nabaz-e-punjab.com

ਜਗਾਧਰੀ ਤੋਂ ਵਿਦਿਆਰਥੀ ਹੋਇਆ ਲਾਪਤਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 12 ਅਕਤੂਬਰ:
ਸ੍ਰੀ ਚੈਤੰਨਿਆ ਇੰਸਟੀਚਊਟ, ਚੰਡੀਗੜ• ਵਿਖੇ ਪੜ• ਰਿਹਾ ਵਿਦਿਆਰਥੀ ਅਨਿਰੁੱਧ ਸੈਣੀ ਪਿਛਲੇ ਇੱਕ ਹਫ਼ਤੇ ਤੋਂ ਲਾਪਤਾ ਹੈ, ਜਿਸ ਸਬੰਧੀ ਹੁਣ ਤੱਕ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ।
ਲਾਪਤਾ ਵਿਦਿਆਰਥੀ ਅਨਿਰੁੱਧ ਸੈਣੀ ਦੇ ਪਿਤਾ ਸ੍ਰੀ ਅਨਿਲ ਕੁਮਾਰ ਵਾਸੀ ਜਗਾਧਰੀ, ਹਰਿਆਣਾ ਨੇ ਦੱਸਿਆ ਕਿ ਅਨਿਰੁੱਧ ਸੈਣੀ ਦੀ ਉਮਰ 17 ਸਾਲ ਹੈ। ਉਹ ਆਖਰੀ ਵਾਰ 5 ਅਕਤੂਬਰ, 2018 ਤੋਂ ਜਗਾਧਰੀ, ਹਰਿਆਣਾ ਬੱਸ ਸਟੈਂਡ ਤੋਂ ਚੰਡੀਗੜ• ਦੀ ਬੱਸ ਵਿੱਚ ਚੜ•ਦਾ ਵੇਖਿਆ ਗਿਆ ਹੈ। ਉਹ ਸ੍ਰੀ ਚੈਤੰਨਿਆ ਇੰਸਟੀਚਊਟ, ਚੰਡੀਗੜ• ਤੋਂ ਜੀ.ਈ.ਈ.ਈ. ਦੀ ਪੜ•ਾਈ ਕਰ ਰਿਹਾ ਸੀ।
ਉਨ•ਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਨਿਰੁੱਧ ਸੈਣੀ ਕੋਲ ਲਾਲ ਰੰਗ ਦਾ ਬੈਗ ਸੀ, ਜਿਸ ‘ਤੇ ਨੀਲੇ ਰੰਗ ਦੇ ਧੱਬੇ ਉੱਤੇ ਅੰਗਰੇਜ਼ੀ ਭਾਸ਼ਾ ‘ਚ ‘ਸਕਾਈ ਸ਼ੌਟ’ ਲਿਖਿਆ ਹੋਇਆ ਹੈ। ਵਿਦਿਆਰਥੀ ਦੇ ਪਿਤਾ ਨੇ ਕਿਹਾ ਕਿ ਉਨ•ਾਂ ਦਾ ਲੜਕਾ ਅਜੇ ਤੱਕ ਘਰ ਵਾਪਿਸ ਨਹੀਂ ਆਇਆ, ਜਿਸ ਕਰਕੇ ਉਸਦੀ ਮਾਤਾ ਸ੍ਰੀਮਤੀ ਮਾਲਤੀ ਸੈਣੀ ਦੀ ਤਬੀਅਤ ਬਹੁਤ ਖ਼ਰਾਬ ਹੋ ਗਈ ਹੈ। ਉਨ•ਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਅਨਿਰੁੱਧ ਸੈਣੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ 93156-60149 ਅਤੇ 94666-16873 ਆਦਿ ਨੰਬਰਾਂ ‘ਤੇ ਸੰਪਰਕ ਕਰਨ ਦੀ ਖੇਚਲ ਕੀਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…