡਿੱਗ ਗਿਆ। ਹਾਦਸੇ ਵਿੱਚ ਕਾਰ ਬੁਰੀ ਤਰਾਂ ਨੁਕਸਾਨਿਆ ਗਿਆ ਅਤੇ ਮੌਕੇ ‘ਤੇ ਸੜਕ ‘ਤੇ ਜਾਮ ਲੱਗ ਗਿਆ। ਇਸ ਤੋਂ ਇਲਾਵਾ ਪਿੰਡ ਧਨੌਨੀ ਵਿੱਚ ਅਮਰੀਕ ਸਿੰਘ ਦਾ ਪੌਲੀ ਹਾਊਸ ਡਿੱਗ ਗਿਆ। ਅਮਰੀਕ ਸਿੰਘ ਨੇ ਕਿਹਾ ਕਿ 3500 ਸਕੇਅਰ ਫੀਟ ਵਿੱਚ 45 ਲੱਖ ਰੁਪਏ ਦੀ ਲਾਗਤ ਨਾਲ ਲਾਏ ਗਏ ਇਸ ਪੋਲੀ ਹਾਊਸ ਵਿੱਚ ਇਸ ਵੇਲੇ ਸ਼ਿਮਲਾ ਮਿਰਚਾਂ ਦੀ ਖੇਤਰ ਕੀਤੀ ਗਈ ਸੀ ਜੋ ਸਾਰੀ ਤਬਾਹ ਹੋ ਗਈ। ਅਮਰੀਕ ਸਿੰਘ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…