
‘ਯੰਗ ਇੰਡੀਆ ਐਡਵੈਚਰ ਦੌੜ ਚੈਂਪੀਅਨਸ਼ਿਪ’ ਵਿੱਚ ਆਰਨੀਅਨ ਕਾਲਜ ਹਿੱਸਾ ਲਿਆ
ਨਬਜ਼-ਏ-ਪੰਜਾਬ ਨਿਊਜ਼ ਡੈਸਕ, ਮੁਹਾਲੀ, 18 ਦਸੰਬਰ
ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਚੰਡੀਗੜ੍ਹ ਦੀ 4 ਮੈਂਬਰੀ ਟੀਮ ਨੇ ਐਡਵੈਚਰ ਰੈਸਿੰਗ ਫੈਡਰੇਸ਼ਨ ਆਫ਼ ਇੰਡੀਆ (ਏਐਫਆਰਆਈ) ਵੱਲੋਂ ਬੀਤੀ 9 ਦਸੰਬਰ ਤੋਂ 11 ਦਸੰਬਰ ਨੂੰ ਮਹਾਰਾਸ਼ਟਰ, ਗੋਆ ਅਤੇ ਕਰਨਾਟਕਾ ਦੇ ਤੱਟੀ, ਵਣ, ਪਰਵਤੀ ਖੇਤਰਾਂ ਵਿੱਚ ਆਯੋਜਿਤ 3 ਰੋਜ਼ਾ ‘ਯੰਗ ਇੰਡੀਆ ਐਡਵੈਚਰ ਰੈਸਿੰਗ ਚੈਂਪੀਅਨਸ਼ਿਪ’ ਵਿੱਚ ਹਿੱਸਾ ਲਿਆ। ਗੋਆ ਦੇ ਮੁੱਖ ਮੰਤਰਰੀ ਸ੍ਰੀ ਫਰੇਂਸਿੰਸ ਡਿਸੂਜਾ ਅਤੇ ਮਹਾਰਾਸ਼ਟਰ ਦੇ ਰਾਜ ਸਭਾ ਦੇ ਮੈਂਬਰ ਸਭਾਜੀਰਾਜੇ ਛੱਤਰਪਤੀ ਨੇ ਇਸ 24 ਘੰਟੇ ਲਗਾਤਾਰ ਚੱਲਣ ਵਾਲੀ 100 ਕਿਲੋਮੀਟਰ ਦੀ ਰੇਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਲੋਕ ਮਾਨਯ ਮਲਟੀਪਰਪਜ਼ ਕਾਰਪੋਰੇਟਿਵ ਸੁਸਾਇਟੀ ਦੇ ਚੈਅਰਮੈਨ ਤੇ ਫਾਉਂਡਰ ਕਿਰਨ ਠਾਕੁਰ ਨੇ ਜੇਤੂਆਂ ਅਤੇ ਹਿੱਸਾ ਲੈਣ ਵਾਲੀਆਂ ਟੀਮਾਂ ਨੂੰ ਸਰਟੀਫਿਕੇਟ ਅਤੇ ਗਿਫਟ ਵੰਡੇ ਅਤੇ ਇਸ ਰੇਸ ਨੂੰ ਸਫ਼ਲ ਬਣਾਉਣ ਦੇ ਲਈ ਸਾਰੇ ਯਤਨਾਂ ਦੀ ਸ਼ਲਾਘਾ ਕੀਤੀ।
ਆਰੀਅਨਜ਼ ਗਰੁੱਪ ਦੇ ਚੇਅਰਮੈਨ ਡਾ. ਅੰਸ਼ੂ ਕਟਾਰੀਆ ਨੇ ਕਿਹਾ ਕਿ ਇਹ ਦੌੜ ਭਾਰਤ ਦੇ ਨੌਜਵਾਨਾਂ ਨੂੰ ਉਤਸ਼ਾਹਿਤ ਕਰੇਗੀ ਅਤੇ ਉਨ੍ਹਾਂ ਵਿੱਚ ਸਾਹਸ ਅਤੇ ਹੋਰ ਖੇਡ ਗਤੀਵਿਧੀਆਂ ਦੀ ਭਾਵਨਾ ਪੈਦਾ ਕਰਨਗੀਆਂ। ਇਸ ਤਰ੍ਹਾਂ ਦੇ ਪ੍ਰੋਗਰਾਮ ਭਾਰਤ ਵਿੱਚ ਇਨ੍ਹਾਂ ਰਿਮੋਟ ਪਾਰਟਸ ਵਿੱਚ ਟੂਰਿਜਮ ਨੂੰ ਵਧਾਵਾ ਦੇਣਗੇ ਅਤੇ ਨੌਜਵਾਨਾਂ ਲਈ ਜੋਬ ਦੇ ਮੌਕੇ ਪੈਦਾ ਕਰਨਗੇ। ਭਾਰਤੀ ਫੌਜ ਦੇ ਸਾਬਕਾ ਮੁਖੀ ਜਨਰਲ ਜੇ.ਜੇ. ਸਿੰਘ ਅਤੇ ਫਾਉਂਡਰ ਪ੍ਰਧਾਨ ਆਫ਼ ਰੇਸ ਦਿ ਐਡਵੈਂਚਰ ਰੇਸਿੰਗ ਫੈਡਰੇਸ਼ਨ ਆਫ਼ ਇੰਡੀਆ ਨੇ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਇਸ ਅਡਵੇਂਚਰ ਦੌੜ ਦਾ ਆਯੋਜਨ ਪਹਿਲੀ ਵਾਰ ਕੀਤਾ ਗਿਆ ਸੀ ਅਤੇ ਇਹ ਸਫਲ ਰਿਹਾ। ਉਨ੍ਹਾਂ ਕਿਹਾ ਕਿ ‘ਵਿਦਿਆਰਥੀਆ, ਜਵਾਨਾਂ, ਮੀਡੀਆ ਨੇ ਟਰੈਕਿੰਗ ਅਤੇ ਟਰੈਵਲਿੰਗ, ਮਾਉਂਨਟੇਨ ਬਾਈਕਿੰਗ, ਰਿਵਰ ਰਿਫਟਿੰਗ ਵਿੱਚ ਸਕ੍ਰਿਆ ਰੂਪ ਵਿੱਚ ਹਿੱਸਾ ਲਿਆ।