Nabaz-e-punjab.com

ਜੰਮੂ-ਕਸ਼ਮੀਰ ਦੇ 440 ਵਿਦਿਆਰਥੀਆਂ ਵੱਲੋਂ ਵਾਪਸ ਜਾਣ ਦੀ ਥਾਂ ਸੀਜੀਸੀ ਲਾਂਡਰਾਂ ਵਿੱਚ ਪੜ੍ਹਾਈ ਕਰਨ ਦਾ ਫੈਸਲਾ

ਅਤਿਵਾਦ ਸਾਨੂੰ ਦੂਜੇ ਜ਼ਿਲ੍ਹਿਆਂ ਵਿੱਚ ਜਾ ਕੇ ਪੜ੍ਹਾਈ ਕਰਨ ਲਈ ਧਕੇਲਦਾ ਹੈ: ਸੀਜੀਸੀਅਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਮਾਰਚ:
ਜੰਮੂ ਅਤੇ ਕਸ਼ਮੀਰ ਤੋਂ ਸੀਜੀਸੀ ਲਾਂਡਰਾਂ ਵਿੱਚ ਪੜ੍ਹਾਈ ਕਰਨ ਆਏ 440 ਵਿਦਿਆਰਥੀਆਂ ਨੇ ਸੁਰੱਖਿਆ ਦਾ ਭਰੋਸਾ ਮਿਲਣ ’ਤੇ ਆਪਣੇ ਗ੍ਰਹਿ ਸਟੇਟ ਨਾ ਜਾਣ ਦਾ ਫੈਸਲਾ ਕਰ ਲਿਆ ਹੈ। ਇਸ ਸਮੇਂ ਉਨ੍ਹਾਂ ਦੇ ਮਿੱਡ ਸਮੈਸਟਰ ਪ੍ਰੀਖਿਆਵਾਂ ਚੱਲ ਰਹੀਆਂ ਹਨ। ਜਿਸ ਕਾਰਨ ਉਨ੍ਹਾਂ ਨੇ ਇਹ ਫੈਸਲਾ ਲਿਆ ਹੈ। ਜ਼ਿਕਰਯੋਗ ਹੈ ਕਿ ਪਿਛੇ ਜਿਹੇ ਹੋਏ ਪੁਲਵਾਮਾ ਅਤਿਵਾਦੀ ਹਮਲੇ ਨੇ ਜਿੱਥੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਉੱਥੇ ਕਸ਼ਮੀਰ ਤੋਂ ਪੜਨ ਆਏ ਵਿਦਿਆਰਥੀਆਂ ਦੇ ਮਨਾਂ ਵਿੱਚ ਸੁਰੱਖਿਆ ਨੂੰ ਲੈ ਕੇ ਡਰ ਵੀ ਪੈਦਾ ਕਰ ਦਿਤਾ ਸੀ ਪਰ ਸੀਜੀਸੀ ਦੇ ਇਨ੍ਹਾਂ ਵਿਦਿਆਰਥੀਆਂ ਨੇ ਪੁਲਵਾਮਾ ਹਮਲੇ ਸਬੰਧੀ ਮੋਮਬੱਤੀ ਮਾਰਚ ਵਿੱਚ ਵੀ ਹਿੱਸਾ ਲਿਆ ਅਤੇ ਕੋਈ ਛੁੱਟੀ ਲੈਣ ਦੀ ਮੰਗ ਵੀ ਨਹੀਂ ਕੀਤੀ ਸਗੋਂ ਇਹ ਵਿਦਿਆਰਥੀ ਕਾਲਜ ਵਲੋਂ ਮਿਲੇ ਭਰੋਸੇ ਨਾਲ ਸੁਰੱਖਿਅਕ ਮਹਿਸੂਸ ਕਰ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਵਲੋਂ ਸੋਹਾਣਾ ਦੇ ਐਸਐਚਓ ਅਤੇ ਸੀਜੀਸੀ ਲਾਂਡਰਾਂ ਦੇ ਅਧਿਕਾਰੀ ਆਰਐਸ ਰੱਖੜਾ ਵੱਲੋਂ ਮੀਟਿੰਗ ਕੀਤੀ ਗਏ ਅਤੇ ਉਨ੍ਹਾਂ ਵੱਲੋਂ ਹੋਸਟਲ ਅਤੇ ਕਾਲਜ ਦੀਆਂ ਇਮਾਰਤਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਗਿਆ।
ਪੁਲਵਾਮਾ ਤੋਂ ਆਏ ਬੀ.ਟੈੱਕ ਸਾਲ ਦੂਜਾ ਦੇ ਵਿਦਿਆਰਥੀ ਖਾਨ ਵੀਮੈਰ ਨੇ ਕਿਹਾ ਕਿ ਮੈਂ ਆਪਣੇ ਮਿਡ ਸਮੈਸਟਰ ਦੀ ਪ੍ਰੀਖਿਆ ਖ਼ਰਾਬ ਨਹੀਂ ਕਰਨਾ ਚਾਹੁੰਦਾ ਇਸ ਲਈ ਮੈਂ ਘਰ ਵਾਪਸ ਜਾਣ ਦੀ ਥਾਂ ਇਥੇ ਹੋਸਟਲ ਵਿੱਚ ਰਹਿ ਕੇ ਹੀ ਪੜਾਈ ਵੱਲ ਧਿਆਨ ਦਵਾਂਗਾ। ਕਾਲਜ ਪ੍ਰਬੰਧਕਾਂ ਨੇ ਸਾਨੂੰ ਭਰੋਸਾ ਦਵਾਇਆ ਹੈ ਕਿ ਅਸੀਂ ਇੱਥੇ ਬਿਲਕੁਲ ਸੁਰੱਖਿਅਤ ਹਾਂ। ਇਸੇ ਤਰ੍ਹਾਂ ਅਨੰਤਨਾਗ ਦੇ ਵਾਸੀ ਅਤੇ ਬੀਬੀਏ ਸਾਲ ਦੂਜਾ ਦੇ ਵਿਦਿਆਰਥੀ ਸ਼ੇਖ਼ ਫਾਸਿਲ ਅਹਿਮਦ ਨੇ ਕਿਹਾ ਕਿ ਮੈਂ ਦੇਖਿਆ ਹੈ ਕਿ ਜੋ ਵਿਦਿਆਰਥੀ ਕਸ਼ਮੀਰ ਵਿੱਚ ਰਹਿ ਕੇ ਆਪਣੇ ਪੜ੍ਹਾਈ ਕਰ ਰਹੇ ਹਨ ਉਨ੍ਹਾਂ ਨੂੰ ਪੜ੍ਹਾਈ ਪੂਰੀ ਕਰਨ ਲਈ ਉੱਥੇ ਬਹੁਤ ਅੌਕੜਾਂ ਆਉਂਦੀਆਂ ਹਨ ਕਿਉਂਕਿ ਉਸ ਇਲਾਕੇ ਵਿੱਚ ਪ੍ਰੇਸ਼ਾਨੀ ਦਾ ਮਾਹੌਲ ਬਣਿਆ ਰਹਿੰਦਾ ਹੈ। ਉਸ ਨੇ ਕਿਹਾ ਕਿ ਅਤਿਵਾਦ ਇੱਕ ਅਜਿਹਾ ਕਾਰਕ ਹੈ ਜੋ ਸਾਨੂੰ ਆਪਣੇ ਘਰਾਂ ਨੂੰ ਛੱਡ ਕੇ ਹੋਰ ਜ਼ਿਲ੍ਹਿਆਂ ਵਿੱਚ ਪੜ੍ਹਾਈ ਕਰਨ ਲਈ ਉਕਸਾਉਂਦਾ ਹੈ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…