ਮਾਰੀਸ਼ਸ ਦੇ ਮੈਰੀਟਿਮ ਹੋਟਲ ਵਿੱਚ ਪੇਡ ਇੰਟਰਨਸ਼ਿਪ ਕਰਨਗੇ ਸੀਜੀਸੀ ਕਾਲਜ ਲਾਂਡਰਾਂ ਦੇ ਵਿਦਿਆਰਥੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੂਨ:
ਸੀਸੀਐੱਚਐੱਮਸੀਟੀ ਸੀਜੀਸੀ ਲਾਂਡਰਾਂ ਦੇ 10 ਵਿਦਿਆਰਥੀਆਂ ਨੂੰ ਮਸ਼ਹੂਰ ਹੋਟਲ ਚੇਨ ਮੈਰੀਟਿਮ ਹੋਟਲਜ਼, ਮਾਰੀਸ਼ਸ ਦੇ ਨਾਲ ਛੇ ਮਹੀਨੇ ਦੇ ਪੇਡ ਇੰਟਰਨਸ਼ਿਪ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਚੁਣਿਆ ਗਿਆ ਹੈ। ਇਨ੍ਹਾਂ ’ਚੋਂ ਸੱਤ ਮੈਰੀਟਿਮ ਰਿਜੋਰਟ ਐਂਡ ਸਪਾ, ਮਾਰੀਸ਼ਸ ਵਿੱਚ ਇੰਟਰਨਿੰਗ ਕਰਨਗੇ ਅਤੇ ਤਿੰਨ ਵਿਦਿਆਰਥੀ ਮਾਰੀਟਿਮ ਕ੍ਰਿਸਟਲ ਬੀਚ ਹੋਟਲ, ਮਾਰੀਸ਼ਸ ਵਿੱਚ ਟਰੇਨਿੰਗ ਲੈਣਗੇ।
ਇੰਟਰਨਸ਼ਿਪ ਦੌਰਾਨ ਉਨ੍ਹਾਂ ਦੇ ਪ੍ਰਦਰਸ਼ਨ ਦੇ ਅਧਾਰ ’ਤੇ ਇਨ੍ਹਾਂ ਹੋਟਲਾਂ ਵੱਲੋਂ ਵਿਦਿਆਰਥੀਆਂ ਨੂੰ ਨੌਕਰੀ ਦਾ ਮੌਕਾ ਵੀ ਪ੍ਰਦਾਨ ਕੀਤਾ ਜਾਵੇਗਾ। ਇਹ ਮੌਕਾ ਉਨ੍ਹਾਂ ਨੂੰ ਪ੍ਰਾਹੁਣਚਾਰੀ ਇੰਡਸਟਰੀ ਦੀ ਵਿਹਾਰਕ ਸਮਝ ਹਾਸਲ ਕਰਨ ਲਈ ਇੱਕ ਵਧੀਆ ਮੰਚ ਪ੍ਰਦਾਨ ਕਰੇਗਾ ਅਤੇ ਉਹਨਾਂ ਦੇ ਪ੍ਰਬੰਧਨ ਹੁਨਰ ਨੂੰ ਨਿਖਾਰਨ ਵਿੱਚ ਵੀ ਮਦਦ ਕਰੇਗਾ। ਇੱਕ ਅੰਤਰਰਾਸ਼ਟਰੀ ਮਾਹੌਲ ਵਿੱਚ ਕੰਮ ਕਰਦੇ ਹੋਏ ਉਨ੍ਹਾਂ ਨੂੰ ਜੋ ਐਕਸਪੋਜਰ ਮਿਲੇਗਾ, ਉਹ ਉਨ੍ਹਾਂ ਦੇ ਸਕਿੱਲ ਸੈੱਟ ਦਾ ਪਾਲਣ ਪੋਸ਼ਣ ਕਰੇਗਾ। ਇਸ ਦੇ ਨਾਲ ਹੀ ਇਹ ਮੌਕਾ ਉਨ੍ਹਾਂ ਨੂੰ ਵੱਖ-ਵੱਖ ਸਭਿਆਚਾਰਾਂ, ਪਕਵਾਨਾਂ ਅਤੇ ਗਾਹਕਾਂ ਨਾਲ ਸਭ ਤੋਂ ਵਧੀਆ ਢੰਗ ਨਾਲ ਨਜਿੱਠਣ ਦਾ ਗਿਆਨ ਅਤੇ ਭਰਪੂਰ ਅਨੁਭਵ ਪ੍ਰਦਾਨ ਕਰੇਗਾ। ਇਹ ਉਨ੍ਹਾਂ ਨੂੰ ਦੇਸ਼ ਅਤੇ ਵਿਦੇਸ਼ ਵਿੱਚ ਵਧੀਆ ਕਰੀਅਰ ਦੀਆਂ ਸੰਭਾਵਨਾਵਾਂ ਦੇ ਨਾਲ ਵਧੀਆ ਪ੍ਰਾਹੁਣਚਾਰੀ ਪੇਸ਼ੇਵਰ ਬਣਨ ਵਿੱਚ ਮਦਦਗਾਰ ਸਾਬਤ ਹੋਵੇਗਾ।
ਉਪਰੰਤ ਭਾਰਤੀ ਪ੍ਰਾਹੁਣਚਾਰੀ ਇੰਡਸਟਰੀ ਸਰਗਰਮੀ ਨਾਲ ਅੱਗੇ ਵੱਧ ਰਿਹਾ ਹੈ। ਸੀਬੀਆਰਈ ਦੱਖਣੀ ਏਸ਼ੀਆ ਦੀ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ, ਅਗਲੇ ਦੋ ਤੋਂ ਪੰਜ ਸਾਲਾਂ ਵਿੱਚ, ਭਾਰਤੀ ਪ੍ਰਾਹੁਣਚਾਰੀ ਉਦਯੋਗ ਵਿੱਚ ਨਿਵੇਸ਼ 2.3 ਬਿਲੀਅਨ ਡਾਲਰ ਤੋਂ ਵੱਧ ਹੋਣ ਦੀ ਉਮੀਦ ਹੈ। ਪ੍ਰਾਹੁਣਚਾਰੀ ਖੇਤਰ ਲਈ ਇਹ ਸ਼ਾਨਦਾਰ ਦ੍ਰਿਸ਼ਟੀਕੋਣ ਹੋਟਲ ਪ੍ਰਬੰਧਨ ਅਤੇ ਪ੍ਰਾਹੁਣਚਾਰੀ ਪ੍ਰਬੰਧਨ ਕੋਰਸ ਕਰਨ ਵਾਲੇ ਵਿਦਿਆਰਥੀਆਂ ਦੀਆਂ ਭਵਿੱਖ ਦੀਆਂ ਸੰਭਾਵਨਾਵਾਂ ਲਈ ਚੰਗਾ ਸੰਕੇਤ ਹੈ।

Load More Related Articles

Check Also

ਸਫ਼ਾਈ ਕਾਮਿਆਂ ਵੱਲੋਂ ਅਫ਼ਸਰਾਂ ਦੇ ਘਰਾਂ ਮੂਹਰੇ ਕੂੜਾ ਸੁੱਟ ਕੇ ਰੋਸ ਮੁਜ਼ਾਹਰਾ ਕਰਨ ਦਾ ਐਲਾਨ

ਸਫ਼ਾਈ ਕਾਮਿਆਂ ਵੱਲੋਂ ਅਫ਼ਸਰਾਂ ਦੇ ਘਰਾਂ ਮੂਹਰੇ ਕੂੜਾ ਸੁੱਟ ਕੇ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਨਬਜ਼-ਏ-ਪੰਜਾਬ, ਮ…