ਬੈਲਜੀਅਮ ਯੂਨੀਵਰਸਿਟੀ ਦੇ ਵਿਦਿਆਰਥੀ ਸੀਜੀਸੀ ਕਾਲਜ ਲਾਂਡਰਾਂ ਵਿੱਚ ਵਿੱਦਿਅਕ ਦੌਰੇ ’ਤੇ ਪਹੁੰਚੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਮਾਰਚ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਵੱਲੋਂ ਯੂਸੀਐਲਐਲ ਯੂਨੀਵਰਸਿਟੀ, ਬੈਲਜੀਅਮ ਅਤੇ ਈਪੀਐਚਈਸੀ ਯੂਨੀਵਰਸਿਟੀ ਕਾਲਜ, ਬੈਲਜੀਅਮ ਦੇ 13 ਵਿਦਿਆਰਥੀਆਂ ਅਤੇ ਦੋ ਫੈਕਲਟੀ ਮੈਂਬਰਾਂ ਦੇ ਇੱਕ ਸਮੂਹ ਦਾ ਲਾਂਡਰਾਂ ਕੈਂਪਸ ਵਿੱਚ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ। ਇਹ ਵਿਦਿਆਰਥੀ ਪੰਜ ਰੋਜ਼ਾ ਵਿੱਦਿਅਕ ਦੌਰੇ ’ਤੇ ਹਨ। ਇਹ ਵਿੱਦਿਅਕ ਦੌਰਾ ਅੰਤਰਰਾਸ਼ਟਰੀ ਮਾਮਲਿਆਂ ਦੇ ਵਿਭਾਗ, ਸੀਜੀਸੀ ਲਾਂਡਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇੱਥੇ ਪਹੁੰਚੇ ਇਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਅਤੇ ਪ੍ਰੋਫੈਸਰਾਂ ਨੂੰ ਅਦਾਕਮਿਕ ਅਤੇ ਸਭਿਆਚਾਰਕ ਆਦਾਨ-ਪ੍ਰਦਾਨ ਦੇ ਨਾਲ-ਨਾਲ ਬਿਜ਼ਨਸ ਪਲਾਨਿੰਗ ਐਂਡ ਮੈਨੇਜਮੈਂਟ ਵਿੱਚ ਛੋਟੇ ਅਕਾਦਮਿਕ ਪ੍ਰਾਜੈਕਟਾਂ ’ਤੇ ਆਪਣੇ ਭਾਰਤੀ ਹਮਰੁਤਬਾ ਨਾਲ ਮਿਲ ਕੇ ਕੰਮ ਕਰਨ ਦਾ ਮੌਕਾ ਪ੍ਰਦਾਨ ਕਰਨ ਵਿੱਚ ਸਹਾਇਕ ਹੋਵੇਗੀ।
ਵਿੱਦਿਅਕ ਦੌਰੇ ਦੇ ਆਖ਼ਰੀ ਦਿਨ ਵਿਦਿਆਰਥੀ ਕਾਲਪਨਿਕ (ਹਾਈਪੋਥੈਟਿਕਲ) ਸਟਾਰਟਅੱਪ ਵਿਚਾਰਾਂ ਲਈ ਕਾਰੋਬਾਰੀ ਯੋਜਨਾਵਾਂ ਅਤੇ ਉਨ੍ਹਾਂ ਨੂੰ ਪੇਸ਼ ਵੀ ਕਰਨਗੇ। ਮੁਲਾਂਕਣ ਉਪਰੰਤ ਚੁਣੀਆਂ ਜਾਣ ਵਾਲੀਆਂ ਯੋਜਨਾਵਾਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਵਿਦਿਆਰਥੀਆਂ ਦੀ ਅਧਿਐਨ ਯਾਤਰਾ ਦੌਰਾਨ ਵੱਖ-ਵੱਖ ਅਕਾਦਮਿਕ ਗਤੀਵਿਧੀਆਂ ਜਿਵੇਂ ਕਿ ਵਰਕਸ਼ਾਪ, ਸਮੂਹ ਚਰਚਾ ਅਤੇ ਗੈਸਟ ਲੈਕਚਰ ਕੀਤੀਆਂ ਜਾਣਗੀਆਂ ਜਿਨ੍ਹਾਂ ’ਚੋਂ ਸ੍ਰੀਮਤੀ ਟੀਨ ਓਸਰ ਅਤੇ ਸ੍ਰੀਮਤੀ ਇੰਗ੍ਰਿਡ ਕਾਰਟਨ, ਲੈਕਚਰਾਰ, ਯੂਸੀਐਲਐਲ ਬੈਲਜੀਅਮ, ਡਾ ਰਮਨਦੀਪ ਸੈਣੀ, ਡੀਨ, ਅੰਤਰਰਾਸ਼ਟਰੀ ਮਾਮਲੇ ਅਤੇ ਡਾਇਰੈਕਟਰ ਪ੍ਰਿੰਸੀਪਲ, ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਐਡਮਿਨਸਟ੍ਰੇਸ਼ਨ (ਸੀਬੀਐਸਏ) ਲਾਂਡਰਾਂ, ਡਾ. ਚਾਰੂ ਮੇਹਨ ਐਸੋਸੀਏਟ ਪ੍ਰੋਫੈਸਰ ਲਾਂਡਰਾਂ ਅਤੇ ਡਾ ਨੇਹਾ ਸਿੰਘ ਸਹਾਇਕ ਪ੍ਰੋਫੈਸਰ ਸੀਜੀਸੀ ਲਾਂਡਰਾਂ ਆਦਿ ਵਰਕਸ਼ਾਪਾਂ, ਗੈਸਟ ਲੈਕਚਰ ਅਤੇ ਗਰੁੱਪ ਚਰਚਾਵਾਂ ਸ਼ਾਮਲ ਹੋਣਗੇ।
ਵਿਦੇਸ਼ੀ ਵਿਦਿਆਰਥੀਆਂ ਨੂੰ ਭਾਰਤ ਵਿੱਚ ਸਟਾਰਟਅੱਪ ਈਕੋਸਿਸਟਮ ਅਤੇ ਨੌਜਵਾਨ ਉੱਦਮੀਆਂ ਨੂੰ ਪ੍ਰਦਾਨ ਕੀਤੇ ਜਾਣ ਵਾਲੇ ਵਿਕਾਸ ਦੇ ਮੌਕਿਆਂ ’ਤੇ ਇੱਕ ਵਿਆਪਕ ਦ੍ਰਿਸ਼ਟੀਕੋਣ ਦੇਣ ਵਿੱਚ ਮਦਦ ਕਰਨ ਲਈ ਰਾਜ ਘਈ ਸੰਸਥਾਪਕ ਅਤੇ ਸੀਈਓ ਵਾਈਟ ਸਪੈਰੋ ਕੰਸਲਟੈਂਟ ਨਾਲ ਇੱਕ ਵਿਸ਼ੇਸ਼ ਗੱਲਬਾਤ ਸੈਸ਼ਨ ਕਰਵਾਇਆ ਜਾਵੇਗਾ।
ਇਸ ਸਭਿਆਚਾਰਕ ਅਦਾਨ-ਪ੍ਰਦਾਨ ਦੀ ਸਹੂਲਤ ਨੂੰ ਸੁਵਿਧਾਜਨਕ ਬਣਾਉਣ ਦੇ ਉਦੇਸ਼ ਨਾਲ ਸੀਜੀਸੀ ਵੱਲੋਂ ਕਰਵਾਈਆਂ ਗਤੀਵਿਧੀਆਂ ਵਿੱਚ ਇੱਕ ਸਭਿਆਚਾਰਕ ਵਰਕਸ਼ਾਪ, ਅੰਤਰਰਾਸ਼ਟਰੀ ਐਪੀਰੋ ਜਿਸ ਵਿੱਚ ਈਪੀਈਸੀ, ਯੂਐਲਸੀਸੀ ਅਤੇ ਸੀਜੀਸੀ ਦੇ ਵਿਦਿਆਰਥੀ ਆਪਣੇ ਆਪਣੇ ਦੇਸ਼ਾਂ ਤੋਂ ਖਾਣ-ਪੀਣ ਵਾਲੀਆਂ ਚੀਜ਼ਾਂ ਜਾਂ ਸਨੈਕਸਾਂ ਦੀ ਪੇਸ਼ਕਾਰੀ ਦੇਣਗੇ। ਵਿਦੇਸ਼ੀ ਮਹਿਮਾਨ ਟ੍ਰਾਈਸਿਟੀ ਅਤੇ ਆਲੇ-ਦੁਆਲੇ ਦੇ ਇਤਿਹਾਸਕ ਸਥਾਨਾਂ ਅਤੇ ਸੈਰ ਸਪਾਟਾ ਕੇਂਦਰਾਂ ਦਾ ਵੀ ਦੌਰਾ ਕਰਨਗੇ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ ਮੁਹਾਲੀ-ਖਰੜ…