ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਦੀਆਂ ਵਿਦਿਆਰਥਣਾਂ ਨੇ ਐਤਵੀਂ ਵੀ ਗੱਡੇ ਕਾਮਯਾਬੀ ਦੇ ਝੰਡੇ

ਜੀਐਨਐਮ ਸਾਲ ਤੀਜਾ ਦੀਆਂ ਵਿਦਿਆਰਥਣਾਂ ਨੇ ਪਹਿਲੀਆਂ ਤਿੰਨ ਤੇ ਪੰਜਵੀਂ ਪੁਜ਼ੀਸ਼ਨਾਂ ਹਾਸਲ ਕੀਤੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਾਰਚ:
ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਦੀਆਂ ਵਿਦਿਆਰਥੀਆਂ ਇਸ ਸਾਲ ਵੀ ਜੀਐਨਐਮ ਤੀਜਾ ਸਾਲ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਕੇ ਨਰਸਿੰਗ ਟਰੇਨਿੰਗ ਦੇ ਖੇਤਰ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ ਹੈ। ਜਦੋਂਕਿ ਪੰਜਵਾਂ ਸਥਾਨ ਸੰਸਥਾ ਦੀ ਵਿਦਿਆਰਥਣ ਨੇ ਪ੍ਰਾਪਤ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਕਾਲਜ ਦੇ ਚੇਅਰਮੈਨ ਚਰਨਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਵਿਦਿਆਰਥਣ ਸੰਦੀਪ ਕੌਰ ਪੁੱਤਰੀ ਪਰਮਜੀਤ ਸਿੰਘ ਨੇ 1644 ਅੰਕ ਲੈ ਕੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਸਿਮਰਨਜੀਤ ਕੌਰ ਪੁੱਤਰੀ ਊਧਮ ਸਿੰਘ ਨੇ 1611 ਅੰਕ ਲੈ ਕੇ ਪੰਜਾਬ ਭਰ ਵਿੱਚ ਦੂਜਾ ਅਤੇ ਵਿਸ਼ਾਖਾ ਜੋਸ਼ੀ ਪੁੱਤਰੀ ਰਜੇਸ਼ ਜੋਸ਼ੀ ਨੇ 1596 ਅੰਕ ਲੈ ਕੇ ਪੰਜਾਬ ਭਰ ਵਿੱਚ ਤੀਜਾ ਸਥਾਨ ਹਾਸਲ ਕੀਤਾ ਹੈ। ਇੰਜ ਹੀ ਸ਼ਿਵਾਲੀ ਪੁੱਤਰੀ ਸੁਭਾਸ਼ ਚੰਦਰ ਨੇ 1586 ਅੰਕ ਲੈ ਕੇ ਪੰਜਾਬ ਭਰ ਵਿੱਚ ਪੰਜਵਾਂ ਸਥਾਨ ਹਾਸਲ ਕੀਤਾ ਹੈ। ਸ੍ਰੀ ਵਾਲੀਆ ਨੇ ਇਨ੍ਹਾਂ ਨਤੀਜਿਆਂ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਾਲਜ ਦਾ ਮਾਣ ਵਧਾਉਣ ਵਾਲੀਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਹੈ।
ਕਾਲਜ ਦੀ ਮੈਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਵਾਲੀਆ ਨੇ ਵਿਦਿਆਰਥਣਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਲਗਾਤਾਰਤਾ ਵਿੱਚ ਇਨ੍ਹਾਂ ਨਤੀਜਿਆਂ ਦਾ ਸਿਹਰਾ ਟੀਚਿੰਗ ਸਟਾਫ਼ ਨੂੰ ਦਿੰਦਿਆਂ ਕਿਹਾ ਕਿ ਕਾਲਜ ਵੱਲੋਂ ਨਾ ਸਿਰਫ਼ ਨਰਸਿੰਗ ਦੇ ਕਿੱਤੇ ਵਿੱਚ ਸਗੋਂ ਵਿਦਿਆਰਥਣਾਂ ਦੀ ਓਵਰਆਲ ਪਰਸਨੈਲਿਟੀ ਨੂੰ ਨਿਖਾਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ।
ਇਸ ਮੌਕੇ ਪਹਿਲਾ ਸਥਾਨ ਹਾਸਿਲ ਕਰਨ ਵਾਲੀ ਵਿਦਿਆਰਥਣ ਸੰਦੀਪ ਕੌਰ ਨੇ ਕਿਹਾ ਕਿ ਉਹ ਇਸ ਨਤੀਜੇ ਤੋਂ ਬੇਹੱਦ ਪ੍ਰਸੰਨ ਹੈ ਅਤੇ ਇਹ ਕਾਮਯਾਬੀ ਉਸ ਦੇ ਮਾਤਾ ਪਿਤਾ ਦੇ ਅਸ਼ੀਰਵਾਦ ਦੇ ਨਾਲ ਨਾਲ ਸੰਸਥਾ ਦੇ ਅਧਿਆਪਕਾ ਅਤੇ ਮੈਨੇਜਮੈਂਟ ਦੀ ਪ੍ਰੇਰਣਾ ਸਦਕਾ ਸੰਭਵ ਹੋਈ ਹੈ।
ਕਾਲਜ ਦੀ ਡਾਇਰੈਕਟਰ (ਵਿੱਤ) ਜਪਨੀਤ ਕੌਰ ਵਾਲੀਆ, ਡਾਇਰੈਕਟਰ (ਐਡਮਿੰਨ) ਤੇਗਬੀਰ ਸਿੰਘ ਵਾਲੀਆ ਅਤੇ ਡਾਇਰੈਕਟਰ (ਅਕਾਦਮਿਕ) ਰਵਨੀਤ ਕੌਰ ਵਾਲੀਆ, ਕਾਲਜ ਦੀ ਪ੍ਰਿੰਸੀਪਲ ਡਾ. ਰਜਿੰਦਰ ਕੌਰ ਢੱਡਾ ਅਤੇ ਵਾਇਸ ਪ੍ਰਿੰਸੀਪਲ ਸ਼ਿਵਾਨੀ ਸ਼ਰਮਾ ਨੇ ਵੀ ਵਧੀਆ ਨਤੀਜਿਆਂ ਲਈ ਵਿਦਿਆਰਥਣਾਂ ਅਤੇ ਸਟਾਫ਼ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…