Share on Facebook Share on Twitter Share on Google+ Share on Pinterest Share on Linkedin ਆਈਪੀਐਸ ਸਕੂਲ ਦੇ ਵਿਦਿਆਰਥੀਆਂ ਨੇ ਮੈਥੇਮੈਟਿਕਸ ਤੇ ਸਾਇੰਸ ਓਲੰਪੀਆਡ ਵਿੱਚ ਮੱਲਾਂ ਮਾਰੀਆਂ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 17 ਅਪਰੈਲ: ਸਥਾਨਕ ਸ਼ਹਿਰ ਦੇ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਮੈਥੇਮੈਟਿਕਸ ਅਤੇ ਸਾਇੰਸ ਓਲੰਪੀਆਡ ਲੈਵਲ ਦੋ ਦੇ ਟੈਸਟ ਵਿਚ ਮੱਲਾਂ ਮਾਰਦਿਆਂ ਆਪਣੇ ਸਕੂਲ ਦਾ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਇਸ ਸਬੰਧੀ ਪੱਤਰਕਾਰਾਂ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰ. ਪੀ.ਸੈਂਗਰ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥੀਆਂ ਮਧੁਰ ਸ਼ਰਮਾ, ਤ੍ਰਿਸ਼ਨਾ ਸ਼ਰਮਾ ਅਤੇ ਰਿਧਿਮਪ੍ਰੀਤ ਕੌਰ ਨੇ ਮੈਥੇਮੈਟਿਕਸ ਅਤੇ ਸਾਇੰਸ ਓਲੰਪੀਆਡ ਲੈਵਲ ਦੋ ਦੇ ਟੈਸਟ ਵਿਚ ਕ੍ਰਮਵਾਰ ਚਾਂਦੀ ਅਤੇ ਤਾਂਬੇ ਦੇ ਮੈਡਲ ਪ੍ਰਾਪਤ ਕੀਤੇ ਹਨ। ਇਸ ਮੌਕੇ ਸਕੂਲ ਦੇ ਡਾਇਰੈਕਟਰ ਏ.ਕੇ ਕੌਸ਼ਲ ਅਤੇ ਪ੍ਰਿੰ.ਪੀ ਸੈਂਗਰ ਵੱਲੋਂ ਟੈਸਟ ਵਿਚ ਮੈਡਲ ਹਾਸ਼ਲ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ। ਡਾਇਰੈਕਟਰ ਏ.ਕੇ ਕੌਸ਼ਲ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੇ ਮੈਥੇਮੈਟਿਕਸ ਅਤੇ ਸਾਇੰਸ ਓਲੰਪੀਆਡ ਲੈਵਲ ਦੋ ਦੇ ਟੈਸਟ ਵਿਚ ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕਰਨ ਵਿਚ ਅਧਿਆਪਕਾਂ ਅਤੇ ਮਾਪਿਆਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਹੋਰਨਾਂ ਸਕੂਲੀ ਵਿਦਿਆਰਥੀਆਂ ਨੂੰ ਉਕਤ ਵਿਦਿਆਰਥੀਆਂ ਤੋਂ ਸੇਧ ਲੈਕੇ ਪੜਾਈ ਕਰਨ ਲਈ ਪ੍ਰੇਰਿਤ ਕੀਤਾ ਤਾਂ ਜੋ ਆਉਣ ਵਾਲੇ ਸਮੇਂ ਵਿਚ ਉਹ ਵੀ ਅਜਿਹੇ ਟੈਸਟ ਪਾਸ ਕਰ ਸਕਣ। ਉਨ੍ਹਾਂ ਮੈਡਲ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਅਤੇ ਸਕੂਲ ਦੇ ਸਟਾਫ਼ ਨੂੰ ਵਧਾਈ ਦਿੱਤੀ। ਇਸ ਦੌਰਾਨ ਮੈਡਲ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੇ ਸਕੂਲ ਪ੍ਰਬੰਧਕਾਂ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਦੀ ਮਿਹਨਤ ਤੇ ਪ੍ਰੇਰਨਾ ਸਦਕਾ ਉਹ ਇਸ ਮੁਕਾਮ ਤੇ ਪਹੁੰਚੇ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ