nabaz-e-punjab.com

ਸ੍ਰੀ ਹੇਮਕੁੰਟ ਸਕੂਲ ਮੁਹਾਲੀ ਦੇ ਵਿਦਿਆਰਥੀਆਂ ਵੱਲੋਂ ਛੱਤਬੀੜ ਚੀੜੀਆ ਘਰ ਦਾ ਮਨੋਰੰਜਕ ਟੂਰ

ਕਿਤਾਬੀ ਪੜਾਈ ਦੇ ਨਾਲ-ਨਾਲ ਬੱਚਿਆਂ ਨੂੰ ਹੋਰਨਾਂ ਖੇਤਰਾਂ ਬਾਰੇ ਵੀ ਸਿੱਖਣ ਦਾ ਮੌਕਾ ਮਿਲਦਾ ਹੈ: ਡਾ. ਭੱਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਕਤੂਬਰ:
ਸਥਾਨਕ ਸੈਕਟਰ-71 ਮੁਹਾਲੀ ਦੇ ਸ੍ਰੀ ਹੇਮਕੁੰਟ ਪਬਲਿਕ ਸਕੂਲ ਵੱਲੋਂ ਛੱਤਬੀੜ ਚੀੜੀਆ ਘਰ ਵਿਖੇ ਬੱਚਿਆਂ ਦਾ ਮਨੋਰੰਜਕ ਟੂਰ ਲਗਾਇਆ ਗਿਆ। ਇਸ ਵਿੱਚ ਬੱਚਿਆਂ ਨੇ ਚੀੜੀਆ ਘਰ ਦੀਆਂ ਵੱਖ-ਵੱਖ ਥਾਵਾਂ ਦੇਖੀਆਂ। ਜਿਸ ਵਿੱਚ ਅਲੱਗ-ਅਲੱਗ ਕਿਸਮਾਂ ਦੇ ਜਾਨਵਰ ਬੱਚਿਆਂ ਲਈ ਖਿੱਚ ਦਾ ਕੇਂਦਰ ਰਹੇ। ਇਸ ਮੌਕੇ ਸਕੂਲ ਦੇ ਡਾਇਰੈਕਟਰ ਡਾ. ਜੀ.ਐਸ. ਭੱਲਾ ਨੇ ਕਿਹਾ ਕਿ ਬੱਚੇ ਜੋ ਵੀ ਜਾਨਵਰ ਅਤੇ ਪੰਛੀ ਆਪਣੀਆਂ ਕਿਤਾਬਾਂ ਵਿੱਚ ਦੇਖਦੇ ਹਨ ਉਨਂਾਂ ਨੂੰ ਅਸਲੀਅਤ ਵਿੱਚ ਬੈਠੇ ਦੇਖ ਕੇ ਬਹੁਤ ਖੁਸ਼ ਨਜ਼ਰ ਆ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਟੂਰ ਬੱਚਿਆਂ ਦੇ ਮਨੋਰੰਜਨ ਦੇ ਨਾਲ-ਨਾਲ ਵਿੱਦਿਅਕ ਜਾਣਕਾਰੀ ਵਧਾਉਣ ਵਾਲਾ ਵੀ ਸੀ। ਉਨ੍ਹਾਂ ਹੋਰ ਅੱਗੇ ਬੋਲਦੇ ਹੋਏ ਕਿਹਾ ਕਿ ਅਜਿਹੇ ਟੂਰ ਦੇ ਜ਼ਰੀਏ ਕਿਤਾਬੀ ਪੜਾਈ ਦੇ ਨਾਲ-ਨਾਲ ਬੱਚਿਆਂ ਨੂੰ ਹੋਰਨਾਂ ਖੇਤਰਾਂ ਬਾਰੇ ਵੀ ਸਿੱਖਣ ਦਾ ਮੌਕਾ ਮਿਲਦਾ ਹੈ। ਇਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਇਕਬਾਲ ਕੌਰ ਸ਼ੇਰਗਿੱਲ ਨੇ ਬੱਚਿਆਂ ਨੂੰ ਛੱਤਬੀੜ ਦਾ ਚੀੜੀਆ ਘਰ ਬੱਚਿਆਂ ਲਈ ਹਮੇਸ਼ਾਂ ਤੋਂ ਹੀ ਖਿੱਚ ਕੇਂਦਰ ਰਿਹਾ ਹੈ। ਜਿਸ ਦੇ ਸਦਕਾ ਸਕੂਲ ਵੱਲੋਂ ਇਹ ਟੂਰ ਕਰਵਾਇਆ ਗਿਆ ਅਤੇ ਬੱਚਿਆਂ ਨੂੰ ਵੱਖ-ਵੱਖ ਜਾਨਵਰਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਟੂਰ ਤੇ ਸਾਰੇ ਹੀ ਬੱਚਿਆਂ ਨੇ ਅਨੁਸਾਸ਼ਨ ਦੇ ਵਿੱਚ ਰਹਿ ਕੇ ਟੂਰ ਦਾ ਆਨੰਦ ਮਾਣਿਆ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…