nabaz-e-punjab.com

ਵਾਤਾਵਰਨ ਦੀ ਸੰਭਾਲ ਲਈ ਵਿਦਿਆਰਥੀ ਆਪਣੇ ਜੀਵਨ ਵਿੱਚ ਘੱਟੋ ਘੱਟ ਇੱਕ ਪੌਦਾ ਜ਼ਰੂਰ ਲਗਾਉਣ: ਸਿੱਧੁੂ

ਸਰਕਾਰੀ ਕਾਲਜ ਮੁਹਾਲੀ ਵਿੱਚ ਮਨਾਇਆ ਵਿਸ਼ਵ ਵਾਤਾਵਰਨ ਦਿਵਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੂਨ:
ਸ੍ਰਿਸ਼ਟੀ ਨੂੰ ਇੱਕ ਪਰਿਵਾਰ ਸਮਝਦਿਆਂ ਹੋਇਆ ਸਾਨੂੰ ਬੂਟਿਆਂ ਅਤੇ ਜਲਵਾਯੂ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪਾਲਣ/ਸੰਭਾਲਣ ਦੀ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਸਰਕਾਰੀ ਕਾਲਜ ਮੁਹਾਲੀ ਵਿਖੇ ਵਿਸ਼ਵ ਵਾਤਾਵਰਨ ਦਿਵਸ ਵਾਤਾਵਰਨ ਸੁਰੱਖਿਆ ਤੇ ਸਾਂਭ ਸੰਭਾਲ ਨੂੰ ਸਮਰਪਿਤ ਦਿਵਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਨਾਮੁਰਾਦ ਬਿਮਾਰੀਆਂ ਤੋਂ ਬਚਣਾ ਹੈ ਤਾਂ ਸਾਨੂੰ ਆਪਣੇ ਵਾਤਾਵਰਣ ਦੀ ਸਾਂਭ ਸੰਭਾਲ ਕਰਨੀ ਪਵੇਗੀ। ਇਹ ਸਾਡੀ ਸਭ ਦੀ ਸਾਂਝੀ ਜ਼ਿਮੇਵਾਰੀ ਬਣਦੀ ਹੈ। ਇਸ ਤੋਂ ਪਹਿਲਾਂ ਸ੍ਰ: ਸਿੱਧੂ ਨੇ ਸ਼ਮਾ ਰੋਸ਼ਨ ਕਰਕੇ ਵਾਤਾਵਰਣ ਨੂੰ ਸਮਰਪਿਤ ਦਿਵਸ ਦੇ ਸਮਾਗਮ ਦੀ ਰਸ਼ਮੀ ਸ਼ੁਰੂਆਤ ਕੀਤੀ। ਇਸ ਮੋਕੇ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਸ਼੍ਰੀਮਤੀ ਸਾਧਨਾ ਸੰਗਰ ਨੇ ਮੁੱਖ ਮਹਿਮਾਨ ਅਤੇ ਬਾਹਰੋਂ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ।
ਇਸ ਮੌਕੇ ਡਾ. ਸਰਿਤਾ ਮਹਿਤਾ ਪਰੈਜ਼ੀਡੈਂਟ ਵਿਦਿਆ ਧਾਮ, ਯੂ.ਐਸ.ਏ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਮਿਉਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਸਾਬਕਾ ਮੇਅਰ ਬੀਬੀ ਹਰਜਿੰਦਰ ਕੌਰ ਅਤੇ ਪੰਜਾਬ ਕਾਂਗਰਸ ਦੇ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਵੀ ਮੌਜੂਦ ਸਨ। ਇਸ ਮੌਕੇ ਸ੍ਰੀ ਸਿੱਧੂ ਨੇ ਕਾਲਜ ਦੇ ਸੈਸ਼ਨ 2017-18 ਦਾ ਪ੍ਰਾਸਪੈਕਟਸ ਵੀ ਰਿਲੀਜ਼ ਕੀਤਾ। ਗਰਮੀਆਂ ਦੀ ਛੁੱਟੀਆਂ ਦੌਰਾਨ ਇਸ ਵਾਤਾਵਰਨ ਦਿਹਾੜੇ ਨੂੰ ਸਮਰਪਿਤ ਐਂਬੀਐਂਸ ਫਾਊਂਡੇਸ਼ਨ ਅਤੇ ਓ.ਐਸ.ਏ ਦੇ ਸਹਿਯੋਗ ਨਾਲ ਬੁੱਤ ਮੇਕਿੰਗ ਵਰਕਸ਼ਾਪ, ਵੀ ਗਰੁੱਪ ਅਤੇ ਸਰਕਾਰੀ ਕਾਲਜ ਮੋਹਾਲੀ ਦੇ ਸਹਿਯੋਗ ਨਾਲ ਆਰਟ ਐਂਡ ਕਰਾਫਟ ਦਸ ਰੋਜ਼ਾ ਸਮਰ ਕੈਂਪ, ਕੰਪਿਊਟਰ ਸੁਸਾਇਟੀ ਵੱਲੋਂ 21 ਦਿਨਾਂ ਕੰਪਿਊਟਰ ਕੋਰਸ ਕਰਵਾਇਆ ਜਾ ਰਿਹਾ ਹੈ। ਇਸ ਦਿਨ ਨੂੰ ਸਮਰਪਿਤ ਆਸਮਾਨ ਫਾਉਂਡੇਸ਼ਨ ਵੱਲੋਂ ਕਾਲਜ ਨੂੰ ਬਹੁਤ ਸਾਰੇ ਪੌਦੇ ਅਤੇ ਸਟਾਫ ਨੂੰ ਗਿਫਟ ਵਾਊਚਰ ਦਿੱਤੇ ਗਏ।ਇਸ ਮੌਕੇ ਤੇ ਡਾ ਅਮਰਜੀਤ ਕੌਰ ਸੰਧੂ ਜੀ ਨੇ ਵਾਤਾਵਰਣ ਦੀ ਸਾਂਭ ਸੰਭਾਲ ਵਿਸ਼ੇ ਤੇ ਲੈਕਚਰ ਦਿੱਤਾ। ਆਖਰ ਵਿੱਚ ਡਾ ਜਸਵਿੰਦਰ ਸਿੰਘ ਕਾਲਜ ਦੇ ਵਾਈਸ ਪ੍ਰਿੰਸੀਪਲ ਜੀ ਨੇ ਸਭ ਮਹਿਮਾਨਾਂ ਦਾ ਧੰਨਵਾਦ ਕੀਤਾ। ਡਾ ਜਸਪਾਲ ਸਿੰਘ ਜੀ ਨੇ ਮੰਚ ਸੰਚਾਲਨ ਬਾਖੂਬੀ ਨਿਭਾਇਆ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…