ਬਰਸਾਤ ਕਾਰਨ ਬਲੌਂਗੀ ਦੇ ਸਕੂਲ ਵਿੱਚ ਭਰਿਆ ਪਾਣੀ, ਵਿਦਿਆਰਥੀ ਹੋਏ ਪਰੇਸ਼ਾਨ

ਕਵਿਤਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਜੁਲਾਈ:
ਅੱਜ ਸਵੇਰੇ ਤੜਕੇ ਹੋਈ ਜ਼ਬਰਦਸਤ ਬਰਸਾਤ ਕਾਰਨ ਸਰਕਾਰੀ ਸਮਾਰਟ ਹਾਈ ਸਕੂਲ ਬਲੌਂਗੀ ਕਲੋਨੀ ਵਿੱਚ ਬਰਸਾਤੀ ਪਾਣੀ ਦਾਖ਼ਲ ਹੋ ਗਿਆ। ਸਕੁੂਲ ਦੇ ਕਲਾਸਰੂਮਾਂ ਵਿੱਚ ਵੀ ਭਾਰੀ ਮਾਤਰਾ ਵਿੱਚ ਪਾਣੀ ਭਰ ਗਿਆ। ਜਿਸ ਕਾਰਨ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਭਾਰੀ ਸਮਸਿਆਵਾਂ ਦਾ ਸਾਹਮਣਾ ਕਰਨਾ ਪਿਆ। ਵਿਦਿਆਰਥੀ ਬਰਸਾਤੀ ਪਾਣੀ ਵਿਚ ਹੀ ਪੜ੍ਹਾਈ ਕਰਦੇ ਰਹੇ।
ਬਲੌਂਗੀ ਕਲੋਨੀ ਦੇ ਵਸਨੀਕਾਂ ਸੋਨੂੰ, ਰਾਹੁਲ, ਪਰਵੀਨ, ਹਿਤੇਸ਼, ਸਮੀਰ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਬਲੌਂਗੀ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਅੱਜ ਸਵੇਰੇ ਪਈ ਭਾਰੀ ਬਰਸਾਤ ਕਾਰਨ ਬਰਸਾਤੀ ਪਾਣੀ ਸਕੂਲ ਵਿੱਚ ਦਾਖ਼ਲ ਹੋ ਗਿਆ ਅਤੇ ਵਿਦਿਆਰਥੀਆਂ ਨੂੰ ਬਰਸਾਤੀ ਪਾਣੀ ’ਚੋਂ ਲੰਘ ਕੇ ਸਕੂਲ ਜਾਣ ਦੌਰਾਨ ਭਾਰੀ ਪਰੇਸ਼ਾਨੀ ਸਹਿਣੀ ਪਈ।
ਇਸ ਦੌਰਾਨ ਸਵੇਰੇ ਪਈ ਤੇਜ ਬਰਸਾਤ ਤੋੱ ਬਾਅਦ ਏਕਤਾ ਕਾਲੋਨੀ ਸਮੇਤ ਕਈ ਹੋਰ ਇਲਾਕੇ ਬਰਸਾਤ ਪੈਣ ਤੋਂ ਬਾਅਦ ਬਰਸਾਤੀ ਪਾਣੀ ਨਾਲ ਭਰ ਗਏ, ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਦਿਕਤਾਂ ਦਾ ਸਾਹਮਣਾ ਕਰਨਾ ਪਿਆ। ਏਕਤਾ ਕਾਲੋਨੀ ਦੇ ਪੰਚ ਵਿਜੈ ਪਾਠਕ ਨੇ ਕਿਹਾ ਕਿ ਬਲੌਂਗੀ ਕਲੋਨੀ ਵਿੱਚ ਪੰਚਾਇਤ ਬਣੀ ਨੂੰ 4 ਸਾਲ ਦੇ ਕਰੀਬ ਹੋ ਗਏ ਹਨ ਪਰ ਅਜੇ ਤੱਕ ਇਸ ਕਲੋਨੀ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਹੀਂ ਕਰਵਾਇਆ ਗਿਆ।

Load More Related Articles
Load More By Nabaz-e-Punjab
Load More In General News

Check Also

Jasvir Singh Garhi Assumes Charge as Chairperson of Punjab SC Commission

Jasvir Singh Garhi Assumes Charge as Chairperson of Punjab SC Commission Chandigarh, March…