ਸ਼ਿਵਾਲਿਕ ਸਕੂਲ ਮੁਹਾਲੀ ਵਿੱਚ ਐਤਵਾਰ ਨੂੰ ਨਿਫ਼ਟ ਦੇ ਵਿਦਿਆਰਥੀਆਂ ਵੱਲੋਂ ਨਵੇਂ ਫੈਸ਼ਨ ਦਾ ਪ੍ਰਦਰਸ਼ਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ\ਚੰਡੀਗੜ੍ਹ, 19 ਮਈ:
ਪੰਜਾਬ ਸਰਕਾਰ ਵੱਲੋਂ ਸਥਾਪਿਤ ਨਾਰਦਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ (ਐਨਆਈਆਈਐਫ਼ਟੀ) ਮੁਹਾਲੀ ਵਲੋਂ ‘ਅਨੁਕਾਮਾ-2018’ ਪ੍ਰੋਗਰਾਮ ਭਲਕੇ 20 ਮਈ ਨੂੰ ਸ਼ਾਮੀ 6:30 ਵਜੇ ਸ਼ਿਵਾਲਿਕ ਪਬਲਿਕ ਸਕੂਲ ਫੇਜ਼-6, ਮੁਹਾਲੀ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਫੈਸ਼ਨ ਡਿਜ਼ਾਈਨ ਦਾ ਇੱਕ ਵਿਸ਼ੇਸ਼ ਸ਼ੋਅ ਵੀ ਹੋਵੇਗਾ। ਅੱਜ ਇੱਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਉਦਯੋਗ ਤੇ ਵਣਜ ਵਿਭਾਗ ਦੇ ਡਾਇਰੈਕਟਰ ਸ੍ਰੀ ਡੀ.ਪੀ.ਐਸ. ਖਰਬੰਦਾ, ਐਨ.ਆਈ.ਆਈ.ਐਫ਼.ਟੀ. ਦੇ ਡਾਇਰੈਕਟਰ ਸ੍ਰੀ ਕੇ.ਐਸ. ਬਰਾੜ, ਰਜਿਸਟਰਾਰ ਸ੍ਰੀ ਇੰਦਰਜੀਤ ਸਿੰਘ ਅਤੇ ਕੋਆਰਡੀਨੇਟਰ ਅਨੁਕਾਮਾ ਅਤੇ ਫੈਸ਼ਨ ਡਿਜ਼ਾਈਨ ਵਿਭਾਗ ਦੇ ਮੁਖੀ ਡਾ. ਸਿਮਰਿਤਾ ਸਿੰਘ ਨੇ ਇਸ ਵਿਸ਼ੇਸ਼ ਸ਼ੋਅ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਨੌਜਵਾਨ ਫੈਸ਼ਨ ਡਿਜ਼ਾਈਨਰ ਅਤੇ ਫੈਸ਼ਨ ਵੀਕ ਮਾਡਲ (ਲੜਕੇ ਤੇ ਲੜਕੀਆਂ, ਦੋਵੇਂ) ਵੀ ਹਾਜ਼ਰ ਸਨ।
ਇਸ ਫੈਸ਼ਨ ਸ਼ੋਅ ਮੌਕੇ ਨਿਫ਼ਟ ਦੇ ਫੈਸ਼ਨ ਡਿਰਾਈਨ ਬੈਚ ਦੇ ਪਾਸ ਆਊਟ ਹੋਣ ਵਾਲੇ ਵਿਦਿਆਰਥੀਆਂ ਦੁਆਰਾ ਡਿਜ਼ਾਈਨ ਕੀਤੇ ਪਹਿਰਾਵਿਆਂ ਨੂੰ ਮਾਡਲਾਂ ਵਲੋਂ ਪੇਸ਼ ਕੀਤਾ ਜਾਵੇਗਾ। ਇਸ ਮੌੌਕੇ ਕੁੱਲ 52 ਸ਼ਾਨਦਾਰ ਪਹਿਰਾਵਿਆਂ ਦੀ ਪੇਸ਼ਕਾਰੀ ਕੀਤੀ ਜਾਵੇਗੀ। ਇਨ੍ਹਾਂ ਪਹਿਰਾਵਿਆਂ ਵਿੱਚੋਂ ਇਨ੍ਹਾਂ ਨੂੰ ਡਿਜ਼ਾਈਨ ਕਰਨ ਵਾਲੇ ਵਿਦਿਆਰਥੀਆਂ ਦੀ ਮਿਹਨਤ ਅਤੇ ਪੇਸ਼ੇਵਰ ਪਹੁੰਚ ਦੀ ਝਲਕ ਨਜ਼ਰ ਆਵੇਗੀ। ਇਸ ਮੌਕੇ ਪੰਜਾਬ ਦੇੇ ਉਦਯੋਗ ਤੇ ਵਣਜ ਮੰਤਰੀ ਸ੍ਰੀ ਸੁੰਦਰ ਸ਼ਾਾਮ ਅਰੋੜਾ ਮੁੱਖ ਮਹਿਮਾਨ ਵਜ਼ੋ ਸ਼ਿਰਕਤ ਕਰਨਗੇ ਅਤੇ ਇਨਾਮਾਂ ਦੀ ਵੰਡ ਕਰਨਗੇ।
ਇਸ ਮੌਕੇ ਵਿਸੇਸ਼ ਮਹਿਮਾਨ ਵਜੋਂ ਉਦਯੋਗ ਤੇ ਵਣਜ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਨਿਫਟ ਦੇ ਚੇਅਰਮੈਨ ਸ੍ਰੀ ਰਾਕੇਸ਼ ਕੁਮਾਰ ਵਰਮਾ ਵੀ ਸ਼ਾਮਲ ਹੋਣਗੇ। ਸ੍ਰੀ ਡੀ ਪੀ ਐਸ ਖ਼ਰਬੰਦਾ ਜੋ ਕਿ ਉਦਯੋਗ ਤੇ ਵਣਜ ਵਿਭਾਗ ਦੇ ਡਾਇਰੈਕਟਰ ਅਤੇ ਨਿਫ਼ਟ ਦੇ ਡਾਇਰੈਕਟਰ ਜਨਰਲ ਵੀ ਹਨ, ਨੇ ਕਿਹਾ ਕਿ ਨਿਫ਼ਟ ਨੇ ਸਾਲ 1995 ਵਿੱਚ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਦੇਸ਼ ਦੇ ਇੱਕ ਮੋਹਰੀ ਫੈਸ਼ਨ ਡਿਜ਼ਾਈਨ ਸੰਸਥਾਨ ਵਜੋਂ ਆਪਣੀ ਵਿਲੱਖਣ ਪਛਾਣ ਬਣਾਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਨਿਫ਼ਟ ਸੰਸਥਾਨ ਹੁਣ ਪ੍ਰਤਿਭਾਵਾਨ ਫੈਸ਼ਨ ਡਿਜ਼ਾਈਨਰਾਂ ਦਾ ਗੜ੍ਹ ਬਣ ਚੁੱਕਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਨਿਫ਼ਟ ਵਿੱਚ ਬੀ ਐਸ ਸੀ ਤੇ ਐਮ ਐਸ ਸੀ ਡਿਗਰੀਆਂ ਦੀ ਪੜ੍ਹਾਈ ਕਰਵਾਈ ਜਾਂਦੀ ਹੈ।
ਇਸ ਫੈਸ਼ਨ ਸ਼ੋਅ ਮੌਕੇ 30 ਤੋਂ ਵੱਧ ਪੁਰਸ਼ ਤੇ ਮਹਿਲਾ ਮਾਡਲਾਂ ਵਲੋਂ ਵਿਦਿਆਰਥੀਆਂ ਦੁਆਰਾ ਤਿਆਰ ਪਹਿਰਾਵਿਆਂ ਨੂੰ ਦਰਸ਼ਕਾਂ ਸ਼ਾਹਮਣੇ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਮਹਿਲਾ ਮਾਡਲਾਂ ਵਿੱਚ ਵਿਦਿਆ, ਮੇਘਾ, ਵਿੰਨੀ, ਕੰਨਨ, ਐਸ਼ ਲੇ, ਹਿਮਾਨੀ, ਨੇਹਾ ਸਾਹਨੀ, ਈਸ਼ਾ, ਪਲਕ, ਰਚਿਤਾ, ਅਦਿਤੀ, ਆਂਚਲ, ਸਾਕਸ਼ੀ, ਪੱਲਵੀ, ਪ੍ਰੀਤੀ ਚੌਧਰੀ, ਦਿਵਿਆ, ਕੰਚਨ ਅਤੇ ਹੇਮਾ ਛੇਤਰੀ ਸ਼ਾਮਲ ਹੋਣਗੇ। ਇਸ ਮੌਕੇ ਪੁਰਸ਼ ਮਾਡਲਾਂ ਵਿੱਚ ਰਾਘਵ, ਅਨੁਜ, ਜਗਸ਼ੇਰ, ਆਲਮ ਅਤੇ ਸਿਡ ਸ਼ਾਮਲ ਹੋਣਗੇ। ਇਸ ਫੈਸ਼ਨ ਸ਼ੋਅ ਦੀ ਖਾਸੀਅਤ ਇਹ ਰਹੇਗੀ ਕਿ ਇਸ ਮੌਕੇ ਨਿਫ਼ਟ ਦੀ ਇੱਕ ਸਾਬਕਾ ਵਿਦਿਆਰਥਣ ਅਤੇ ਮਿਸ ਇੰਡੀਆ ਖਾਦੀ-2017 ਖ਼ੂਸ਼ਬੂ ਰਾਵਤ ਵੀ ਸ਼ਾਮਲ ਹੋਵੇਗੀ।
ਇਸ ਮੌਕੇ ਇਸ ਫੈਸ਼ਨ ਸ਼ੋਅ ਲਈ ਵਿਦਿਆਰਥੀਆਂ ਤੇ ਮਾਰਗ ਦਰਸ਼ਕ ਵਜੋਂ ਡਾ. ਪੂਨਮ ਅਗਰਵਾਲ, ਡਾ. ਸਿਮਰਿਤਾ ਸਿੰਘ, ਦੀਪਤੀ ਸ਼ਰਮਾ, ਸ੍ਰੀ ਗੋਬਿੰਦ ਰਾਏ ਅਤੇ ਨਵਦੀਪ ਕੌਰ ਭੁਮਿਕਾ ਨਿਭਾਉਣਗੀਆਂ। ਇਸ ਫੈਸ਼ਨ ਸ਼ੋਅ ਦਾ ਨਿਰਦੇਸ਼ਨ ਸਟਰਿਕਰਜ਼ ਪ੍ਰਾਈਵੇਟ ਲਿਮਟਿਡ ਦੇ ਅਰਵੇਸ਼ ਠਾਕੁਰ ਕਰਨਗੇ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…