ਸ਼ੈਮਰਾਕ ਸਕੂਲ ਵਿੱਚ ਇੰਟਰ ਸਕੂਲ ਟੈਕਨੋਮਾਈਡ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਟਰਾਈਸਿਟੀ ਦੇ 19 ਸਕੂਲਾਂ ਦੇ ਵਿਦਿਆਰਥੀਆਂ ਨੇ ਇਕ-ਦੂਜੇ ਨੂੰ ਦਿੱਤੀ ਸਖ਼ਤ ਟੱਕਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਅਗਸਤ:
ਇੱਥੋਂ ਦੇ ਸ਼ੈਮਰਾਕ ਸੀਨੀਅਰ ਸੈਕੰਡਰੀ ਸਕੂਲ ਸੈਕਟਰ-69 ਵਿਖੇ 8ਵੀ, 9ਵੀ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਦੀ ਸਾਲਾਨਾ ਇੰਟਰ ਸਕੂਲ ਟੈਕਨੋ ਮਾਈਂਡ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਟ੍ਰਾਈਸਿਟੀ ਦੇ ਲਗਪਗ 19 ਸਕੂਲਾਂ ਨੇ ਹਿੱਸਾ ਲੈਂਦਿਆਂ ਇਕ ਦੂਜੇ ਨੂੰ ਸਖ਼ਤ ਟੱਕਰ ਦਿੱਤੀ। ਤਕਨੀਕ ਅਤੇ ਦਿਮਾਗ਼ੀ ਸੂਝਬੂਝ ਦੇ ਸੁਮੇਲ ਇਨ੍ਹਾਂ ਮੁਕਾਬਲਿਆਂ ਵਿੱਚ ਨੌਜਵਾਨਾਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦੇ ਹੋਏ ਬਿਹਤਰੀਨ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਡੀਨ ਅਮਨਦੀਪ ਕੌਰ, ਚੰਡੀਗੜ੍ਹ ਯੂਨੀਵਰਸਿਟੀ ਤੋਂ ਨਲਿਨੀ ਠਾਕੁਰ, ਸੀਜੀਸੀ ਝੰਜੇੜੀ ਕੈਂਪਸ ਤੋਂ ਗੁਰਮਨਦੀਪ ਕੌਰ ਅਤੇ ਲਾਰੈਂਸ ਸਕੂਲ ਮੁਹਾਲੀ ਦੇ ਐੱਚਓਡੀ ਸ਼ਿਖਾ ਸ਼ਰਮਾ ਨੇ ਜੱਜ ਨੇ ਭੂਮਿਕਾ ਨਿਭਾਈ।
ਇਸ ਦੌਰਾਨ ਵਿਦਿਆਰਥੀਆਂ ਨੇ ਵੈੱਬਸਾਈਟ ਬਣਾਉਣ, ਬੈਨਰ ਬਣਾਉਣ, ਐਮਐੱਸ ਵਰਡ, ਐਨੀਮੇਟਿਡ ਵੀਡੀਓ, ਐਮਐੱਸ ਪਾਵਰ ਪੁਆਇੰਟ ਦੇ ਪ੍ਰਯੋਗ ਨਾਲ ਡਿਜ਼ਾਇਨਿੰਗ ਅਤੇ ਰਚਨਾਤਮਿਕਤਾ ਦਿਖਾਉਂਦੇ ਹੋਏ ਕਈ ਡਿਜ਼ਾਈਨ ਤਿਆਰ ਕੀਤੇ। ਲਗਾਤਾਰ ਦੋ ਦਿਨ ਜਾਰੀ ਰਹੀ ਇਸ ਪ੍ਰਤੀਯੋਗਤਾ ਵਿੱਚ ਜੇਤੂਆਂ ਦੀ ਚੋਣ ਕਰਨਾ ਮੁਸ਼ਕਿਲ ਸੀ ਕਿਉਂਕਿ ਸਾਰੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਅਖੀਰ ਵਿੱਚ ਹੋਏ ਵੈੱਬ ਡਿਜ਼ਾਈਨ ਮੁਕਾਬਲਿਆਂ ਵਿੱਚ ਮਾਨਵ ਮੰਗਲ ਸਕੂਲ ਦੇ ਸ੍ਰੇਸ਼ਟ ਕਾਂਤ ਨੇ ਪਹਿਲਾ, ਸ਼ੈਮਰਾਕ ਸਕੂਲ ਦੇ ਸ਼ੋਰੀਆ ਰੈਨੋਤ ਨੇ ਦੂਜਾ ਅਤੇ ਸ਼ਿਵਾਲਿਕ ਸਕੂਲ ਦੇ ਸੋਰਵ ਰਾਜਪੂਤ ਨੇ ਤੀਜਾ ਸਥਾਨ ਹਾਸਲ ਕੀਤਾ।
ਇੰਜ ਹੀ ਐਮਐੱਸ ਵਰਡ ਮੁਕਾਬਲਿਆਂ ਵਿੱਚ ਸ਼ੈਮਾਰਾਕ ਸੀਨੀਅਰ ਸੈਕੰਡਰੀ ਸਕੂਲ ਦੇ ਰੁਦਰਾ ਕੁਦਾਲ ਨੇ ਪਹਿਲੀ ਪੁਜ਼ੀਸ਼ਨ ਹਾਸਲ ਕੀਤੀ। ਜਦਕਿ ਮਾਨਵ ਮੰਗਲ ਸਕੂਲ ਮੁਹਾਲੀ ਦੀ ਅਨਿਕਾ ਅਗਨੀਹੋਤਰੀ ਅਤੇ ਸ਼ਿਵਾਲਿਕ ਸਕੂਲ ਮੁਹਾਲੀ ਦੀ ਅਵਨੀ ਸੈਣੀ ਨੇ ਕ੍ਰਮਵਾਰ ਦੂਜੀ ਅਤੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ। ਇਸੇ ਤਰ੍ਹਾਂ ਐਨੀਮੇਟਿਡ ਵੀਡੀਓ ਮੁਕਾਬਲਿਆਂ ਵਿੱਚ ਸ਼ੈਮਾਰਕ ਸਕੂਲ ਦੇ ਰੋਬਿਸ਼ ਚੌਧਰੀ ਨੇ ਪਹਿਲੀ ਪੁਜ਼ੀਸ਼ਨ, ਮਾਨਵ ਮੰਗਲ ਸਕੂਲ ਦੀ ਦਿਵਿਆ ਕੁਮਾਰ ਨੇ ਦੂਜੀ ਪੁਜ਼ੀਸ਼ਨ ਹਾਸਲ ਕੀਤੀ। ਜਦੋਂਕਿ ਬੈਨਰ ਡਿਜਾਇਨ ਵਿੱਚ ਮਾਨਵ ਮੰਗਲ ਸਕੂਲ ਦੀ ਪ੍ਰਭਮੇਸ਼ਵਰ ਕੌਰ, ਸ਼ੈਮਰਾਕ ਸਕੂਲ ਦੇ ਨਵਜੋਤ ਸਿੰਘ ਅਤੇ ਸੇਂਟ ਜੋਸਫ ਸਕੂਲ, ਚੰਡੀਗੜ੍ਹ ਦੇ ਕੇਸ਼ਵ ਕਾਂਸਲ ਨੇ ਕ੍ਰਮਵਾਰ ਪਹਿਲੀ, ਦੂਜੀ ਤੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ।
ਇਸ ਮੌਕੇ ਸਕੂਲ ਦੇ ਚੇਅਰਮੈਨ ਏਐੱਸ ਬਾਜਵਾ ਨੇ ਕਿਹਾ ਕਿ ਅਜਿਹੇ ਤਕਨੀਕੀ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਦੇ ਦਿਮਾਗ਼ ਦਾ ਵਿਕਾਸ ਹੁੰਦਾ ਹੈ ਅਤੇ ਉਨ੍ਹਾਂ ਨੂੰ ਸਖ਼ਤ ਮਿਹਨਤ ਅਤੇ ਲਗਨ ਉਪਰੰਤ ਮਿਲਣ ਵਾਲੀ ਜਿੱਤ ਦਾ ਸਹੀ ਮੁੱਲ ਪਤਾ ਚਲਦਾ ਹੈ। ਇਹ ਪ੍ਰਤੀਯੋਗਤਾਵਾਂ ਵਿਦਿਆਰਥੀਆਂ ਨੂੰ ਨਵੀਂ ਤਕਨੀਕ ਨਾਲ ਜੋੜਨ ਅਤੇ ਹੁਨਰ ਵਿਕਾਸ ਵਿੱਚ ਮਦਦਗਾਰ ਸਾਬਤ ਹੋਣਗੀਆਂ। ਸ਼ੈਮਰਾਕ ਸਕੂਲ ਦੀ ਪ੍ਰਿੰਸੀਪਲ ਪ੍ਰਨੀਤ ਸੋਹਲ ਨੇ ਕਿਹਾ ਕਿ ਇਸ ਪ੍ਰਤੀਯੋਗਤਾ ਵਿੱਚ ਵਿਦਿਆਰਥੀਆਂ ਦਾ ਬਹੁਤ ਚੰਗਾ ਅਨੁਭਵ ਰਿਹਾ ਅਤੇ ਉਨ੍ਹਾਂ ਨੂੰ ਕਾਫ਼ੀ ਕੁੱਝ ਨਵਾਂ ਸਿੱਖਣ ਨੂੰ ਮਿਲਿਆ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…