ਸਰਕਾਰੀ ਸਕੂਲ ਬਾਕਰਪੁਰ ਦੇ ਵਿਦਿਆਰਥੀਆਂ ਨੂੰ ਸਵੱਛ ਭਾਰਤ ਅਭਿਆਨ ਤਹਿਤ ਸਫ਼ਾਈ ਲਈ ਕੀਤਾ ਜਾਗਰੂਕ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਸਤੰਬਰ:
ਸਵੱਛ ਭਾਰਤ ਅਭਿਆਨ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਕਰਪੁਰ ਦੇ ਐਨ.ਐਸ.ਐਸ. ਇਕਾਈ ਦੇ ਇੰਚਾਰਜ਼ ਅਤੇ ਵਾਇਸ ਪ੍ਰਿਸੀਪਲ ਮਧੂ ਸੂਦ ਦੀ ਅਗਵਾਈ ਵਿੱਚ ਸਕੂਲ਼ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਹਾਊਸਾ ਵਿਚ ਵੰਡ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਪ੍ਰਕਰਮਾ ਅਤੇ ਸਕੂਲ਼ ਦੇ ਆਲੇ-ਦਆਲੇ ਦੀ ਸਫਾਈ ਕਰਕੇ ਬੱਚਿਆਂ ਵਿੱਚ ਸਫਾਈ ਦੀ ਭਾਵਨਾ ਪੈਦਾ ਹੋਣ ਦਾ ਅਹਿਸਾਸ ਕਰਵਾਇਆ। ਸਕੂਲ ਦੇ ਪ੍ਰਿੰਸੀਪਲ ਪਰਵੀਨ ਵਾਲੀਆ ਨੇ ਵਿਦਿਆਰਥੀਆਂ ਨੂੰ ਆਪਣੇ ਸਰੀਰ ਨੂੰ, ਕਲਾਸ ਰੂਮ ਨੂੰ ਸਾਫ਼ ਰੱਖਣ ਦੀ ਮਹੱਤਤਾ ਬਾਰੇ ਦੱਸਿਆ ਕਿਹਾ ਕਿ ਸਫਾਈ ਕਰਨ ਨਾਲ ਅਸੀ ਅਨੇਕਾਂ ਕੀੜੇ ਮਕੌੜਿਆਂ ਦੇ ਨੁਕਸਾਨ ਤੋ ਬੱਚ ਸਕਦੇ ਹਾਂ ਅਤੇ ਪੰਦਰਵਾੜੇ ਦੇ ਆਖਰੀ ਦਿਨ ਸਭ ਤੋ ਸਾਫ ਕਲਾਸ ਰੂਮ ਦੀ ਚੋਣ ਕਰਕੇ ਇਨਾਮ ਦਿੱਤਾ ਜਾਵੇਗਾ।
ਦਸਵੀਂ ਜਮਾਤ ਦੇ ਇੰਚਾਰਜ਼ ਸੁਖਵਿੰਦਰ ਕੌਰ ਅਤੇ ਮੋਨੀਟਰ ਅਮਨਪ੍ਰੀਤ ਕੌਰ ਨੇ ਦੱਸਵੀ ਦੇ ਵਿਦਿਆਰਥੀਆਂ ਦੀ ਅਗਵਾਈ ਕਰਦਿਆ ਸਕੂਲ਼ ਦੇ ਕਮਰਿਆਂ, ਅਤੇ ਪਾਖਾਨਿਆ ਦੀ ਸਫਾਈ ਦਾ ਨਰੀਖਣ ਕੀਤਾ।ਆਖਰੀ ਦਿਨ ਸਭ ਤੋ ਸਾਫ਼ ਕਲਾਸ ਰੂਮ ਦੀ ਚੋਣ ਕਰਕੇ ਇਨਾਮ ਦਿੱਤਾ ਜਾਵੇਗਾ। ਇਸ ਮੌਕੇ ਪੇਟਿੰਗ ਮੁਕਾਬਲੇ ਸ੍ਰੀਮਤੀ ਵਿਨੋਦ ਬਾਲਾ ਦੀ ਅਗਵਾਈ ਵਿਤਚ ਕਰਵਾਏ ਗਏ। ਜਿਸ ਵਿੱਚ ਅਮਨਪ੍ਰੀਤ ਕੌਰ ਨੋਵੀ. ਪਹਿਲਾ ਅਤੇ ਇੰਦਰਜੀਤ ਕੋਰ ਗਿਆਰਵੀਂ ਦੇ ਦੂਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਕੰਵਲਜੀਤ ਕੌਰ, ਰਣਜੀਤ ਕੌਰ, ਅਮਰਜੀਤ ਕੌਰ, ਅਨਿੰਦਰ ਕੌਰ, ਸਰੋਜ ਰਾਣੀ, ਅਜੀਤਪਾਲ ਕੌਰ, ਸੁਧਾ, ਗੁਰਜੀਤ ਸਿੰਘ, ਕੰਵਲਜੀਤ ਸਿੰਘ ਲ਼ੈਕਚਰਾਰ ਫਿਜ਼ਿਕਲ ਐਜੂਕੇਸ਼ਨ ਨੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਸਫਾਈ ਅਭਿਆਨ ਨੂੰ ਜਾਰੀ ਰੱਖਣ ਦਾ ਪ੍ਰਰਣ ਲਿਆ। ਇਸ ਬਾਰੇ ਜਾਣਕਾਰੀ ਜਸਵੀਰ ਸਿੰਘ ਨੇ ਦਿੰਦਿਆਂ ਦੱਸਿਆ ਕਿ ਸਕੂਲ ਵਿੱਚ ਸਫ਼ਾਈ ਪੰਦਰਵਾੜਾ ਮਨਾਉਣ, ਡੇਂਗੂ, ਚਿਕਣਗੂਨੀਆਂ ਤੋਂ ਬਚਣ, ਪ੍ਰਦੂਸ਼ਣ ਘਟਾਉਣ ਅਤੇ ਤਿਉਹਾਰਾਂ ਦੇ ਦਿਨਾਂ ਵਿੱਚ ਪਟਾਕੇ ਨਾ ਚਲਾਉਣ ਬਾਰੇ ਵਿਦਿਆਰਥੀਆਂ ਸੁਚੇਤ ਕੀਤਾ।

Load More Related Articles

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…