ਵਿਦਿਆਰਥੀਆਂ ਨੇ ਸਰਵਹਿੱਤਕਾਰੀ ਹਰਬਲ ਪਲਾਂਟਸ ਨਰਸਰੀ ਤੇ ਹਰਬਲ ਗਾਰਡਨ ਦਾ ਦੌਰਾ ਕੀਤਾ

ਨਬਜ਼-ਏ-ਪੰਜਾਬ, ਮੁਹਾਲੀ, 11 ਜਨਵਰੀ:
ਨੈਸ਼ਨਲ ਇੰਸੀਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਟਰੇਨਿੰਗ ਐਂਡ ਰਿਸਰਚ ਸੈਕਟਰ-26 ਚੰਡੀਗੜ੍ਹ ਵਿਖੇ ਐਮਬੀਏ ਰੂਰਲ ਡਿਵੈਲਪਮੈਂਟ ਦੇ ਜਿਹੜੇ 40 ਸਿੱਖਿਆਰਥੀ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਅਤੇ ਪੰਜਾਬ ਤੋਂ 8 ਤੋਂ 19 ਜਨਵਰੀ ਤੱਕ ਟਰੇਨਿੰਗ ’ਤੇ ਹਨ ਨੇ ਅੱਜ ਵਿੱਦਿਆ ਭਾਰਤੀ ਪੰਜਾਬ ਵੱਲੋਂ ਜਤਿੰਦਰਵੀਰ ਸਰਵਹਿੱਤਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-71 ਵਿਖੇ ਸਥਾਪਿਤ ਸਰਵਹਿੱਤਕਾਰੀ ਹਰਬਲ ਪਲਾਂਟਸ ਨਰਸਰੀ ਅਤੇ ਹਰਬਲ ਗਾਰਡਨ ਦਾ ਦੌਰਾ ਕੀਤਾ। ਵਿਜ਼ਟ ਦੌਰਾਨ ਸਕੂਲ ਪ੍ਰਿੰਸੀਪਲ ਵਿਜੈ ਆਨੰਦ ਨੇ ਵਿਦਿਆਰਥੀਆਂ ਅਤੇ ਨਿਟਰ ਸੰਸਥਾਨ ਦੇ ਰੂਰਲ ਡਿਵੈਲਪਮੈਂਟ ਮੁਖੀ ਉਪਿੰਦਰ ਨਾਥ ਰਾਏ ਨੂੰ ਸਕੂਲ ਇਤਿਹਾਸ ਬਾਰੇ ਸੰਖੇਪ ਜਾਣਕਾਰੀ ਪ੍ਰਦਾਨ ਕਰਦਿਆਂ ਹਾਜ਼ਰੀਨ ਨੂੰ ਜੀਅ ਆਇਆ ਨੂੰ ਆਖਿਆ।
ਉਪਿੰਦਰ ਨਾਥ ਰਾਏ ਨੇ ਹਰਬਲ ਪਲਾਂਟਸ ਦੇ ਖੇਤਰ ਵਿੱਚ ਓਮ ਪ੍ਰਕਾਸ਼ ਮਨੌਲੀ ਵੱਲੋਂ ਸਮਾਜ ਦੀ ਬਿਹਤਰੀ ਲਈ ਕੀਤੇ ਜਾ ਰਹੇ ਕੰਮਾਂ ਦਾ ਵੇਰਵਾ ਟਰੇਨਿੰਗ ਵਿਦਿਆਰਥੀਆਂ ਨੂੰ ਪ੍ਰਦਾਨ ਕੀਤਾ। ਵਿਦਿਆ ਭਾਰਤੀ ਉੱਤਰ ਖੇਤਰ ਦੇ ਵਾਤਾਵਰਨ ਕੋਆਰਰਡੀਨੇਟਰ ਓਮ ਪ੍ਰਕਾਸ਼ ਮਨੌਲੀ ਨੇ ਹਰਬਲ ਪਲਾਂਟਸ ਸੀਡਜ਼ ਦੇ ਇਕੱਤਰੀਕਰਣ, ਹਰਬਲ ਪਲਾਂਟਸ ਸੀਡਜ਼ ਹਰਬੇਰੀਅਮ ਦੀ ਨੁਮਾਇਸ਼, ਮੈਡੀਸ਼ਨਲ ਪਲਾਂਟਸ ਨਰਸਰੀ, ਹਰਬਲ ਗਾਰਡਨ ਅਤੇ ਸੈਡੋ ਹਰਬਲ ਗਾਰਡਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕੀਤੀ।
ਇਸ ਤੋਂ ਬਿਨ੍ਹਾਂ ਵਾਤਾਵਰਨ ਪੱਖੀ ਹੋਲੀ ਰੰਗਾਂ ਦੀ ਤਿਆਰੀ ਸਬੰਧੀ ਵੀ ਜਾਣਕਾਰੀ ਹਾਜ਼ਰੀਨ ਨੂੰ ਪ੍ਰਦਾਨ ਕੀਤੀ। ਉਨ੍ਹਾਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਉਕਤ ਪ੍ਰਾਜੈਕਟਾਂ ਦੇ ਮਾਧਿਅਮ ਰਾਹੀਂ ਅਸੀਂ ਆਪਣਾ ਜੀਵਨ ਨਿਰਬਾਹ ਵੀ ਕਰ ਸਕਦੇ ਹਾਂ। ਉਨ੍ਹਾਂ ਨੇ ਇਸ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਇਹ ਵੀ ਦੱਸਿਆ ਕਿ ਆਪਣੇ ਪਰਿਵਾਰ ਤੋਂ ਬਿਨ੍ਹਾਂ ਅਸੀਂ ਦੂਸਰਿਆਂ ਨੂੰ ਵੀ ਰੋਜ਼ੀ ਰੋਟੀ ਦਾ ਸਾਧਨ ਮੁਹੱਈਆ ਕਰਵਾ ਸਕਦੇ ਹਾਂ। ਅੰਤ ਵਿੱਚ ਪੱਤਰਕਾਰ ਸਤਵਿੰਦਰ ਸਿੰਘ ਸੜਾਕ ਨੇ ਸਥਾਨਕ ਪੱਧਰ ’ਤੇ ਪਿੰਡਾਂ ਵਿੱਚ ਪਾਏ ਜਾਣ ਵਾਲੇ ਕੁੱਝ ਇੱਕ ਹਰਬਲ ਪਲਾਂਟਸ ਬਾਰੇ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ।

Load More Related Articles
Load More By Nabaz-e-Punjab
Load More In General News

Check Also

Press Gallery Committee of Punjab Vidhan Sabha unequivocally condemns illegal detention of Punjab mediapersons by Delhi Police

Press Gallery Committee of Punjab Vidhan Sabha unequivocally condemns illegal detention of…