Nabaz-e-punjab.com

ਅੱਠਵੀਂ ਤੇ ਦਸਵੀਂ ਦੇ ਨਤੀਜਿਆਂ ਤੋਂ ਅਸੰਤੁਸ਼ਟ ਵਿਦਿਆਰਥੀਆਂ ਨੂੰ ਮਿਲੇਗੀ ਵੱਡੀ ਰਾਹਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੂਨ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਅਤੇ ਦਸਵੀਂ ਸ਼੍ਰੇਣੀਆਂ ਦੇ ਰੈਗੂਲਰ ਰਜਿਸਟਰਡ ਪ੍ਰੀਖਿਆਰਥੀਆਂ ਦੇ 17 ਮਈ ਨੂੰ ਐਲਾਨੇ ਨਤੀਜੇ ਵਿੱਚ ਆਪਣੇ ਨਤੀਜੇ ਤੋਂ ਅਸੰਤੁਸ਼ਟ ਪ੍ਰੀਖਿਆਰਥੀਆਂ, ਜਿਨ੍ਹਾਂ ਦੀ ਪ੍ਰੀਖਿਆ ਬਾਅਦ ਵਿੱਚ ਕੰਡਕਟ ਕਰਵਾਏ ਜਾਣ ਦਾ ਫੈਸਲਾ ਬੋਰਡ ਵੱਲੋਂ ਪਹਿਲਾਂ ਹੀ ਲਿਆ ਜਾ ਚੁੱਕਾ ਹੈ, ਲਈ ਆਪਣੀ ਪ੍ਰੀਖਿਆ ਦੁਬਾਰਾ ਦੇਣ ਦੀ ਆਪਸ਼ਨ ਭੇਜਣ ਦੀਆਂ ਮਿਤੀਆਂ ਨਿਰਧਾਰਿਤ ਕੀਤੀਆਂ ਗਈਆਂ ਹਨ।
ਅੱਜ ਇੱਥੇ ਸਿੱਖਿਆ ਬੋਰਡ ਦੇ ਕੰਟਰੋਲਰ (ਪ੍ਰੀਖਿਆਵਾਂ) ਜੇ.ਆਰ. ਮਹਿਰੋਕ ਨੇ ਦੱਸਿਆ ਕਿ ਬੋਰਡ ਮੈਨੇਜਮੈਂਟ ਵੱਲੋਂ 17 ਮਈ ਨੂੰ ਐਲਾਨੇ ਅੱਠਵੀਂ ਅਤੇ ਦਸਵੀਂ ਸ਼ੇ੍ਰਣੀਆਂ ਦੇ ਨਤੀਜਾ ਕਾਰਡ/ਸਰਟੀਫਿਕੇਟ ਛੇਤੀ ਹੀ ਸਬੰਧਤ ਸੰਸਥਾਵਾਂ ਦੀ ਲਾਗਇੰਨ ਆਈਡੀ ’ਤੇ ਅਪਲੋਡ ਕਰ ਦਿੱਤੇ ਜਾਣਗੇ। ਇਹ ਨਤੀਜਾ ਕਾਰਡ/ਸਰਟੀਫਿਕੇਟ ਪ੍ਰੀਖਿਆਰਥੀਆਂ ਨੂੰ ਸੌਂਪਣ ਸਮੇਂ ਸਬੰਧਤ ਸੰਸਥਾ ਮੁਖੀ ਆਪਣੇ ਪੱਧਰ ’ਤੇ ਇਨ੍ਹਾਂ ਪ੍ਰੀਖਿਆਰਥੀਆਂ ਦੇ ਆਪਣੇ ਨਤੀਜੇ ਤੋਂ ਸੰਤੁਸ਼ਟ ਜਾਂ ਅਸੰਤੁਸ਼ਟ ਹੋਣ ਸਬੰਧੀ ਲਾਜ਼ਮੀ ਤੌਰ ’ਤੇ ਦਰਜ ਕਰਵਾਉਣਗੇ ਅਤੇ ਕੇਵਲ ਅਸੰਤੁਸ਼ਟ ਪ੍ਰੀਖਿਆਰਥੀਆਂ ਦੇ ਵੇਰਵੇ ਸੰਸਥਾ ਦੀ ਲਾਗ-ਇਨ ਆਈਡੀ ਰਾਹੀਂ 10 ਜੁਲਾਈ ਤੱਕ ਸਿੱਖਿਆ ਬੋਰਡ ਨੂੰ ਭੇਜਣਾ ਯਕੀਨੀ ਬਣਾਉਣਗੇ।
ਕੰਟਰੋਲਰ (ਪ੍ਰੀਖਿਆਵਾਂ) ਵੱਲੋਂ ਜਾਰੀ ਜਾਣਕਾਰੀ ਵਿੱਚ ਇਹ ਵੀ ਦਰਜ ਕੀਤਾ ਗਿਆ ਹੈ ਕਿ ਸਬੰਧਤ ਸੰਸਥਾਵਾਂ ਵੱਲੋਂ ਇਨ੍ਹਾਂ ਪ੍ਰੀਖਿਆਰਥੀਆਂ ਦੇ ਵੇਰਵੇ ਸਿੱਖਿਆ ਬੋਰਡ ਨੂੰ ਭੇਜਣ ਤੋਂ ਇਲਾਵਾ ਨਤੀਜੇ ਤੋਂ ਅਸੰਤੁਸ਼ਟ ਪਰੀਖਿਆਰਥੀ ਆਪਣੇ ਪੱਧਰ ਤੇ ਵੀ ਦੋਬਾਰਾ ਇਮਤਿਹਾਨ ਦੇਣ ਦੀ ਇੱਛਾ/ਆਪਸ਼ਨ, ਸਵੈ-ਘੋਸ਼ਣਾ ਪੱਤਰ, ਜੋ ਕਿ ਪਹਿਲਾਂ ਹੀ ਸੰਸਥਾਵਾਂ ਦੀ ਲਾਗਇੰਨ ਆਈਡੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ www.pseb.ac.in ’ਤੇ ਆਨਲਾਈਨ ਫਾਰਮ ਅਧੀਨ ਸੈਲਫ਼ ਡੈਕਲੇਰੇਸ਼ਨ ਲਿੰਕ ’ਤੇ ਉਪਲਬਧ ਹੈ, ਰਾਹੀਂ ਆਪਣੇ ਮਾਤਾ-ਪਿਤਾ ਜਾਂ ਸਰਪ੍ਰਸਤ ਦੀ ਸਹਿਮਤੀ ਨਾਲ, ਪ੍ਰੀਖਿਆ ਦੇ ਵੇਰਵੇ ਦਰਜ ਕਰਦੇ ਹੋਏ ਆਪਣੇ ਹਸਤਾਖ਼ਰਾਂ ਸਹਿਤ 10 ਜੁਲਾਈ 2021 ਤੱਕ, ਆਨ-ਲਾਈਨ ਅਪਲੋਡ ਕਰ ਸਕਦੇ ਹਨ। ਇਸ ਦਾ ਖ਼ਾਸ ਧਿਆਨ ਰੱਖਿਆ ਜਾਵੇ ਕਿ ਆਖ਼ਰੀ ਮਿਤੀ ਤੋਂ ਬਾਅਦ ਪ੍ਰਾਪਤ ਹੋਈ ਸੂਚਨਾ ਮੰਨਣਯੋਗ ਨਹੀਂ ਹੋਵੇਗੀ।
ਸ੍ਰੀ ਮਹਿਰੋਕ ਨੇ ਸਮੂਹ ਸਿੱਖਿਆ ਸੰਸਥਾ ਮੁਖੀਆਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮੈਰੀਟੋਰੀਅਸ ਸਕੂਲਾਂ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੂੰ ਬਿਲਕੁਲ ਮੁਫ਼ਤ ਸਿੱਖਿਆ ਦਿੱਤੀ ਜਾਦੀ ਹੈ, ਵਿੱਚ ਦਾਖ਼ਲਾ ਲੈਣ ਸਬੰਧੀ ਜਗਰੂਕ ਕਰਨ ਦੀ ਹਦਾਇਤ ਕੀਤੀ ਗਈ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀ ਇਨ੍ਹਾਂ ਸਕੂਲਾਂ ਵਿੱਚ ਦਾਖ਼ਲ ਹੋ ਸਕਣ। ਮੈਰੀਟੋਰੀਅਸ ਸਕੂਲਾਂ ਵਿੱਚ ਦਾਖ਼ਲਾ ਲੈਣ ਦੀ ਆਖ਼ਰੀ ਮਿਤੀ 30 ਜੂਨ ਨਿਰਧਾਰਿਤ ਕੀਤੀ ਗਈ ਹੈ। ਇਸ ਸਬੰਧੀ ਕਿਸੇ ਹੋਰ ਜਾਣਕਾਰੀ ਲਈ ਲੋੜ ਪੈਣ ਤੇ ਅੱਠਵੀਂ ਸ਼੍ਰੇਣੀ ਲਈ 01725227310 ਅਤੇ ਦਸਵੀਂ ਸ਼੍ਰੇਣੀ ਲਈ 01725227290 ਫੋਨ ਨੰਬਰਾਂ ’ਤੇ ਕੰਮ ਵਾਲੇ ਦਿਨਾਂ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…