Share on Facebook Share on Twitter Share on Google+ Share on Pinterest Share on Linkedin ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਦੀ ਵਿਦਿਆਰਥਣ ਅਮਨਦੀਪ ਕੌਰ ਨੇ ਗੱਡੇ ਝੰਡੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੂਨ: ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਵੱਲੋਂ ਆਪਣੀ ਪਿਛਲੀ ਪਰੰਪਰਾ ਨੂੰ ਕਾਇਮ ਰੱਖਦਿਆਂ ਇਸ ਸਾਲ ਵੀ ਜੀਐਨਐਮ ਭਾਗ ਪਹਿਲਾ ਵਿੱਚ ਪੰਜਾਬ ਭਰ ’ਚੋਂ ਪਹਿਲਾ ਸਥਾਨ ਹਾਸਲ ਕਰਕੇ ਨਰਸਿੰਗ ਟਰੇਨਿੰਗ ਦੇ ਖੇਤਰ ਵਿੱਚ ਆਪਣਾ ਦਬਦਬਾ ਕਾਇਮ ਰੱਖਿਆ ਹੈ। ਕਾਲਜ ਦੀ ਵਿਦਿਆਰਥਣ ਅਮਨਦੀਪ ਕੌਰ ਪੁੱਤਰੀ ਗੁਰਿੰਦਰ ਸਿੰਘ ਨੇ 500 ’ਚੋਂ 436 ਅੰਕ ਲੈ ਕੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਪੂਜਾ ਸਪੁੱਤਰੀ ਧਰਮਵੀਰ ਨੇ 410 ਅੰਕ ਲੈ ਕੇ ਪੰਜਾਬ ਭਰ ਵਿੱਚ ਨੌਵਾਂ ਸਥਾਨ ਹਾਸਲ ਕੀਤਾ ਹੈ। ਕਾਲਜ ਦੇ ਸੰਸਥਾਪਕ ਸਵਰਗਵਾਸੀ ਚਰਨਜੀਤ ਸਿੰਘ ਵਾਲੀਆ ਦਾ ਹਮੇਸ਼ਾ ਸੁਪਨਾ ਹੁੰਦਾ ਸੀ ਕਿ ਮਾਤਾ ਸਾਹਿਬ ਕੌਰ ਦੇ ਵਿਦਿਆਰਥੀ ਹਮੇਸ਼ਾ ਅੱਵਲ ਰਹਿਣ ਅਤੇ ਅਮਨਦੀਪ ਨੇ ਪੰਜਾਬ ਭਰ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਉਹਨਾਂ ਦਾ ਸੁਪਨਾ ਸਾਕਾਰ ਕੀਤਾ। ਕਾਲਜ ਦੇ ਐਮਡੀ ਜਸਵਿੰਦਰ ਕੌਰ ਵਾਲੀਆ ਨੇ ਇਨ੍ਹਾਂ ਨਤੀਜਿਆਂ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਲਗਾਤਾਰਤਾ ਵਿੱਚ ਇੰਨੇ ਵਧੀਆ ਨਤੀਜੇ ਲਿਆਉਣ ਲਈ ਕਾਲਜ ਦਾ ਸਮੁੱਚਾ ਟੀਚਿੰਗ ਅਤੇ ਹੋਰ ਸਟਾਫ਼ ਅਤੇ ਕਾਲਜ ਦੀਆਂ ਵਿਦਿਆਰਥਣਾਂ ਵਧਾਈ ਦੀਆਂ ਪਾਤਰ ਹਨ। ਉਨ੍ਹਾਂ ਕਿਹਾ ਕਿ ਕਾਲਜ ਵੱਲੋਂ ਨਾ ਸਿਰਫ਼ ਨਰਸਿੰਗ ਦੇ ਕਿੱਤੇ ਸਗੋਂ ਵਿਦਿਆਰਥਣਾਂ ਦੀ ਓਵਰ ਆਲ ਪਰਸਨੈਲਿਟੀ ਨੂੰ ਨਿਖਾਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਕਾਲਜ ਦੀ ਪ੍ਰਿੰਸੀਪਲ ਡਾ. ਰਜਿੰਦਰ ਕੌਰ ਢੱਡਾ ਨੇ ਸਮੂਹ ਵਿਦਿਆਰਥਣਾਂ ਅਤੇ ਸਟਾਫ਼ ਨੂੰ ਇੰਨੇ ਵਧੀਆ ਨਤੀਜਿਆਂ ਲਈ ਵਧਾਈ ਦਿੱਤੀ। ਅਮਨਦੀਪ ਨੇ ਕਿਹਾ ਕਿ ਉਹ ਇਸ ਨਤੀਜੇ ਤੋਂ ਬੇਹੱਦ ਪ੍ਰਸੰਨ ਹੈ ਅਤੇ ਉਸ ਨੇ ਇਹ ਵੀ ਕਿਹਾ ਕਿ ਇਹ ਕਾਮਯਾਬੀ ਉਸ ਦੇ ਮਾਤਾ ਪਿਤਾ ਦੇ ਅਸ਼ੀਰਵਾਦ ਅਤੇ ਅਧਿਆਪਕਾਵਾਂ ਦੀ ਪੇ੍ਰਰਣਾ ਸਦਕਾ ਹੀ ਸੰਭਵ ਹੋਈ ਹੈ। ਅਮਨਦੀਪ ਨੇ ਖਾਸ ਤੌਰ ਤੇ ਜਿਕਰ ਕੀਤਾ ਕਿ ਕਾਲਜ ਦਾ ਮਾਹੌਲ ਕੁੱਲ ਮਿਲਾ ਕੇ ਬਹੁਤ ਹੀ ਪ੍ਰੇਰਣਾ ਭਰਭੂਰ ਹੈ। ਡਾਇਰੈਕਟਰ ਫਾਇਨੈਂਸ ਜਪਨੀਤ ਕੌਰ ਵਾਲੀਆ, ਡਾਇਰੈਕਟਰ ਐਡਮਿਨ ਤੇਗਬੀਰ ਸਿੰਘ ਵਾਲੀਆ ਅਤੇ ਡਾਇਰੈਕਟਰ ਅਕੈਡਮਿਕ ਰਵਨੀਤ ਕੌਰ ਵਾਲੀਆ ਨੇ ਵੀ ਇਹਨਾਂ ਸਾਰੀਆਂ ਵਿਦਿਆਰਥਣਾਂ ਨੂੰ ਉਹਨਾ ਦੀ ਇਸ ਕਾਮਯਾਬੀ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਵਿਦਿਆਰਥਣ ਦਾ ਕਹਿਣਾ ਹੈ ਕਿ ਕਾਲਜ ਹੋਸਟਲ ਵਿੱਚ ਸਾਨੂੰ ਘਰ ਵਰਗਾ ਮਾਹੌਲ ਹੀ ਲਗਦਾ ਹੈ ਤੇ ਹੋਸਟਲ ਮੈਸ ਵਿੱਚ ਖਾਣਾ ਵੀ ਬਹੁਤ ਹੀ ਸਾਫ ਸੁਥਰਾ ਅਤੇ ਸਵਾਦਿਸ਼ਟ ਮਿਲਦਾ ਹੈ। ਇਸ ਦੇ ਨਾਲ ਹੀ ਹੋਸਟਲ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ ਹੈ, ਹੋਸਟਲ ਵਿੱਚ ਹਰ ਰੋਜ਼ ਸਟੱਡੀ ਪੀਰੀਅਡ ਵੀ ਲਗਾਏ ਜਾਂਦੇ ਹਨ ਜਿਸ ਵਿਚ ਹੋਸਟਲ ਵਿਚ ਰਹਿਣ ਵਾਲੇ ਅਧਿਆਪਕ ਵਿਦਿਆਰਥਣਾਂ ਦੀ ਮਦਦ ਕਰਦੇ ਹਨ। ਕਾਲਜ ਦੀ ਲਾਈਬਰੇਰੀ ਹੋਸਟਲ ਵਾਲੇ ਵਿਦਿਆਰਥੀਆਂ ਲਈ ਦੇਰ ਸ਼ਾਮ ਤੱਕ ਖੋਲ ਕੇ ਰੱਖੀ ਜਾਂਦੀ ਹੈ। ਹੋਸਟਲ ਵਿੱਚ ਬੱਚਿਆਂ ਦੇ ਲਈ ਜਿੰਮ ਦਾ ਪ੍ਰਬੰਧ ਵੀ ਹੈ ਜਿਸ ਵਿੱਚ ਬੱਚੇ ਕਸਰਤ ਕਰਕੇ ਆਪਣੀ ਸਿਹਤ ਦਾ ਧਿਆਨ ਰੱਖਦੇ ਹਨ। ਇਸ ਦੇ ਨਾਲ ਹੋਸਟਲ ਵਿੱਚ ਫਿਜ਼ਿਕਲ ਐਜੂਕੇਸ਼ਨ ਟੀਚਰ ਅਤੇ ਯੋਗਾ ਟੀਚਰ ਵੀ ਹਨ। ਪੜ੍ਹਾਈ ਅਤੇ ਸਿਹਤ ਦੇ ਨਾਲ ਨਾਲ ਬੱਚਿਆਂ ਦੀ ਧਾਰਮਿਕ ਵਿੱਦਿਆ ਦੀ ਟ੍ਰੇਨਿੰਗ ਲਈ ਮਿਊਜ਼ਿਕ ਟੀਚਰ ਵੀ ਰੱਖਿਆ ਹੋਇਆ ਹੈ। ਵਾਇਸ ਪ੍ਰਿੰਸੀਪਲ ਸ਼ਿਵਾਨੀ ਸ਼ਰਮਾ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵੱਲ ਭਵਿੱਖ ਦੀ ਕਾਮਨਾ ਕੀਤੀ ਅਤੇ ਇਸ ਪ੍ਰਾਪਤੀ ਨੂੰ ਕਾਲਜ ਦੇ ਅਧਿਆਪਕਾਵਾਂ ਤੇ ਬੱਚਿਆਂ ਵੱਲੋਂ ਕੀਤੀ ਮਿਹਨਤ ਦੱਸਿਆ। ਇਸੇ ਹੀ ਕਾਲਜ ਦੀ ਦੂਜੀ ਸ਼ਾਖਾ ਡਾ. ਦਿਆਲ ਸਿੰਘ ਮੈਮੋਰੀਅਲ ਸਕੂਲ ਆਫ਼ ਨਰਸਿੰਗ, ਆਨੰਦਪੁਰ ਸਾਹਿਬ ਦੀ ਵਿਦਿਆਰਥਣ ਖੁਸ਼ਨੀਤ ਕੌਰ ਸਪੁੱਤਰੀ ਸੁਰਿੰਦਰ ਸਿੰਘ ਨੇ 420 ਅੰਕ ਪ੍ਰਾਪਤ ਕਰਕੇ ਪੰਜਾਬ ’ਚੋਂ ਤੀਜਾ ਸਥਾਨ ਹਾਸਿਲ ਕੀਤਾ। ਇਸੇ ਹੀ ਕਾਲਜ ਦੀ ਭਵਦੀਪ ਕੌਰ ਨੇ 416 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਛੇਵਾਂ ਸਥਾਨ ਹਾਸਿਲ ਕੀਤਾ। ਕਾਲਜ ਦੀ ਪ੍ਰਿੰਸੀਪਲ ਸ਼੍ਰੀਮਤੀ ਕਰਿਸ਼ਨਾ ਬਾਹਰੀ ਨੇ ਬੱਚਿਆਂ ਨੂੰ ਵਧਾਈ ਦਿੱਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ