nabaz-e-punjab.com

ਰਿਆਤ ਬਾਹਰਾ ਯੂਨੀਵਰਸਿਟੀ ਵਿੱਚ ਨਵੇਂ ਤਕਨੀਕੀ ਕੋਰਸਾਂ ਲਈ ਵਿਦਿਆਰਥੀਆਂ ਨੇ ਦਿਖਾਇਆ ਉਤਸ਼ਾਹ

ਨਵੇਂ ਸੈਸ਼ਨ ਦੇ ਦਾਖ਼ਲਿਆਂ ਵਿੱਚ ਤਕਨੀਕੀ ਕੋਰਸ ਸਭ ਤੋਂ ਹਿੱਟ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 2 ਜੁਲਾਈ
ਰਿਆਤ ਬਾਹਰਾ ਯੂਨੀਵਰਸਿਟੀ ਦੇ ਦਾਖਿਲਾਂ ਵਿਚ ਵਿਦਿਆਰਥੀਆਂ ਨੇ ਇਸ ਵਾਰ ਸਬਤੋਂ ਜਿਆਦਾ ਦਿਲਚਸਪੀ ਤਕਨੀਕੀ ਕੋਰਸ ਦੇ ਲਈ ਦਿਖਾਈ ਹੈ। ਇਸ ਵਾਰ ਦਾਲਖਿਆਂ ਦੇ ਦੌਰਾਨ ਯੂਨੀਵਰਸਿਟੀ ਦੇ ਬੀ.ਐਸ.ਸੀ. ਐਗਰੀਕਲਚਰ, ਡਿਪਲੋਮਾ ਐਗਰੀਕਲਚਰ ਕਾਨੂੰਨ ਦੀ ਪੜਾਈ ਸਬੰਧੀ ਵੱਖ ਵੱਖ ਕੋਰਸ ਦੇ ਨਾਲ ਹੀ ਨਾਲ ਸੰਕਲਿਤ ਕਾਨੂੰਨੀ ਸਿੱਖਿਆ ਦੇ ਲਈ ਵੀ ਵਿਦਿਆਰਥੀਆਂ ਨੇ ਉਤਸ਼ਾਹ ਦਿਖਾਇਆ ਹੈ। ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਅਤੇ ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਦਾਖਲਿਆਂ ਦੇ ਇਸ ਨਵੇਂ ਚਲਨ ’ਤੇ ਖੁਸ਼ੀ ਜਤਾਉਂਦੇ ਹੋਏ ਵਿਦਿਆਰਥੀਆਂ ਨੂੰ ਦੁਨਿਆ ਦੇ ਮਾਪਦੰਡ ’ਤੇ ਤਿਆਰ ਕਰਨ ਦੇ ਲਈ ਯੂਨੀਵਰਸਿਟੀ ਵਿਚ ਆਏ ਦਿਨ ਨਵੇਂ ਨਵੇਂ ਕੋਰਸ ਅਤੇ ਪਾਠਕ੍ਰਮ ਸ਼ੁਰੂ ਕੀਤੇ ਜਾ ਰਹੇ ਹਨ। ਇਹੋ ਵਜ੍ਹਾਂ ਹੈ ਕਿ ਪਹਿਲੀ ਵਾਰ ਫਾਰਮਾਂ ਇੰਡਸਟਰੀ ਦੇ ਸਹਿਯੋਗ ਨਾਲ ਯੂਨੀਵਰਸਿਟੀ ਵਿਚ ਫਾਰਮਾਕੋਵਿਜੀਲੇਂਸ ਵਿਚ ਡੈਬ ਦਾ ਪਾਠਕ੍ਰਮ ਵੀ ਸ਼ੁਰੂ ਕੀਤੀ ਗਿਆ ਹੈ।
ਉਥੇ ਹੀ ਇਸ ਸੈਸ਼ਨ ਤੋਂ ਹੀ ਇੰਡੀਅਨ ਰੇਡ ਕ੍ਰਾਸ ਸੋਸਾਇਟੀ ਦੀ ਮਦਦ ਨਾਲ ਆਪਦਾ ਪ੍ਰਬੰਧਨ ਵਿਚ ਪੀਜੀ ਡਿਪਲੋਮਾ ਅਤੇ ਫਿਜੀਸ਼ਿਅਨ ਅਸਿਸਟੈਂਟ ਦੇ ਲਈ ਬੀ.ਐਸ.ਸੀ ਅਤੇ ਦੂਜੇ ਵੱਖ ਵੱਖ ਚਿਕਿਤਸਾ ਵਿਗਿਆਨ ਸਬੰਧੀ ਕੋਰਸ ਵੀ ਸ਼ੁਰੂ ਕੀਤੀ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸੈਸ਼ਨ ਤੋਂ ਫਿਲਮ ਮੈਕਿੰਗ ਵਿਚ ਵੀ ਤਿੰਨ ਸਾਲ ਦੀ ਗ੍ਰੇਜੂਏਟ ਡਿਗਰੀ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਨਿਰਦੇਸ਼ਨ ਵੀਡਿਓ, ਸਿਨੇਮੈਟੋਗ੍ਰਾਫੀ ਅਤੇ ਕਹਾਣੀ ਲੇਖਣ ਵਿਚ ਵੀ ਇਕ ਸਾਲ ਦਾ ਡਿਪਲੋਮਾ ਕੋਰਸ ਸ਼ੁਰੂ ਕੀਤਾ ਗਿਆ ਹੈ। ਇਸ ਵੱਖ ਵੱਖ ਕੋਰਸਿਜ ਦੀ ਸ਼ੁਰੂਆਤ ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ ਮੀਡੀਆ ਸਟਡੀਜ ਵਿਭਾਗ ਵਿਚ ਕੀਤੀ ਗਈ ਹੈ। ਇਸ ਵਿਭਾਗ ਵਿਚ ਜਰਨਲਿਜਮ ਅਤੇ ਮਾਸ ਕਮਿਯੂਨਿਕੇਸ਼ਨ ਦੇ ਬੈਚਲਰ ਅਤੇ ਮਾਸਟਰ ਡਿਗਰੀ ਕੋਰਸ ਵੀ ਕਰਵਾਏ ਜਾਂਦੇ ਹਨ। ਬਾਹਰਾ ਨੇ ਦੱਸਿਆ ਕਿ ਕ੍ਰਿਸ਼ੀ ਸਬੰਧੀ ਕੋਰਸ ਦੇ ਵਿਦਿਆਰਥੀਆਂ ਨੂੰ ਖੇਤੀ ਸਬੰਧੀ ਵੱਖ ਵੱਖ ਟਰੇ੍ਰਨਿਗ ਕਰਾਉਣ ਦੇ ਲਈ ਕ੍ਰਿਸ਼ੀ ਪ੍ਰਯੋਗਸ਼ਾਲਾ ਮੈਦਾਨ, ਨਵੇਂ ਰਿਸਰਚ ਲੈਬ ਅਤੇ ਜੈਵਿਕ ਸੋਸਾਇਟੀ ਸਥਾਪਿਤ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ ਸਾਈਂਸਿਜ ਫਾਰ ਦਿ ਐਗਰੀਕਲਚਰ ਐਂਡ ਲਾਈਫ ਸਾਈਂਜਿਸ ਵਿਭਾਗ ਦੇ ਪ੍ਰਾਯੋਗਿਕ ਕ੍ਰਿਸ਼ੀ ਮੈਦਾਨ ਵਿਚ ਜੈਵਿਕ ਖੇਤੀ ਅਤੇ ਆਧੁਨਿਕ ਖੇਤੀ ਦਾ ਤੁਲਨਾਤਮਕ ਅਧਅਿਨ ਕਰਵਾਇਆ ਅਤੇ ਸਿਖਾਇਆ ਜਾਂਦਾ ਹੈ, ਤਾਂ ਜੋ ਵਿਦਿਆਰਥੀਆਂ ਨੂੰ ਜਾਣਕਾਰੀ ਮਿਲ ਸਕੇ ਕਿ ਉਹ ਜੈਵਿਕ ਖੇਤੀ ਨੂੰ ਜਿਆਦਾ ਤੋਂ ਜਿਆਦਾ ਅਪਣਾਏ। ਰਿਆਤ ਗਰੁੱਪ ਦੇ ਚੇਅਰਮੈਨ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਕੌਸ਼ਲ ਵਿਕਾਸ ਵਿਚ ਕਮੀ ਨਾ ਰਹਿ ਜਾਵੇ। ਇਸ ਲਈ ਹਰ ਤਰ੍ਹਾਂ ਦੀ ਸੁਵਿਧਾਵਾਂ ਦਾ ਖਿਲਾਫ ਰੱਖਿਆ ਗਿਆ ਹੈ। ਇਹੋ ਵਜ੍ਹਾਂ ਹੈ ਕਿ ਇਸ ਵਾਰ ਕੈਂਪਸ ਪਲੇਸਮੈਂਟ ਵਿਚ ਵੀ ਇਜਾਫਾ ਦੇਖਿਆ ਗਿਆ ਹੈ। ਇਸ ਵਾਰ ਯੂਨੀਵਰਸਿਟੀ ਦੇ ਵੱਖ ਵੱਖ ਸਿੱਖਿਆ ਸੰਸਥਾਨਾਂ ਵਿਚ 375 ਕੰਪਨੀਆਂ ਨੇ ਦੌਰਾ ਕੀਤਾ ਅਤੇ ਵੁਨ੍ਹਾਂ ਵਿਦਿਆਰਥੀਆਂ ਨੂੰ ਚੰਗੇ ਪੈਕੇਜ ਦੇ ਨਾਲ ਰੋਜ਼ਗਾਰ ਦੇ ਮੌਕੇ ਦਿੱਤੇ ਹਨ। ਇੰਜੀਨਿਅਰਿੰਗ ਅਤੇ ਤਕਨੀਕ ਵਿਚ 183, ਮੈਨੇਜਮੈਂਟ ਅਤੇ ਕੰਪਿਊਟਰਸ ਵਿਚ 95, ਹੋਟਲ ਮੈਨੇਜਮੈਂਟ ਵਿਚ 35, ਫਾਰਮਾਸਿਯੁਟਿਕਲ ਅਤੇ ਹੇਲਥ ਸਾਈਂਸਿਜ ਵਿਚ 46 ਅਤੇ ਲਾ ਐਂਡ ਐਜੁਕੇਸ਼ਨ ਵਿਚ 20 ਕੰਪਨੀਆਂ ਨੇ ਕੈਂਪਸ ਦਾ ਦੌਰਾ ਕੀਤਾ।
ਇਸ ਦੌਰਾਨ ਵਿਦਿਆਰਥੀਆਂ ਨੂੰ ਕੰਪਨੀਆਂ ਨੇ ਚੰਗੇ ਪੈਕੇਜ ਵੀ ਆਫਰ ਕੀਤੇ। ਉਨ੍ਹਾਂ ਇਹ ਵੀ ਕਿਹਾ ਕਿ ਯੂਨੀਵਰਸਿਟੀ ਨੇ ਕੌਮੀ ਅਤੇ ਬਹੁਰਾਸ਼ਟਰੀ ਕੰਪਨੀਆਂ ਦੇ ਸਹਿਯੋਗ ਨਾਲ ਨਵੇਂ ਅਤੇ ਆਧੁਨਿਕ ਪ੍ਰੋਫੈਸ਼ਨਲ ਕੋਰਸ ਸ਼ੁਰੂ ਕੀਤੇ ਹਨ। ਜਿਸ ਨਾਲ ਵਿਦਿਆਰਥੀਆਂ ਦਾ ਕੌਸ਼ਲ ਕਿਾਸ ਅਤੇ ਉਨ੍ਹਾਂ ਦੀ ਰੋਜ਼ਗਾਰ ਦੀ ਸੰਭਾਵਨਾਵਾਂ ਯਕੀਨਨ ਇਕ ਅਜਿਹੇ ਪੱਧਰ ’ਤੇ ਪਹੁੰਚ ਗਈ ਹੈ, ਜਿੱਥੇ ਤੋਂ ਭਵਿੱਖ ਦੀ ਸ਼ੁਰੂਆਤੀ ਬਾਧਾਵਾਂ ਨਾਮਾਤਰ ਹੀ ਰਹਿ ਗਈ ਹਨ। ਉਦਾਹਰਣ ਦੇ ਤੌਰ ’ਤੇ ਗੂਗਲ ਦੇ ਸਹਿਯੋਗ ਨਾਲ ਰਿਆਤ ਬਾਹਰਾ ਦੇ ਵਿਦਿਆਰਥੀਆਂ ਦੇ ਲਈ ਸ਼ੁਰੂ ਕੀਤਾ ਗਿਆ ਬੀ.ਟੈਕ ਦੇ ਆਧੁਨਿਕ ਪ੍ਰੋਗਰਾਮ ਨੂੰ ਹੀ ਲੈ ਲਓ। ਇਸ ਪ੍ਰੋਗਰਾਮ ਦੇ ਤਹਿਤ ਵਿਦਿਆਰਥੀਆਂ ਨੂੰ ਐਂਡਰਾਇਡ ਡਿਵੈਲਪਮੈਂਟ ਵਿਚ ਬੀ.ਟੈਕ ਦੇ ਕੋਰਸ ਦੀ ਸੁਵਿਧਾ ਪ੍ਰਦਾਨ ਕੀਤੀ ਜਾਂਦੀ ਹੈ। ਉਥੇ ਹੀ ਓਰੇਕਲ ਦੇ ਸਹਿਯੋਗ ਨਾਲ ਆਈਓਟੀ ਅਤੇ ਜਾਵਾ ਆਈਬੀਐਮ ਦੇ ਸਹਿਯੋਗ ਨਾਲ ਡਾਟਾਬੇਸ ਅਤੇ ਐਨਾਲਿਟਿਕਸ ਵਿਚ ਸਾਈਂਮਸ ਦੇ ਸਹਿਯੋਗ ਨਾਲ ਡਿਜਾਇਨ ਅਤੇ ਡਿਵੈਲਪਮੈਂਟ ਵਿਚ ਵੀ ਵਿਦਿਆਰਥੀਆਂ ਨੂੰ ਬੀਟੈਕ ਦੀ ਡਿਗਰੀ ਯੂਨੀਵਰਸਿਟੀ ਪ੍ਰਦਾਨ ਕਰਦਾ ਹੈ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…