ਸਟੱਡੀ ਟਰਿੱਪ: ਬੈਲਜੀਅਮ ਦੇ ਵਿਦਿਆਰਥੀਆਂ ਨੇ ਕੀਤਾ ਸੀਜੀਸੀ ਲਾਂਡਰਾਂ ਕਾਲਜ ਦਾ ਦੌਰਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਫਰਵਰੀ:
ਹਾਰਵੈਸਟ ਯੂਨੀਵਰਸਿਟੀ, ਈਪੈਕ ਅਤੇ ਯੂਸੀਐਲਐਲ, ਬੈਲਜੀਅਮ ਦੇ ਤਿੰਨ ਫੈਕਲਟੀ ਮੈਂਬਰਾਂ ਸਣੇ 15 ਵਿਦਿਆਰਥੀਆਂ ਦੇ ਵਫ਼ਦ ਵੱਲੋਂ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿੱਚ ਸਟੱਡੀ ਟਰਿੱਪ ਤਹਿਤ ਦੌਰਾ ਕੀਤਾ। ਚਾਰ ਦਿਨਾਂ ਦੇ ਇਸ ਦੌਰੇ ਦੌਰਾਨ ਇਨ੍ਹਾਂ ਵਿਦਿਆਰਥੀਆਂ ਨੇ ਲਾਂਡਰਾਂ ਕਾਲਜ ਦੇ ਵਿਦਿਆਰਥੀਆਂ ਨਾਲ ਸਿੱਖਿਆ ਦੇ ਮੁੱਦੇ ’ਤੇ ਚਰਚਾ ਕੀਤੀ। ਇਹ ਪਹਿਲਕਦਮੀ ਸੀਜੀਸੀ ਲਾਂਡਰਾਂ ਦੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਵਿਭਾਗ ਵੱਲੋਂ ਕਰਵਾਏ ਗਏ ਇੰਟਰ ਨੈਸ਼ਨਲ ਬੱਸ ਆਈਟੀ ਵੀਕ ਦਾ ਹਿੱਸਾ ਰਹੀ। ਇਸ ਦਾ ਮੁੱਖ ਮੰਤਵ ਆਈਟੀ ਨਾਲ ਸਬੰਧਤ ਵਿਸ਼ਿਆਂ ਨਾਲ ਜੁੜੇ ਵਿਦਿਆਰਥੀਆਂ ਦੇ ਤਕਨੀਕੀ ਹੁਨਰ ਨੂੰ ਵਧਾਉਣ ਦੇ ਨਾਲ-ਨਾਲ ਇਸ ਨਾਲ ਸਬੰਧਤ ਚੁਣੌਤੀਆਂ ਨੂੰ ਸਮਝਣ ਵਿੱਚ ਸਹਾਇਤਾ ਕਰਨਾ ਸੀ।
ਇਸ ਦੌਰੇ ਮੌਕੇ ਹਾਰਵੈਸਟ ਯੂਨੀਵਰਸਿਟੀ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਫੈਕਲਟੀ ਮੈਂਬਰ ਸ੍ਰੀ ਸਿਏਗਫ਼ਰਿੱਡ ਡੇਰੇਨ, ਸ੍ਰੀ ਬਾਰਟ ਸੋਈਟੇ ਅਤੇ ਸ੍ਰੀ ਜੋਚਿਮ ਫ਼ਰੈਕੋਇਸ ਹਾਜ਼ਰ ਸਨ। ਡੈਲੀਗੇਸ਼ਨ ਨਾਲ ਗੱਲਬਾਤ ਕਰਨ ਤੋਂ ਇਲਾਵਾ ਸੀਜੀਸੀ ਦੇ ਵਿਦਿਆਰਥੀਆਂ ਨੇ ਬੈਲਜੀਅਮ ਤੋਂ ਆਏ ਵਿਦਿਆਰਥੀਆਂ ਨਾਲ ਪੀਐਚਪੀ, ਮਸ਼ੀਨ ਲਰਨਿੰਗ, ਓਓਪੀਐਸ ਦੇ ਸੰਕਲਪ, ਓਪਨ ਸੀਵੀ ਅਤੇ ਜੈਂਗੋ ਆਦਿ ਟੈਕਨਾਲਾਜਿਸ ਨਾਲ ਸਬੰਧਤ ਸੱਤ ਪ੍ਰਾਜੈਕਟ ਬਣਾਏ ਗਏ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…