nabaz-e-punjab.com

ਸਰਕਾਰੀ ਸੀਨੀਅਰ ਸੈਕੰਡਰੀ ਮੱਛਲੀ ਕਲਾਂ ਦੇ ਵਿਦਿਆਰਥੀਆਂ ਨੇ ਤੰਬਾਕੂ ਵਿਰੋਧੀ ਰੈਲੀ ਕੱਢੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਈ:
ਤੰਬਾਕੂਨੋਸ਼ੀ ਦੇ ਮਾਰੂ ਸਿੱਟਿਆਂ ਪ੍ਰਤੀ ਜਨ ਚੇਤਨਾ ਫੈਲਾਉਣ ਲਈ ਵਿਸ਼ਵ ਸਿਹਤ ਸੰਸਥਾ ਵੱਲੋਂ ਹਰ ਵਰ੍ਹੇ 31 ਮਈ ਨੂੰ ‘‘ਵਿਸ਼ਵ ਤੰਬਾਕੂ ਵਿਰੋਧੀ ਦਿਵਸ’ ਮਨਾਉਣ ਦੇ ਪ੍ਰੋਗਰਾਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਛਲੀਕਲਾਂ ਦੇ ਛੇਵੀਂ ਤੋਂ ਬਾਰ੍ਹਵੀਂ ਜਮਾਤਾਂ ਦੇ ਬੱਚਿਆਂ ਨੇ ਅੱਜ ਵੱਖ-ਵੱਖ ਪ੍ਰੋਗਰਾਮਾਂ ਵਿੱਚ ਸਰਗਰਮ ਸ਼ਿਰਕਤ ਕੀਤੀ। ਅੱਜ ਸਵੇਰ ਦੀ ਸਭਾ ਵਿੱਚ ਬੱਚਿਆਂ ਨੇ ‘ਵਰਡ ਨੋ ਟੋਬੈਕੋ ਡੇ-2017’ ਮੌਕੇ ਇਸ ਦਿਵਸ ਦੇ ਇਤਿਹਾਸ ਬਾਰੇ ਅਤੇ ਤੰਬਾਕੂਨੋਸ਼ੀ ਦੇ ਸਮਾਜਿਕ, ਆਰਥਿਕ ਅਤੇ ਸਰੀਰਿਕ ਦੁਸ਼ਪਰਿਣਾਮਾਂ ਬਾਰੇ ਭਾਸ਼ਣ ਅਤੇ ਕਵਿਤਾਵਾਂ ਰਾਹੀਂ ਜਾਗਰੂਕ ਕੀਤਾ।ਸਕੂਲ ਦੀ ਪ੍ਰਿੰਸੀਪਲ ਮੈਡਮ ਨਵੀਨ ਗੁਪਤਾ ਨੇ ਤੰਬਾਕੂ ਅਤੇ ਹੋਰ ਨਸ਼ਿਆਂ ਪ੍ਰਤੀ ਸੁਚੇਤ ਕਰਦਿਆਂ ਬੱਚਿਆਂ ਨੂੰ ਜੀਵਨ-ਭਰ ਤੰਬਾਕੂਨੋਸ਼ੀ ਤੋਂ ਦੂਰ ਰਹਿਣ ਦੀ ਸਹੁੰ ਚੁਕਾਈ।
ਬੀਤੇ ਦਿਨੀਂ ਸਕੂਲ ਪੱਧਰ ਤੇ ਤੰਬਾਕੂਨੋਸ਼ੀ ਦੇ ਮਾੜੇ ਅਸਰਾਂ ਸੰਬਧੀ ਡਰਾਇੰਗ-ਪੇਂਟਿੰਗ ਮੁਕਾਬਲੇ ਵਿੱਚ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲ਼ੇ 10 ਬੱਚਿਆਂ ਨੂੰ ‘ਥਾਣਾ-ਸਾਂਝ ਕੇਂਦਰ ਕੁਰਾਲੀ’ ਵਿਖੇ ‘ਐਂਟੀ ਤੰਬਾਕੂ ਦਿਵਸ’ ਮੌਕੇ ਆਯੋਜਿਤ ਪੇਂਟਿੰਗ ਮੁਕਾਬਲੇ ਵਿੱਚ ਭਾਗ ਲੈਣ ਲਈ ਅਧਿਆਪਕਾਂ ਦੀ ਅਗਵਾਈ ਵਿੱਚ ਰਵਾਨਾ ਕੀਤਾ ਗਿਆ। ਇਸ ਉਪਰੰਤ ਪ੍ਰਿੰਸੀਪਲ ਨਵੀਨ ਗੁਪਤਾ ਨੇ ਨਗਰ ਨਿਵਾਸੀਆਂ ਨੂੰ ਤੰਬਾਕੂਨੋਸ਼ੀ ਦੇ ਮਾਰੂ ਸਿੱਟਿਆਂ ਬਾਰੇ ਜਾਗਰੂਕ ਕਰਨ ਲਈ ਅਧਿਆਪਕਾਂ ਦੀ ਅਗਵਾਈ ਵਿੱਚ ‘ਚੇਤਨਾ ਰੈਲੀ’ ਨੂੰ ਪਿੰਡ ਵੱਲ ਰਵਾਨਾ ਕੀਤਾ। ਬੱਚਿਆਂ ਨੂੰ ਪਿੰਡ ਦੀਆਂ ਗ਼ਲੀਆਂ ਵਿੱਚੋਂ ਤੰਬਾਕੂਨੋਸ਼ੀ ਦੇ ਮਾੜੇ ਅਸਰਾਂ ਪ੍ਰਤੀ ਸਲੋਗਨ ਬੋਲਦੇ ਲੰਘਦਿਆਂ ਨਗਰ ਨਿਵਾਸੀਆਂ ਨੇ ਦਿਲਚਸਪੀ ਨਾਲ਼ ਸੁਣਿਆ। ਬੱਚਿਆਂ ਨੇ ਪਿੰਡ ਦੇ ਪੰਚਾਇਤ-ਘਰ ਅਤੇ ਮੰਦਰ ਨੇੜੇੇ ਇਸ ਸੰਬੰਧੀ ਭਾਸ਼ਨ ਅਤੇ ਕਵਿਤਾਵਾਂ ਵੀ ਪੇਸ਼ ਕੀਤੀਆਂ। ਬਾਅਦ ਦੁਪਹਿਰ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲੈਣ ਵਾਲ਼ੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…