Nabaz-e-punjab.com

ਸੰਤ ਈਸ਼ਰ ਸਿੰਘ ਸਕੂਲ ਦੇ ਵਿਦਿਆਰਥੀਆਂ ਨੇ ਵਿਸ਼ਵ ਗਣਿਤ ਦਿਵਸ ਮਨਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਅਕਤੂਬਰ:
ਇੱਥੋਂ ਦੇ ਸੰਤ ਈਸ਼ਰ ਸਿੰਘ ਪਬਲਿਕ ਸਕੂਲ ਫੇਜ਼-7 ਦੇ ਵਿਦਿਆਰਥੀਆਂ ਨੇ ਅੱਜ ‘ਵਿਸ਼ਵ ਗਣਿਤ ਦਿਵਸ ਬੜੇ ਅਨੋਖੇ ਅਤੇ ਰੋਚਕ ਢੰਗ ਨਾਲ ਮਨਾਇਆ। ਇਸ ਮੌਕੇ ਸੱਤਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ 24 ਅਤੇ 34 ਆਕਾਰਾਂ ਦੀ ਮਦਦ ਨਾਲ ਕ੍ਰਮਵਾਰ ਖੇਤਰ ਪੈਰਾਮੀਟਰ, ਏਰੀਆ, ਵਾਲਿਉਮ ਦੇ ਬਾਰੇ ਜਾਣਕਾਰੀ ਦਿੱਤੀ। ਜਦੋਂਕਿ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਜੋਮੈਟ੍ਰਿਕਲ ਆਕਾਰਾਂ ਦੀ ਮਦਦ ਨਾਲ ਤਿਕੋਣ ਤੇ ਰੰਗੋਮੈਟਰੀ ਬਣਾਈ। ਇਨ੍ਹਾਂ ਸਾਰੀਆਂ ਗਤੀਵਿਧੀਆਂ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਇੰਦਰਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਵਿਸ਼ਵ ਨੂੰ ਭਾਰਤ ਦੇ ਗਣਿਤ ਦੇ ਵਿਸ਼ੇ ਦੀ ਵਡਮੱੁਲੀ ਦੇਣ ਹੈ ‘ਜ਼ੀਰੋ ‘ਦੀ ਖੋਜ ਵੀ ਭਾਰਤ ਵਿੱਚ ਹੀ ਹੋਈ। ਉਨ੍ਹਾਂ ਕਿਹਾ ਕਿ ਇਹ ਗਤੀਵਿਧੀਆਂ ਕਰਵਾਉਣ ਦਾ ਮੁੱਖ ਉਦੇਸ਼ ਸਕੂਲੀ ਬੱਚਿਆਂ ਨੂੰ ਰੋਚਕ ਅਤੇ ਸਰਲ ਢੰਗ ਨਾਲ ਗਣਿਤ ਦੇ ਬਾਰੇ ਦੱਸਣਾ ਅਤੇ ਬੱਚਿਆਂ ਦੀ ਗਣਿਤ ਪ੍ਰਤੀ ਰੁਚੀ ਵਧਾਉਣਾ ਸੀ। ਆਰੀਆ ਭੱਟ ਨੇ ਵਿਸ਼ਵ ਨੂੰ ‘ਪਾਈ’ ਦੇ ਬਾਰੇ ਵਿੱਚ ਦੱਸਿਆ। ਗਣਿਤ ਵਿਸ਼ੇ ਵਿੱਚ ਮੁਹਾਰਤ ਹਾਸਲ ਹੋਣ ਨਾਲ ਕਿਸੀ ਵੀ ਖੇਤਰ ਵਿੱਚ ਬੁਲੰਦੀਆਂ ਨੂੰ ਛੂਹਿਆ ਜਾ ਸਕਦਾ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…