Nabaz-e-punjab.com

ਰਤਨ ਪ੍ਰੋਫੈਸ਼ਨਲ ਕਾਲਜ ਆਫ਼ ਨਰਸਿੰਗ ਸੋਹਾਣਾ ਵਿੱਚ ਮਨਾਇਆ ‘ਧੰਨਵਤਰੀ ਦਿਵਸ’

ਵਧੀਆਂ ਸੇਵਾਵਾਂ ਬਦਲੇ ਡਾਕਟਰਾਂ ਅਤੇ ਉਪ ਵੈਦਾਂ ਦਾ ਧੰਨਵਤਰੀ ਐਵਾਰਡ ਨਾਲ ਵਿਸ਼ੇਸ਼ ਸਨਮਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਕਤੂਬਰ:
ਮੈਡੀਕਲ ਸਿੱਖਿਆ ਐਂਡ ਰਿਸਰਚ ਪੰਜਾਬ ਵੱਲੋਂ ਇੱਥੋਂ ਦੇ ਸੈਕਟਰ-78 ਸਥਿਤ ਰਤਨ ਪ੍ਰੋਫੈਸ਼ਨਲ ਕਾਲਜ ਆਫ਼ ਨਰਸਿੰਗ ਸੋਹਾਣਾ ਵਿੱਚ ਧੰਨਵਤਰੀ ਦਿਵਸ ਮਨਾਇਆ ਗਿਆ। ਵਿਭਾਗ ਦੇ ਪ੍ਰਮੁੱਖ ਸਕੱਤਰ ਡੀਕੇ ਤਿਵਾੜੀ ਅਤੇ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਵਾਈਸ ਚਾਂਸਲਰ ਬੀਕੇ ਕੌਸ਼ਿਕ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸ਼ਮਾਂ ਰੋਸ਼ਨ ਕਰਕੇ ਸਮਾਗਮ ਦਾ ਆਗਾਜ਼ ਕੀਤਾ। ਉਨ੍ਹਾਂ ਕਿਹਾ ਕਿ ਧੰਨਵਤਰੀ ਦਿਵਸ ਮਨਾਉਣ ਦਾ ਮੁੱਖ ਮੰਤਵ ਆਯੁਰਵੈਦਾ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਕ ਸਾਲ ਵਿੱਚ ਘੱਟੋ ਘੱਟ ਇਕ ਵਾਰ ਆਯੁਰਵੈਦਾ ਨੂੰ ਤਰੱਕੀ ਦੇਣ ਅਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਅਜਿਹੇ ਸਮਾਗਮ ਕੀਤੇ ਜਾਣੇ ਚਾਹੀਦੇ ਹਨ। ਸਰਵਸਤੀ ਆਯੁਰਵੈਦਿਕ ਮੈਡੀਕਲ ਕਾਲਜ ਘੜੂੰਆਂ ਦੇ ਵਿਦਿਆਰਥੀਆਂ ਨੇ ਧੰਨਵਤਰੀ ਵੰਦਨਾ ਕੀਤੀ।
ਇਸ ਤੋਂ ਪਹਿਲਾਂ ਆਯੁਰਵੈਦਾ ਪੰਜਾਬ ਦੇ ਡਾਇਰੈਕਟਰ ਡਾ. ਰਾਕੇਸ਼ ਸ਼ਰਮਾ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਜਦੋਂਕਿ ਡੀਆਰਐਮਈ ਡਾ. ਅਵਨੀਸ਼ ਕੁਮਾਰ ਨੇ ਆਯੁਰਵੈਦਾ ਦੀ ਪ੍ਰਸੰਸਾ ਕਰਦਿਆਂ ਕਾਫੀ ਕੁਝ ਆਖਿਆ। ਗੁਰੂ ਰਵਿਦਾਸ ਆਯੁਰਵੈਦਾ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਵਾਈਸ ਚਾਂਸਲਰ ਡਾ. ਬੀਕੇ ਕੌਸ਼ਿਕ ਨੇ ਵੀ ਆਯੁਰਵੈਦਾ ਵਿਸ਼ੇ ’ਤੇ ਲੈਕਚਰ ਦਿੱਤਾ। ਅਖੀਰ ਵਿੱਚ ਵਧੀਆਂ ਸੇਵਾਵਾਂ ਬਦਲੇ ਕਈ ਡਾਕਟਰਾਂ ਅਤੇ ਉਪ ਵੈਦਾਂ ਨੂੰ ਧੰਨਵਤਰੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਜਿਨ੍ਹਾਂ ਵਿੱਚ ਡਾ. ਚੰਦਨ ਕੁਮਾਰ ਕੌਸ਼ਲ, ਡਾ. ਰਾਜ ਕੁਮਾਰ ਸ਼ਰਮਾ ਮਾਛੀਵਾੜਾ, ਡਾ. ਨਰੇਸ਼ ਪਰੂਥੀ ਸ੍ਰੀ ਮੁਕਤਸਰ ਸਾਹਿਬ, ਡਾ. ਰਾਜ ਪਾਲ ਗਾਬਾ ਚੰਡੀਗੜ੍ਹ, ਡਾ. ਮਰੀਦੂ ਸ਼ਰਮਾ ਹੁਸ਼ਿਆਰਪੁਰ, ਡਾ. ਵਿਕਰਮ ਚੌਹਾਨ ਚੰਡੀਗੜ੍ਹ, ਡਾ. ਹੇਮੰਤ ਕੁਮਾਰ ਮਲਹੋਤਰਾ ਜਲੰਧਰ, ਡਾ. ਅਮਨ ਕੌਸ਼ਲ, ਜਸਪਾਲ ਸਿੰਘ (ਉਪ ਵੈਦ) ਸ਼ਾਮਲ ਹਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …