ਦੋਆਬਾ ਗਰੁੱਪ ਆਫ਼ ਕਾਲਜ ਤੋਂ ਹੁਣ ਡੀ ਫਰਮੇਸੀ ਦੀ ਸਿੱਖਿਆ ਪ੍ਰਾਪਤ ਕਰ ਸਕਣਗੇ ਵਿਦਿਆਰਥੀ

ਫਾਰਮੇਸੀ ਜਗਤ ’ਚੋਂ ਭਵਿੱਖ ਨੂੰ ਸੰਵਾਰਨ ਦੇ ਨਿਕਲਦੇ ਹਨ ਬੇਸ਼ੁਮਾਰ ਰਸਤੇ: ਡਾ. ਅਮਰ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਜੁਲਾਈ:
ਪੰਜਾਬ ਨੌਜਵਾਨ ਲੜਕੇ ਲੜਕੀਆਂ ਲਈ ਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਅਦਾ ਕਰ ਰਹੇ ਦੋਆਬਾ ਗਰੁੱਪ ਆਫ਼ ਕਾਲਜਿਜ਼ ਤੋਂ ਹੁਣ ਉਹ ਡੀ ਫਾਰਮੇਸੀ ਦੀ ਸਿੱਖਿਆ ਪ੍ਰਾਪਤ ਕਰ ਸਕਣਗੇ। ਸਾਲ 1998 ਵਿੱਚ ਸਥਾਪਿਤ ਦੋਆਬਾ ਗਰੁੱਪ ਸਮੂਹਾਂ ਦੇ ਵੱਖ-ਵੱਖ ਕੋਰਸ ਸਫਲਤਾਪੂਰਵਕ ਚੱਲ ਰਹੇ ਹਨ ਅਤੇ ਹੁਣ ਨਵਾਂ ਕੋਰਸ ਸ਼ੁਰੂ ਕੀਤਾ ਗਿਆ ਹੈ ਜੋ ਕਿ ਫਾਰਮੇਸੀ ਵਿੱਚ ਡਿਪਲੋਮਾ ਹੈ। ਡਿਪਲੋਮਾ ਇਨ ਫਾਰਮੇਸੀ ਨੇ ਫਾਰਮਾਸਿਟੀਕਲ ਉਦਯੋਗ ਵਿੱਚ ਵਿਦਿਆਰਥੀਆਂ ਦੀ ਭਾਰੀ ਦਿਲਚਸਪੀ ਦੇਖਦੇ ਹੋਏ ਇਸ ਨੂੰ ਪੂਰਾ ਕਰਨ ਤੋਂ ਬਾਅਦ ਸ਼ਾਨਦਾਰ ਮੌਕਾ ਪ੍ਰਾਪਤ ਕੀਤਾ ਹੈ। ਜੇਕਰ ਮੌਜੂਦਾ ਦੌਰ ਦੀ ਗੱਲ ਕਰੀਏ ਤਾਂ ਫਾਰਮੇਸੀ ਵਿਚ ਡਿਪਲੋਮਾ ਦੀ ਬਹੁਪੱਖੀ ਮੰਗ ਹੈ।
ਡੀ. ਫਾਰਮੇਸੀ ਕਰਨ ਵਾਲੇ ਵਿਦਿਆਰਥੀ ਦੇ ਲਈ ਫਾਰਮਾਸਿਟੀਕਲ ਉਦਯੋਗ ਵਿੱਚ ਕਈ ਰਸਤੇ ਖੁੱਲ੍ਹਦੇ ਹਨ। ਜਿਨ੍ਹਾਂ ਵਿੱਚ ਪ੍ਰਯੋਗਸ਼ਾਲਾ, ਡਿਸਪੈਂਸਰੀ, ਹਸਪਤਾਲ, ਮੈਡੀਕਲ ਸਟੋਰ, ਸਰਜੀਕਲ ਸਟੋਰ, ਕਾਸਮੈਟਿਕ ਉਦਯੋਗ, ਰਸਾਇਣਕ ਉਦਯੋਗ, ਅਤਰ, ਥੋਕ, ਪ੍ਰਚੂਨ ਵਿਕਰੀ, ਮਾਰਕੀਟਿੰਗ, ਨਸ਼ਿਆਂ ਦੀ ਵੰਡ, ਨਾਰਕੋਟਿਕਸ ਵਿਭਾਗ ਅਤੇ ਮੁੜ ਵਸੇਬੇ ਦੇ ਨਾਲ ਨਾਲ ਡੀ-ਅਡਿਕਸ਼ਨ ਸੈਂਟਰ ਦੇ ਖੇਤਰ ਵਰਨਣਯੋਗ ਹਨ।

Load More Related Articles

Check Also

ਸੇਵਾਮੁਕਤ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਬਕਾਇਆਂ ਦਾ ਭੁਗਤਾਨ ਕਰੇ ਸਰਕਾਰ

ਸੇਵਾਮੁਕਤ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਬਕਾਇਆਂ ਦਾ ਭੁਗਤਾਨ ਕਰੇ ਸਰਕਾਰ ਨਬਜ਼-ਏ-ਪੰਜਾਬ, ਮੁਹਾਲੀ, 26…