
ਸਬ ਡਿਵੀਜਨ ਪੱਧਰੀ ਸਮਾਗਮ ਵਿੱਚ ਨਸ਼ਿਆਂ ਦੇ ਖਾਤਮੇ ਖ਼ਿਲਾਫ਼ ਸਹੁੰ ਚੁਕਾਈ ਜਾਵੇਗੀ: ਐਸਡੀਐਮ ਬਰਾੜ
ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 21 ਮਾਰਚ:
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਡੈਪੋ ਮੁਹਿੰਮ ਤਹਿਤ ਡੈਪੋ ਬਨਣ ਵਾਲਿਆਂ ਨੂੰ ਨਸ਼ਿਆਂ ਖਿਲਾਫ ਸਹੁੰ ਵੀ ਚੁਕਾਈ ਜਾਵੇਗੀ ਕਿਉਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ‘ਯੂਥ ਇੰਮਪਾਵਰਮੈਂਟ ਡੇਅ’ ਵਜੋਂ ਮਨਾਇਆ ਜਾ ਰਿਹਾ ਹੈ ਤੇ ਇਸ ਸਬੰਧੀ ਸਬ ਡਿਵੀਜ਼ਨ ਪੱਧਰੀ ਸਮਾਗਮ 23 ਮਾਰਚ ਨੂੰ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਹੋਵੇਗਾ। ਇਹ ਜਾਣਕਾਰੀ ਉਪ ਮੰਡਲ ਮੈਜਿਸਟੇ੍ਰਟ ਖਰੜ ਅਮਨਿੰਦਰ ਕੌਰ ਬਰਾੜ ਨੇ ਮੀਟਿੰਗ ਹਾਲ ਵਿਚ ਸਬ ਡਵੀਜ਼ਨ ਪੱਧਰ ਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ, ਕਾਲਜ਼ਾਂ ਦੇ ਪਿੰ੍ਰਸੀਪਲਾਂ, ਨੁਮਾਇਦਿਆਂ ਦੀ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਦਿੱਤੀ। ਉਨ੍ਹਾਂ ਦੱਸਿਆ ਕਿ ਸਬ ਡਿਵੀਜ਼ਨ ਪੱਧਰ ਤੇ ਹੋਣ ਵਾਲੇ ਇਸ ਸਮਾਗਮ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਸਾਰੇ ਵਿਭਾਗਾਂ ਦੇ ਮੁੱਖੀਆਂ, ਕਰਮਚਾਰੀਆਂ, ਕਾਲਜਾਂ ਦੇ ਪਿੰ੍ਰਸੀਪਲ, ਸਟਾਫ ਮੈਂਬਰਾਂ, ਵਿਦਿਆਰਥੀਆਂ ਨੂੰ ਹਦਾਇਤ ਕੀਤੀ ਕਿ ਉਹ ਇਸ ਸਮਾਗਮ ਵਿਚ ਮਿੱਥੇ ਗਏ ਸਮੇਂ ਅਨੁਸਾਰ ਪਹੁੰਚਣ ਤਾ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਹੁੰ ਚੁਕਾਈ ਜਾ ਸਕੇ।
ਐਸਡੀਐਮ ਨੇ ਅੱਗੇ ਦੱਸਿਆ ਕਿ ਸਬ ਡਵੀਜ਼ਨ ਖਰੜ ਤਹਿਤ ਪੈਂਦੇ ਸਮੂਹ ਸਾਂਝ ਕੇਂਦਰਾਂ ਵਿੱਚ ਡੇਪੋ ਬਣਨ ਲਈ ਫਾਰਮ ਮੁਫ਼ਤ ਉਪਲੱਬਧ ਹਨ ਕੋਈ ਵੀ ਚਾਹਵਾਨ ਡੇਪੋ ਬਣਨ ਲਈ ਫਾਰਮ ਭਰ ਕੇ ਸਾਂਝ ਕੇਂਦਰਾਂ, ਵਿਚ ਜਮਾਂ ਕਰਵਾ ਸਕਦਾ ਹੈ। ਮੀਟਿੰਗ ਵਿਚ ਤਹਿਸੀਲਦਾਰ ਖਰੜ ਤਰਸੇਮ ਸਿੰਘ ਮਿੱਤਲ, ਤਹਿਸੀਲਦਾਰ, ਈ. ਓ. ਸੰਦੀਪ ਤਿਵਾੜੀ,ਹਰਮੀਤ ਕੌਰ ਸੀ.ਡੀ.ਪੀ.ਓ ਮਾਜਰੀ, ਬੀ.ਡੀ.ਪੀ.ਓ. ਮਾਜਰੀ ਦਿਲਾਵਰ ਕੋਰ, ਐਸ ਐਮ ਓ. ਖਰੜ ਡਾ. ਸੁਰਿੰਦਰ ਸਿੰਘ, ਘੜੂੰਆਂ, ਕੁਰਾਲੀ, ਐਸ.ਐਮ.ਓ ਡਾ. ਦਲੇਰ ਸਿੰਘ ਮੁਲਤਾਨੀ, ਪਿਆਰਾ ਸਿੰਘ, ਅਵਤਾਰ ਸਿੰਘ ਚੋਣ ਕਾਨੂੰਗੋ ਸਮੇਤ ਸਾਰੇ ਵਿਭਾਗਾਂ, ਖੂਨੀਮਾਜਰਾ ਦਾ ਪਿੰ੍ਰਸੀਪਲ ਅਤੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।