ਵਿਦਿਆਰਥੀ ਆਪਣੇ ਆਪ ਨਾਲ ਮੁਕਾਬਲਾ ਕਰਨ ਕਿਸੇ ਦੂਜੇ ਨਾਲ ਨਹੀਂ: ਮਨੋਵਿਗਿਆਨੀ

ਲਾਇਨਜ਼ ਕਲੱਬ ਖਰੜ ਸਿਟੀ ਨੇ ‘ਪ੍ਰੀਖਿਆਂ ਦੇ ਤਣਾਅ ਨੂੰ ਸੰਭਾਲਣਾ’ ਦੇ ਬੈਨਰ ਹੇਠ ਕਰਵਾਈ ਵਰਕਸ਼ਾਪ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 20 ਫਰਵਰੀ:
‘ਵਿਦਿਆਰਥੀਹ ਆਪਣੇ ਆਪ ਨਾਲ ਹੀ ਮੁਕਾਬਲਾ ਕਰੇ ਅਤੇ ਦੂਸਰੇ ਨਾਲ ਨਹੀਂ, ਪ੍ਰੀਖਿਆਵਾਂ ਤੋਂ ਪਹਿਲਾਂ ਪੜਾਈ ਲਈ ਸਮਾਂ, ਸਿਲੇਬਸ ਦਾ ਟਾਈਮ ਟੇਬਲ, ਮੋਬਾਇਲ ਫੋਨ ਬੰਦ, ਕਮਜ਼ੋਰ ਵਿਸ਼ੇ ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਇਹ ਵਿਚਾਰ ਮਨੋਵਿਗਿਆਨੀ ਮਾਹਿਰ ਮਨਪ੍ਰੀਤ ਕੌਰ ਨੇ ਲਾਇਨਜ਼ ਕਲੱਬ ਖਰੜ ਸਿਟੀ, ਲੀੲੋ ਕਲੱਬ ਖਰੜ ਟੈਗੋਰ ਵਲੋਂ ਸਾਂਝੇ ਤੌਰ ਤੇ ਟੈਗੋਰ ਨਿਕੇਤਨ ਮਾਡਲ ਹਾਈ ਸਕੂਲ ਖਰੜ ਵਿਖੇ ‘ਪ੍ਰੀਖਿਆਂ ਦੇ ਤਣਾਅ ਨੂੰ ਸੰਭਾਲਣਾ’ ਦੇ ਬੈਨਰ ਹੇਠ ਕਰਵਾਈ ਗਈ ਵਰਕਸ਼ਾਪ ਨੂੰ ਸੰਬੋਧਨ ਕਰਦਿਆ ਸਾਂਝੇ ਕੀਤੇ ਤਾਂ ਕਿ ਪ੍ਰੀਖਿਆਵਾਂ ਤੋਂ ਪਹਿਲਾਂ ਸੁਚੇਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜਦੋ ਪ੍ਰੀਖਿਆਵਾਂ ਨੇੜੇ ਆ ਜਾਂਦੀਆਂ ਹਨ ਤਾਂ ਵਿਦਿਆਰਥੀਆਂ ਵਿਚ ਬੈਚੇਨੀ ਪੈਦਾ ਹੋ ਜਾਂਦੀ ਹੈ ਅਤੇ ਪ੍ਰੀਖਿਆ ਦੀ ਤਿਆਰ ਵੀ ਪੂਰੀ ਨਹੀਂ ਕੀਤੀ ਜਾਂਦੀ ਅਤੇ ਪਤਾ ਨਹੀਂ ਵੀ ਹੁੰਦਾ ਕਿ ਪ੍ਰੀਖਿਆ ਵਿਚ ਕੀ ਆਵੇਗਾ।
ਉਨ੍ਹਾਂ ਦੱਸਿਆ ਕਿ ਪ੍ਰੀਖਿਆ ਤੋਂ ਪਹਿਲਾਂ ਪੜਾਈ ਲਈ ਸਮਾਂ, ਵਿਸੇ ਲਈ ਟਾਈਮ ਟੇਬਲ, ਕਮਜ਼ੋਰ ਵਿਸ਼ੇ ਲਈ ਵਾਧੂ ਸਮਾਂ ਅਤੇ ਪੜਾਈ ਸਮੇਂ ਮੋਬਾਇਲ ਫੋਨ ਬੰਦ ਕਰਕ ਰੱਖਣਾ ਹੈ ਤਾਂ ਹੀ ਅਸੀਂ ਅੱਗੇ ਵੱਧ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪ੍ਰੀਖਿਆ ਤੋਂ ਪਹਿਲਾਂ ਇੱਕ ਘੰਟਾ ਕਿਸੇ ਨਾਲ ਗੱਲ ਨਾ ਕਰੋ ਅਤੇ ਇਹ ਸੋਚੋ ਕਿ ਪ੍ਰੀਖਿਆ ਹਾਲ ਵਿਚ ਉਹ ਇਕੱਲਾ ਹੀ ਪੇਪਰ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਪੜ੍ਹਦੇ ਸਮੇਂ ਸਾਨੂੰ ਪਾਣੀ ਵੀ ਜ਼ਰੂਰ ਪੀਣਾ ਚਾਹੀਦਾ ਹੈ ਅਤੇ ਪ੍ਰੀਖਿਆ ਸਮੇ ਦੌਰਾਨ ਜੰਕ ਫੂਡ ਨਾ ਖਾਓ ਅਤੇ ਸਾਦਾ ਭੋਜਨ ਖਾਓ। ਉਨ੍ਹਾਂ ਆਪਣੇ ਭਾਸ਼ਨ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸਕੂਲ ਅਧਿਆਪਕ ਵਲੋਂ ਕਲਾਸ ਵਿਚ ਜੋ ਸਿਲੇਬਸ ਦਿੱਤਾ ਗਿਆ ਹੈ ਉਸ ਦੀ ਘਰ ਜਾ ਕੇ ਤਿਆਰੀ ਕਰੋ। ਬੱਚਿਆਂ ਨਾਲ ਪ੍ਰੀਖਿਆ ਨੂੰ ਲੈ ਕੇ ਸਵਾਲ ਜਵਾਬ ਵੀ ਕੀਤੇ ਗਏ।
ਸਕੂਲ ਦੇ ਪਿੰ੍ਰਸੀਪਲ ਜਤਿੰਦਰ ਗੁਪਤਾ ਨੇ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਵਰਕਸ਼ਾਪ ਨਾਲ ਬੱਚਿਆਂ ਨੂੰ ਬਹੁਤ ਕੁਝ ਪ੍ਰੀਖਿਆ ਸਬੰਧੀ ਗਿਆਨ ਪ੍ਰਾਪਤ ਹੋਇਆ। ਇਸ ਮੌਕੇ ਪ੍ਰੋਜੈਕਟ ਚੇਅਰਮੈਨ ਪ੍ਰੀਤਕੰਵਲ ਸਿੰਘ, ਪ੍ਰਧਾਨ ਗੁਰਮੁੱਖ ਸਿੰਘ ਮਾਨ,ਪ੍ਰਿਤਪਾਲ ਸਿੰਘ ਲੋਗੀਆਂ, ਪਰਮਪ੍ਰੀਤ ਸਿੰਘ, ਵਨੀਤ ਜੈਨ, ਯਸਪਾਲ ਬੰਸਲ ਸਮੇਤ ਸਕੂਲ ਦੇ ਸਟਾਫ ਮੈਂਬਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…