Nabaz-e-punjab.com

ਸੀਜੀਸੀ ਝੰਜੇੜੀ ਦੇ ਵਿਦਿਆਰਥੀਆਂ ਨੇ ਮਾਵਾਂ ਠੰਢੀਆਂ ਛਾਵਾਂ ਥੀਮ ਹੇਠ ਧੂਮਧਾਮ ਨਾਲ ਮਨਾਈ ‘ਲੋਹੜੀ’

ਮਸ਼ਹੂਰ ਅਦਾਕਾਰ ਸਵਿਤਾ ਭੱਟੀ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ, ਵਿਦਿਆਰਥੀ ਵੀ ਝੂਮੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜਨਵਰੀ:
ਚੰਡੀਗੜ੍ਹ ਗਰੁੱਪ ਆਫ਼ ਕਾਲਜ਼ਿਜ ਦੇ ਝੰਜੇੜੀ ਕੈਂਪਸ ਵਿਖੇ ਲੋਹੜੀ ਦਾ ਤਿਉਹਾਰ ਸਮੁੱਚੀ ਦੁਨੀਆਂ ਨੂੰ ਮਾਵਾਂ ਠੰਢੀਆਂ ਛਾਵਾਂ ਦਾ ਸੁਨੇਹਾ ਦਿੰਦੇ ਹੋਏ ਧੂਮ-ਧਾਮ ਨਾਲ ਮਨਾਇਆ ਗਿਆ। ਨਵੀਂ ਜ਼ਿੰਦਗੀ ਦਾ ਪ੍ਰਤੀਕ ਤਿਉਹਾਰ ਲੋਹੜੀ ਦੀ ਪੂਰਵ ਸੰਧਿਆ ਮੌਕੇ ਪ੍ਰਧਾਨ ਰਛਪਾਲ ਸਿੰਘ ਧਾਲੀਵਾਲ ਅਤੇ ਮਸ਼ਹੂਰ ਅਦਾਕਾਰਾ ਸਵਿਤਾ ਭੱਟੀ ਨੇ ਲੋਹੜੀ ਜਲਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਜਦਕਿ ਖ਼ੂਬਸੂਰਤ ਸਮਾਰੋਹ ਵਿਚ ਸਟਾਫ਼ ਮੈਂਬਰ ਅਤੇ ਐਮਬੀਏ, ਬੀਟੈੱਕ,ਬੀਬੀਏ, ਬੀਸੀਏ ਅਤੇ ਬੀ.ਐਂਡ ਦੇ ਵਿਦਿਆਰਥੀਆ ਨੇ ਵੀ ਹਿੱਸਾ ਲਿਆ। ਮੁੱਖ ਮਹਿਮਾਨ ਸਵਿਤਾ ਭੱਟੀ ਨੇ ਕੈਂਪਸ ਵਿਚ ਮਨਾਏ ਜਾ ਰਹੇ ਥੀਮ ਮਾਵਾਂ ਠੰਢੀਆਂ ਛਾਵਾਂ ਥੀਮ ਨੇ ਚਰਚਾ ਕਰਦੇ ਹੋਏ ਇਕ ਮਾਂ ਦੇ ਨਿਰਸਵਾਰਥ ਕਿਰਦਾਰ ਤੇ ਚਰਚਾ ਕੀਤੀ। ਪੈ੍ਰਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਇਸ ਮੌਕੇ ਤੇ ਸਭ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅਸੀ ਉਮੀਦ ਕਰਦੇ ਹਾ ਕਿ ਲੋਹੜੀ ਵਿਦਿਆਰਥੀਆ ਅਤੇ ਅਧਿਆਪਕਾਂ ਦੇ ਜੀਵਨ ਵਿਚ ਖ਼ੁਸ਼ੀਆਂ ਲੈ ਕੇ ਆਵੇ। ਉਨ੍ਹਾਂ ਲਿੰਗ ਅਨੁਪਾਤ ਦੀ ਗਿਰਾਵਟ ਤੇ ਗੰਭੀਰਤਾ ਜਤਾਉਂਦੇ ਹੋਏ ਕਿਹਾ ਕਿ ਲੜਕੀਆਂ ਦਾ ਪਰਿਵਾਰ ਵਿਚ ਸਮਾਨ ਰੂਪ ਵਿਚ ਸਵਾਗਤ ਕੀਤਾ ਜਾਣਾ ਚਾਹੀਦਾ ਹੈ ਅਤੇ ਲੋਹੜੀ ਦਾ ਜਸ਼ਨ ਨਵਜਾਤ ਲੜਕੇ ਅਤੇ ਲੜਕੀਆਂ ਦੋਹਾ ਲਈ ਮਨਾਉਣਾ ਚਾਹੀਦਾ ਹੈ। ਇਸ ਮੌਕੇ ਤੇ ਕਾਲਜ ਕੈਂਪਸ ਦਾ ਮਾਹੌਲ ਕਾਫੀ ਉਤਸ਼ਾਹ ਪੂਰਨ ਨਜ਼ਰ ਆ ਰਿਹਾ ਸੀ। ਲੋਹੜੀ ਦੇ ਅਵਸਰ ਤੇ ਵਿਦਿਆਰਥੀਆਂ ਵੱਲੋਂ ਕਈ ਲੋਕ ਗੀਤ,ਬੋਲੀਆਂ ਅਤੇ ਡਾਸ ਪੇਸ਼ ਕੀਤੇ ਗਏ ਪਰ ਬੋਲੀਆਂ ਨੇ ਸਭ ਦਾ ਦਿਲ ਜਿਤ ਲਿਆ। ਵਿਦਿਆਰਥੀਆ ਨੇ ਪੰਜਾਬੀ ਪਹਿਰਾਵਾ ਪਾ ਕੇ ‘ਸੁੰਦਰ ਮੁੰਦਰੀਏ’, ‘ਹੱੁਕਾ ਬਈ ਹੱੁਕਾ’ ਆਦਿ ਪੇਸ਼ ਕੀਤੇ। ਵਿਦਿਆਰਥੀਆ ਨੇ ਇਸ ਉਤਸਵ ਦਾ ਅਗਨੀ ਦੀ ਗਰਮੀ ਵਿਚ ਮੰੂਗਫਲੀ ਅਤੇ ਗੁੜ ਨਾਲ ਅਨੰਦ ਲਿਆ। ਅਖੀਰ ਵਿੱਚ ਪ੍ਰੈਜ਼ੀਡੈਂਟ ਰਛਪਾਲ ਸਿੰਘ ਧਾਲੀਵਾਲ ਨੇ ਸਾਰਿਆਂ ਨੂੰ ਲੋਹੜੀ ਦੀਆਂ ਵਧਾਈਆਂ ਦਿੰਦੇ ਹੋਏ ਉਨ੍ਹਾਂ ਦੇ ਸਫਲ ਜੀਵਨ ਦੀ ਕਾਮਨਾ ਕੀਤੀ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…