Nabaz-e-punjab.com

ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਦਿਆਰਥੀਆਂ ਦੇ ਦਸਤਾਰਬੰਦੀ, ਸ਼ਬਦ ਗਾਇਨ ਤੇ ਭਾਸ਼ਨ ਮੁਕਾਬਲੇ ਕਰਵਾਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਸਤੰਬਰ:
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਦਸਤਾਰਬੰਦੀ, ਸ਼ਬਦ ਗਾਇਨ, ਭਾਸ਼ਣ, ਸਿੱਖ ਵਿਰਾਸਤ ਪ੍ਰਦਰਸ਼ਨੀ, ਜਨਮ ਸਾਖੀ, ਗੁਰੂ ਸਾਹਿਬ ਦੁਆਰਾ ਰਚੀ ਗਈ ਬਾਣੀ ਵਿੱਚ ਸ਼ਾਮਲ ਸ਼ਬਦਾਂ ਦੇ ਸਹੀ ਅਤੇ ਢੁਕਵੇਂ ਅਰਥ ਸਬੰਧੀ ਅਤੇ ਕੰਪਿਊਟਰ ਆਧਾਰਤ ਪੀਪੀਟੀ ਤਿਆਰ ਕਰਨ ਬਾਰੇ ਤਹਿਸੀਲ ਪੱਧਰ ’ਤੇ ਮੁਕਾਬਲੇ ਕਰਵਾਏ ਗਏ। ਮੁਹਾਲੀ ਤਹਿਸੀਲ ਦੇ ਮੁਕਾਬਲੇ ਇੱਥੋਂ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਅਤੇ ਤਹਿਸੀਲ ਡੇਰਾਬੱਸੀ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁਬਾਰਕਪੁਰ ਵਿੱਚ ਅਤੇ ਖਰੜ ਤਹਿਸੀਲ ਦੇ ਮੁਕਾਬਲੇ ਸਰਕਾਰੀ ਹਾਈ ਸਕੂਲ ਦੇਸੂਮਾਜਰਾ ਵਿੱਚ ਕਰਵਾਏ ਗਏ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹਿੰਮਤ ਸਿੰਘ ਹੁੰਦਲ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਸਕੂਲਾਂ ਵਿੱਚ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਗੁਰੂ ਸਾਹਿਬ ਦੇ ਦਿਖਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕਰਨ ਲਈ ਅੱਗੇ ਆਉਣ।ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਨਾਲ ਜਿੱਥੇ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਨਿਖਰ ਕੇ ਸਾਹਮਣੇ ਆਵੇਗੀ ਅਤੇ ਭਵਿੱਖ ਦੀਆਂ ਚੁਨੌਤੀਆਂ ਦਾ ਟਾਕਰਾ ਕਰਨ ਲਈ ਤਾਕਤ ਮਿਲੇਗੀ, ਉੱਥੇ ਉਨ੍ਹਾਂ ਵਿੱਚ ਮੁਕਾਬਲੇ ਦੀ ਭਾਵਨਾ ਵੀ ਪੈਦਾ ਹੋਵੇਗੀ।
ਸ੍ਰੀ ਹੁੰਦਲ ਨੇ ਦੱਸਿਆ ਕਿ ਤਹਿਸੀਲ ਖਰੜ ਦੇ ਮੁਕਾਬਲੇ ਸਰਕਾਰੀ ਹਾਈ ਸਕੂਲ ਦੇਸੂਮਾਜਰਾ ਵਿੱਚ ਕਰਵਾਏ ਗਏ। ਮਿਡਲ ਵਿੰਗ ਦੇ ਦਸਤਾਰਬੰਦੀ (ਮੁੰਡੇ) ਮੁਕਾਬਲਿਆਂ ’ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਜਰਾਬਾਦ ਦੇ ਮਨਦੀਪ ਸਿੰਘ, ਮਿਡਲ ਵਿੰਗ (ਲੜਕੀਆਂ) ’ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੜੂੰਆਂ ਦੀ ਰਾਜਵੀਰ ਕੌਰ, ਹਾਈ ਵਿੰਗ ’ਚੋਂ ਸਰਕਾਰੀ ਹਾਈ ਸਕੂਲ ਮਜਾਤ ਦੇ ਪਰਵਿੰਦਰ ਸਿੰਘ, ਸੈਕੰਡਰੀ ਵਿੰਗ (ਮੁੰਡੇ) ’ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਜਰਾਬਾਦ ਦੇ ਸੁਖਵਿੰਦਰ ਸਿੰਘ ਅਤੇ ਸੈਕੰਡਰੀ ਵਿੰਗ (ਲੜਕੀਆਂ) ’ਚੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਦੀ ਰਸ਼ਮਿੰਦਰ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।
ਇਸੇ ਤਰ੍ਹਾਂ ਮਿਡਲ, ਹਾਈ ਅਤੇ ਸੈਕੰਡਰੀ ਵਿੰਗ ਦੇ ਸ਼ਬਦ ਗਾਇਨ ਮੁਕਾਬਲਿਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਦੀ ਟੀਮ ਅੱਵਲ ਰਹੀ, ਜਦੋਂਕਿ ਜਨਮ ਸਾਖੀ ਸਬੰਧੀ ਕਰਵਾਏ ਮਿਡਲ ਵਿੰਗ ਦੇ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਜਾਤੜੀ ਦੀ ਰਮਨਪ੍ਰੀਤ ਕੌਰ ਅਤੇ ਹਾਈ ਵਿੰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਜੇੜੀ ਦੀ ਅੰਜਲੀ ਨੇ ਪਹਿਲਾ ਸਥਾਨ ਹਾਸਲ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਗੁਰੂ ਸਾਹਿਬ ਵਿੱਚ ਰਚੀ ਗਈ ਬਾਣੀ ਵਿੱਚ ਸ਼ਾਮਲ ਸ਼ਬਦਾਂ ਦੇ ਸਹੀ ਅਤੇ ਢੁਕਵੇਂ ਅਰਥ ਸਬੰਧੀ ਮਿਡਲ ਵਿੰਗ ਦੇ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਮਜਾਤ ਦੀ ਅੰਜਲੀ, ਹਾਈ ਵਿੰਗ ਦੇ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਮਾਣਕਪੁਰ ਦੀ ਪ੍ਰਿਆ ਗੁਪਤਾ ਅਤੇ ਸੈਕੰਡਰੀ ਵਿੰਗ ਦੇ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਪੁਰਾ ਦੀ ਕਿਰਨਜੀਤ ਕੌਰ ਜੇਤੂ ਰਹੀਆਂ। ਮਿਡਲ ਵਿੰਗ ਦੇ ਭਾਸ਼ਣ ਮੁਕਾਬਲੇ ਵਿੱਚ ਸੀਨੀਅਰ ਸੈਕੰਡਰੀ ਸਕੂਲ ਸਹੌੜਾਂ ਦੀ ਸਿਮਰਨਜੀਤ ਕੌਰ, ਹਾਈ ਵਿੰਗ ਦੇ ਮੁਕਾਬਲੇ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਘੜੂੰਆਂ ਦੀ ਸਿਮਰਨਜੀਤ ਕੌਰ ਅਤੇ ਸੈਕੰਡਰੀ ਵਿੰਗ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਦੀ ਅਰਸ਼ਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।
ਇੰਝ ਹੀ ਹਾਈ ਵਿੰਗ ਦੇ ਸਿੱਖ ਵਿਰਾਸਤ ਪ੍ਰਦਰਸ਼ਨੀ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਮਜਾਤ ਦੀ ਸਿਮਰਨ ਨੇ ਜਿੱਤ ਹਾਸਲ ਕੀਤੀ। ਇਸ ਤੋਂ ਇਲਾਵਾ ਮਿਡਲ ਵਿੰਗ ਦੇ ਪੀਪੀਟੀ ਮੁਕਾਬਲੇ ਵਿੱਚ ਸਰਕਾਰੀ ਹਾਈ ਸਕੂਲ ਦੇਸੂਮਾਜਰਾ ਦੇ ਰਾਜਨ, ਹਾਈ ਵਿੰਗ ਵਿੱਚ ਸਰਕਾਰੀ ਸੀਨੀਅਰ ਸੈਕਡੰਰੀ ਸਕੂਲ ਮਜਾਤੜੀ ਦੀ ਅਮਨਦੀਪ ਕੌਰ ਅਤੇ ਸੈਕੰਡਰੀ ਵਿੰਗ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੜੂੰਆਂ ਦੀ ਹਰਨ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …