Nabaz-e-punjab.com

ਵਿਦਿਆਰਥੀਆਂ ਨੇ ਨਾਸਾ ਦੇ ਵਿੱਦਿਅਕ ਟੂਰ ਦੌਰਾਨ ਸਾਇੰਸ ਤੇ ਤਕਨੀਕ ਬਾਰੇ ਹਾਸਲ ਕੀਤੀ ਜਾਣਕਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਨਵੰਬਰ:
ਇੱਥੋਂ ਦੇ ਸ਼ੈਮਰਾਕ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69 ਦੀ ਮੈਨੇਜਮੈਂਟ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਦੇਂ ਹੋਏ ਉਨਾਂ ਦਾ ਅਮਰੀਕਾ ਵਿਚਲੇ ਨਾਸਾ ਸੈਂਟਰ ਵਿਚ ਵਿੱਦਿਅਕ ਟੂਰ ਕਰਵਾਇਆ ਗਿਆ। ਵਿਸ਼ਵ ਪੱਧਰ ਤੇ ਸਾਇੰਸ ਅਤੇ ਤਕਨਾਲੋਜੀ ਦੇ ਬੇਜੋੜ ਸਰੂਪ ਵਿਚ ਮਸ਼ਹੂਰ ਨਾਸਾ ਵਿਚ ਵਿਦਿਆਰਥੀਆਂ ਨੇ ਅਤਿ ਆਧੁਨਿਕ ਤਕਨੀਕਾਂ ਨਾਲ ਰੂ-ਬਰੂ ਹੁੰਦੇ ਹੋਏ ਪੁਲਾੜ ਯਾਤਰੀਆਂ ਨਾਲ ਮਿਲਣੀ ਵੀ ਕੀਤੀ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਚੰਦਰਮਾ ਦੀ ਚਟਾਨਾਂ ਅਤੇ ਪੁਲਾੜ ਸਟੇਸ਼ਨ ਦੀ ਮਿੰਨੀ ਰੈਪਲਿਕਸ ਵੀ ਵੇਖੀ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਜ਼ੀਰੋ ਸਿਮੂਲੇਸ਼ਨ ਚੈਂਬਰ ਵਿੱਚ 7 ਮਿੰਟ ਦੀ ਜ਼ੀਰੋ ਗਰੈਵਿਟੀ ਦਾ ਵੀ ਮਜ਼ਾ ਲਿਆ, ਜੋ ਕਿ ਅਸਲ ਜੀਵਨ ਦੇ ਪੁਲਾੜ ਦੀ ਨਕਲ ਹੈ। ਇਸ ਦੌਰਾਨ ਵਿਦਿਆਰਥੀਆਂ ਨੂੰ ਪੁਲਾੜ ਯਾਤਰੀਆਂ ਨਾਲ ਗੱਲਬਾਤ ਕਰਨ ਦਾ ਵੀ ਮੌਕਾ ਹਾਸਲ ਹੋਇਆ। ਪੁਲਾੜ ਯਾਤਰੀਆਂ ਨੇ ਵਿਦਿਆਰਥੀਆਂ ਨੂੰ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਇਕ ਪੁਲਾੜ ਯਾਤਰੀ ਬਣਨ ਦੀ ਵਿਧੀ ਵੀ ਸਾਂਝੀ ਕੀਤੀ। ਪੁਲਾੜ ਯਾਤਰੀ ਬਣਨ ਦੀ ਵਿਧੀ ਸਬੰਧੀ ਜਾਣਕਾਰੀ ਹਾਸਿਲ ਕਰਦੇ ਹੋਏ ਵਿਦਿਆਰਥੀ ਕਾਫੀ ਹੈਰਾਨ ਨਜ਼ਰ ਆਏ ਕਿ ਪੁਲਾੜ ਯਾਤਰੀ ਬਣਨਾ ਕਿੰਨਾ ਮੁਸ਼ਕਿਲ ਹੈ। ਵਿਦਿਆਰਥੀਆਂ ਨੇ ਆਈ ਐਨ ਐਕਸ ਥੀਏਟਰ, ਪੁਲਾੜ ਉਡਾਣ ਦਾ ਤਜਰਬਾ, ਸ਼ਟਲ ਲੈਡਿੰਗ ਦੀ ਸ਼ਹੂਲੀਅਤ ਨੂੰ ਦੇਖਣ ਦੇ ਨਾਲ ਨਾਲ ਰਾਕਟ ਵਿਗਿਆਨ ਅਤੇ ਪ੍ਰੋਪਲੇਸ਼ਨ ਦੀ ਵਿਸਥਾਰ ਸਹਿਤ ਜਾਣਕਾਰੀ ਵੀ ਹਾਸਿਲ ਕੀਤੀ। ਸਕੂਲ ਦੇ ਐਨ ਡੀ ਕਰਨ ਬਾਜਵਾ ਜੋ ਕਿ ਵਿਦਿਆਰਥੀਆਂ ਨਾਲ ਨਾਸਾ ਗਏ ਸਨ, ਉਨ੍ਹਾਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆਂ ਕਿ ਬੇਸ਼ੱਕ ਭਾਰਤੀ ਵਿਦਿਆਰਥੀਆਂ ਵਿਚ ਵੀ ਪੁਲਾੜ ਅਤੇ ਖਗੋਲ ਵਿਗਿਆਨ ਸਬੰਧੀ ਡੂੰਘੀ ਰੁਚੀ ਹੈ। ਜਦ ਕਿ ਨਾਸਾ ਦੀ ਵਿੱਦਿਅਕ ਯਾਤਰਾ ਇਨ੍ਹਾਂ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਕਰਦੇ ਹੋਏ ਉਨ੍ਹਾਂ ਨੂੰ ਦੇ ਭਵਿਖ ਲਈ ਮਹੱਤਵਪੂਰਨ ਪਲੇਟਫ਼ਾਰਮ ਸਿੱਧ ਹੋਵੇਗੀ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…