Share on Facebook Share on Twitter Share on Google+ Share on Pinterest Share on Linkedin ਪੰਜਾਬ ਦੇ ਵਿਦਿਆਰਥੀ ਹੁਣ ਖ਼ੁਦ ਤਿਆਰ ਕਰਨਗੇ ਆਪਣੀ ਪਾਠ-ਪੁਸਤਕ ਦੇ ਸਰਵਰਕ ਨਬਜ਼-ਏ-ਪੰਜਾਬ, ਮੁਹਾਲੀ, 6 ਸਤੰਬਰ: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਨੂੰ ਪਹਿਲੀ ਤੋਂ ਬਾਰ੍ਹਵੀਂ ਸ਼ੇ੍ਰਣੀਆਂ ਤੱਕ ਆਪਣੀਆਂ ਪਾਠ-ਪੁਸਤਕਾਂ ਦੇ ਸਰਵਰਕਾਂ ਦੇ ਡਿਜ਼ਾਈਨ ਖ਼ੁਦ ਤਿਆਰ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਹੈ। ਇਹ ਮੌਕਾ ਨਾ ਸਿਰਫ਼ ਕਿਸੇ ਰਾਜ ਵਿੱਚ ਪਹਿਲੀ ਵਾਰ ਵਿਦਿਆਰਥੀਆਂ ਨੂੰ ਦਿੱਤਾ ਗਿਆ ਹੈ, ਸਗੋਂ ਇਹ ਇੱਕ ਮੁਕਾਬਲਾ ਵੀ ਹੈ, ਜਿਸ ’ਚੋਂ ਵਧੀਆ ਸਰਵਰਕ ਡਿਜ਼ਾਈਨ ਪਾਠ-ਪੁਸਤਕਾਂ ’ਤੇ ਲਾਗੂ ਵੀ ਕੀਤੇ ਜਾਣਗੇ। ਅੱਜ ਇੱਥੇ ਪੰਜਾਬ ਬੋਰਡ ਦੇ ਸਕੱਤਰ ਅਵੀਕੇਸ਼ ਗੁਪਤਾ ਨੇ ਦੱਸਿਆ ਕਿ 30 ਸਤੰਬਰ ਨੂੰ ਸ਼ਾਮ 5 ਵਜੇ ਤੱਕ ਵਿਦਿਆਰਥੀ ਆਪਣੀ ਕਲਾਕਾਰੀ ਨੂੰ ਡਿਜੀਟਲ ਫਾਰਮੈਟ ਵਿੱਚ apo.material.pseb0gmail.com ’ਤੇ ਭੇਜ ਸਕਦੇ ਹਨ। ਉਹ ਆਪਣਾ ਪੂਰਾ ਨਾਮ, ਪਤਾ, ਸਕੂਲ ਦੇ ਵੇਰਵੇ ਸੰਪਰਕ ਲਈ ਜਾਣਕਾਰੀ ਅਤੇ ਡਿਜ਼ਾਈਨ ਨੂੰ ਤਿਆਰ ਕਰਨ ਦਾ ਸੰਖੇਪ ਵੇਰਵਾ ਵੀ ਨਾਲ ਭੇਜਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਡਿਜ਼ਾਈਨ ਕੀਤੇ ਗਏ ਸਰਵਰਕ ਡਿਜ਼ਾਈਨ ਦੀ ਚੋਣ ਦਾ ਅੰਤਿਮ ਫ਼ੈਸਲਾ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੀਤਾ ਜਾਵੇਗਾ। ਸ੍ਰੀ ਗੁਪਤਾ ਨੇ ਦੱਸਿਆ ਕਿ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਡਿਜ਼ਾਈਨ ਨੂੰ ਨਾ ਸਿਰਫ਼ ਪਾਠ-ਪੁਸਤਕ ਦੇ ਕਵਰ ਪੰਨੇ ਉੱਤੇ ਪ੍ਰਿੰਟ ਕਰਵਾਇਆ ਜਾਵੇਗਾ, ਬਲਕਿ ਡਿਜ਼ਾਈਨਰ ਦਾ ਨਾਮ ਵੀ ਉਸ ਉੱਤੇ ਅੰਕਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਬੰਧਤ ਵਿਦਿਆਰਥੀ ਨੂੰ 5000 ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿੱਦਿਅਕ ਸਮਗਰੀ ’ਤੇ ਆਪਣੀ ਪਛਾਣ ਬਣਾਉਣ ਲਈ ਕਲਾਤਮਕਤਾ ਦੀ ਡੂੰਘੀ ਭਾਵਨਾ ਵਾਲੇ ਲੋਕਾਂ ਲਈ ਇਹ ਇੱਕ ਸੁਨਹਿਰੀ ਮੌਕਾ ਹੈ। ਇਸ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਹਰੇਕ ਵਿਅਕਤੀ ਨੂੰ ਮੌਲਿਕਤਾ ਦਾ ਇੱਕ ਐਲਾਨਨਾਮਾ ਵੀ ਜਮ੍ਹਾਂ ਕਰਵਾਉਣਾ ਲਾਜ਼ਮੀ ਹੋਵੇਗਾ। ਸਕੱਤਰ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਸਿਰਫ਼ ਪੰਜਾਬ ਦੇ ਵਿਦਿਆਰਥੀ ਹਿੱਸਾ ਲੈ ਸਕਦੇ ਹਨ ਅਤੇ ਉਹ ਇਹ ਕਾਰਜ ਆਪੋ-ਆਪਣੇ ਅਧਿਆਪਕਾਂ ਦੀ ਅਗਵਾਈ ਵਿੱਚ ਕਾਰਜ ਕਰ ਸਕਦੇ ਹਨ। ਇਹ ਮੌਕਾ ਵਿਦਿਆਰਥੀਆਂ ਅਤੇ ਅਧਿਕਾਰੀਆਂ ਤੇ ਆਰਟ ਡਿਜ਼ਾਈਨਰਾਂ ਲਈ ਦਿਲਚਸਪੀ ਭਰੀ ਵੰਗਾਰ ਵਾਂਗੂ ਸਿੱਧ ਹੋਵੇਗਾ। ਸਕੂਲ ਬੋਰਡ ਨੇ ਸਬੰਧਤ 145 ਪਾਠ-ਪੁਸਤਕਾਂ ਦੀ ਸੂਚੀ ਅਤੇ ਐਲਾਨਨਾਮਾ ਵੀ ਆਪਣੀ ਵੈਬਸਾਈਟ www.pseb.ac.in ’ਤੇ ਉਪਲਬਧ ਕਰਵਾਇਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ