nabaz-e-punjab.com

ਜਬਰ ਜਨਾਹ ਦਾ ਮਾਮਲਾ: ਮੁਹਾਲੀ ਅਦਾਲਤ ਵੱਲੋਂ ਗਾਇਕ ਮਨਿੰਦਰ ਮੰਗਾ ਸਮੇਤ ਤਿੰਨ ਜਣਿਆਂ ਨੂੰ ਸੰਮਨ ਜਾਰੀ

23 ਅਕਤੂਬਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਹੋਣ ਦੇ ਆਦੇਸ਼, ਪੀੜਤ ਮਾਡਲ ਨੇ ਧਾਰਾ 319 ਤਹਿਤ ਦਾਇਰ ਕੀਤੀ ਸੀ ਅਰਜ਼ੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਸਤੰਬਰ:
=ਪੰਜਾਬ ਦੇ ਉੱਘੇ ਲੋਕ ਗਾਇਕ ਮਨਿੰਦਰ ਮੰਗਾ ਤੇ ਸਾਥੀਆਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਮੁਹਾਲੀ ਅਦਾਲਤ ਨੇ ਅਦਾਕਾਰਾਂ ਅਤੇ ਮਾਡਲ ਨਾਲ ਕਥਿਤ ਜਬਰ ਜਨਾਹ ਦੇ ਮਾਮਲੇ ਵਿੱਚ ਪੰਜਾਬੀ ਗਾਇਕ ਮਨਿੰਦਰ ਮੰਗਾ ਅਤੇ ਸਵਰਨ ਸਿੰਘ ਛਿੰਦਾ ਤੇ ਚਰਨਜੀਤ ਸਿੰਘ ਗੋਲਡੀ ਨੂੰ ਧਾਰਾ 319 ਦੇ ਤਹਿਤ ਸੰਮਨ ਜਾਰੀ ਕਰਕੇ 23 ਅਕਤੂਬਰ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ। ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਆਂਸ਼ੁਲ ਬੇਰੀ ਨੇ ਇਹ ਕਾਰਵਾਈ ਜਬਰ ਜਨਾਹ ਦਾ ਸਿਕਾਰ ਹੋਈ ਮਾਡਲ ਦੀ ਅਪੀਲ ’ਤੇ ਕੀਤੀ ਹੈ। ਪੀੜਤ ਲੜਕੀ ਨੇ ਆਪਣੇ ਵਕੀਲ ਰਾਹੀਂ ਅਦਾਲਤ ਵਿੱਚ ਇੱਕ ਦਾਇਰ ਕਰਕੇ ਮਨਿੰਦਰ ਮੰਗਾ, ਸਵਰਨ ਸਿੰਘ ਛਿੰਦਾ ਅਤੇ ਚਰਨਜੀਤ ਸਿੰਘ ਗੋਲਡੀ ਨੂੰ ਉਸ ਦੀ ਇੱਜ਼ਤ ਤਾਰ ਤਾਰ ਕਰਨ ਦੇ ਮਾਮਲੇ ਵਿੱਚ ਬਤੌਰ ਮੁਲਜ਼ਮ ਬਣਾਉਣ ਦੀ ਗੁਹਾਰ ਲਗਾਈ ਸੀ। ਪੀੜਤਾਂ ਦੀ ਇਹ ਅਰਜ਼ੀ ਮਨਜ਼ੂਰ ਕਰ ਲਈ ਗਈ ਹੈ।
ਜਾਣਕਾਰੀ ਅਨੁਸਾਰ ਮੁਹਾਲੀ ਪੁਲੀਸ ਵੱਲੋਂ ਅਦਾਲਤ ਵਿੱਚ ਪੇਸ਼ ਸਪਲੀਮੈਂਟਰੀ ਚਲਾਨ ਵਿੱਚ ਪੰਜਾਬ ਦੇ ਉੱਘੇ ਗਾਇਕ ਜਰਨੈਲ ਜੈਲੀ ਖ਼ਿਲਾਫ਼ ਧਾਰਾ-313, 506 ਲਗਾਈ ਗਈ ਸੀ, ਜਦੋਂਕਿ ਜਬਰ ਜਨਾਹ ਦੀ ਧਾਰਾ-376, 376ਡੀ ਸਮੇਤ ਹੋਰ ਕਈ ਧਾਰਾਵਾਂ ਤੋੜ ਦਿੱਤੀਆਂ ਗਈਆਂ ਸਨ। ਇਸ ਮਾਮਲੇ ਵਿੱਚ ਪੁਲੀਸ ਵੱਲੋਂ ਮਨਿੰਦਰ ਮੰਗਾ ਅਤੇ ਸਵਰਨ ਸਿੰਘ ਛਿੰਦਾ ਦਾ ਪੋਲੀ ਗਰਾਫ ਟੈਸਟ ਵੀ ਕਰਵਾਇਆ ਜਾ ਚੁੱਕਾ ਹੈ, ਜਦੋਂਕਿ ਗਾਇਕ ਜੈਲੀ ਦੇ ਕਰਵਾਏ ਪੋਲੀ ਗਰਾਫ ਟੈਸਟ ਵਿੱਚ ਪੀੜਤਾ ਨਾਲ ਆਪਸੀ ਰਜਾਮੰਦੀ ਨਾਲ ਸ਼ਰੀਰਕ ਸਬੰਧ ਬਣਾਏ ਜਾਣ ਦੀ ਪੁਸ਼ਟੀ ਤਾਂ ਹੁੰਦੀ ਹੈ ਪ੍ਰੰਤੂ ਪੀੜਤਾ ਨੂੰ ਧਮਕੀਆਂ ਦੇਣ ਅਤੇ ਉਸ ਦਾ ਗਰਭਪਾਤ ਕਰਵਾਉਣ ਸਬੰਧੀ ਪੁਸ਼ਟੀ ਨਹੀਂ ਹੁੰਦੀ। ਗਾਇਥ ਜੈਲੀ ਨੇ 19 ਅਪਰੈਲ 2017 ਨੂੰ ਮੁਹਾਲੀ ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਇਸ ਸਬੰਧੀ ਪੁਲੀਸ ਨੇ ਅਦਾਕਾਰਾਂ ਅਤੇ ਮਾਡਲ ਲੜਕੀ ਦੀ ਸ਼ਿਕਾਇਤ ’ਤੇ 22 ਅਕਤੂਬਰ 2014 ਨੂੰ ਗਾਇਕ ਜਰਨੈਲ ਸਿੰਘ ਜੈਲੀ, ਮਨਿੰਦਰ ਮੰਗਾ, ਸਵਰਨ ਸਿੰਘ ਛਿੰਦਾ, ਚਰਨਜੀਤ ਸਿੰਘ ਗੋਲਡੀ ਦੇ ਖਿਲਾਫ ਧਾਰਾ-363, 364, 376 ਡੀ, 506, 313, 328, 120 ਬੀ ਅਤੇ 66 ਆਈਟੀ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…