nabaz-e-punjab.com

ਖਾਦ ਪਦਾਰਥਾਂ ਨੂੰ ਟਰਾਂਸਫੈਟ ਮੁਕਤ ਕਰਨ ਲਈ ਫੂਡ ਸੇਫ਼ਟੀ ਸਟੈਂਡਰਡ ਅਥਾਰਟੀ ਨੂੰ ਸੌਂਪਿਆ ਮੰਗ ਪੱਤਰ

ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਵੱਧ ਫੈਟ ਹੋਣ ਕਾਰਨ ਦਿਲ ਦਾ ਦੌਰਾ, ਸ਼ੂਗਰ ਦਾ ਅਟੈਕ ਤੇ ਅੱਧਰੰਗ ਹੋਣ ਦਾ ਖ਼ਦਸ਼ਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਗਸਤ:
ਖਾਦ ਪਦਾਰਥਾਂ ਨੂੰ ਟਰਾਂਸਫੈਟ (ਖਾਣ ਵਾਲੀਆਂ ਚੀਜਾਂ ਵਿੱਚ ਨੁਕਸਾਨ-ਦਾਇਕ ਤੱਤ) ਮੁਕਤ ਕਰਨ ਅਤੇ ਸਿਹਤਮੰਦ ਬਣਾਉਣ ਲਈ ਸਿਵਲ ਸੁਸਾਇਟੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਦੇ ਇਕ ਸਾਂਝੇ ਉੱਚ ਪੱਧਰੀ ਵਫ਼ਦ ਵੱਲੋਂ ਫੂਡ ਸੇਫ਼ਟੀ ਸਟੈਂਡਰਡ ਅਥਾਰਟੀ ਨੂੰ ਮੰਗ ਪੱਤਰ ਸੌਂਪਿਆ ਗਿਆ। ਜਨਰੇਸ਼ਨ ਸੇਵੀਅਰ ਐਸੋਸੀਏਸ਼ਨ, ਕਟਸ ਇੰਟਰਨੈਸ਼ਨਲ, ਕੰਜਿਊਮਰ ਵਾਈਸ, ਸਿਟੀਜ਼ਨ ਕੰਜਿਊਮਰ ਐਂਡ ਸਿਵਿਕ ਐਕਸ਼ਨ ਗਰੁੱਪ ਦੇ ਆਗੂਆਂ ਨੇ ਮੰਗ ਕੀਤੀ ਕਿ ਬਨਸਪਤੀ ਅਤੇ ਖਾਦ\ਤੇਲਾਂ ਵਿੱਚ ਟਰਾਂਸਫੈਟ ਦੀ ਮਾਤਰਾ ਨੂੰ ਮੌਜੂਦ ਮਾਣਕ 5 ਪ੍ਰਤੀਸ਼ਤ ਤੋਂ ਘੱਟ ਕਰਕੇ 2 ਪ੍ਰਤੀਸ਼ਤ ਤੱਕ ਕਰਨ ਦਾ ਟੀਚਾ ਰੱਖਿਆ ਜਾਵੇ। ਕਿਉਂਕਿ ਖਾਣ ਪੀਣ ਵਾਲੀਆਂ ਵਸਤੂਆਂ ਵਿੱਚ ਫੈਟ ਜ਼ਿਆਦਾਤ ਹੋਣ ਕਾਰਨ ਮੋਟਾਪਾ ਵਧ ਜਾਂਦਾ ਹੈ ਅਤੇ ਇਸ ਨਾਲ ਦਿਲ ਦਾ ਦੌਰਾ ਅਤੇ ਸ਼ੂਗਰ ਦਾ ਅਟੈਕ, ਅੱਧਰੰਗ ਦਾ ਅਟੈਕ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਇਸ ਤੋਂ ਇਲਾਵਾ ਗੱਠੀਆ ਦਾ ਵੀ ਖ਼ਤਰਾ ਹੁੰਦਾ ਹੈ। ਚੇਤੇ ਰਹੇ ਵਿਸ਼ਵ ਸਿਹਤ ਸੰਗਠਨ ਵੱਲੋਂ ਪੂਰੇ ਵਿਸ਼ਵ ਵਿੱਚ ਬਨਸਪਤੀ ਤੇਲ ਵਿੱਚ ਟਰਾਂਸਫੈਟ ਦੀ ਮਾਤਰਾ ਨੂੰ ਸਾਲ 2023 ਤੱਕ 2 ਪ੍ਰਤੀਸ਼ਤ ਤੱਕ ਘਟਾਉਣ ਦਾ ਟੀਚਾ ਰੱਖਿਆ ਗਿਆ ਹੈ।
ਇਸ ਮੌਕੇ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਪ੍ਰਧਾਨ ਓਪਿੰਦਰਪ੍ਰੀਤ ਕੌਰ ਗਿੱਲ ਨੇ ਕਿਹਾ ਕਿ ਫੂਡ ਸੇਫ਼ਟੀ ਸਟੈਂਡਰਡ ਅਥਾਰਟੀ ਵੱਲੋਂ ਮੌਜੂਦ ਮਾਣਕਾ ਦੇ ਅਨੁਸਾਰ ਸਿਰਫ਼ ਬਨਸਪਤੀ ਤੇਲ ਅਤੇ ਹੋਰ ਖਾਦ ਪਦਾਰਥ\ਤੇਲਾਂ ਵਿੱਚ ਹੀ ਟਰਾਂਸਫੈਟ ਦੀ ਮਾਤਰਾ ਨੂੰ ਰੈਗੂਲੇਟ ਕਰਨ ਦੀ ਗੱਲ ਆਖੀ ਗਈ ਹੈ ਲੇਕਿਨ ਸਾਰੇ ਪ੍ਰਕਾਰ ਦੇ ਖਾਦ ਪਦਾਰਥਾਂ ਵਿੱਚ ਟਰਾਂਸਫੈਟ ਦੀ ਮਾਤਰਾ ਨੂੰ ਰੈਗੂਲੇਟ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਕਾਰਡੀਓਵਸਕੂਲਰ ਬਿਮਾਰੀਆਂ ਹੋਣ ਦਾ ਸਭ ਤੋਂ ਵੱਡਾ ਕਾਰਨ ਖਾਣੇ ਵਿੱਚ ਜ਼ਿਆਦਾ ਫੈਟ ਮੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੈਨਮਾਰਕ ਨੇ ਸਾਲ 2003 ਵਿੱਚ ਖਾਦ ਪਦਾਰਥਾਂ ਵਿੱਚ ਟਰਾਂਸਫੈਟ ਦੀ ਮਾਤਰਾ ਨੂੰ ਰੈਗੂਲੇਟ ਕਰਨ ਦੀ ਸ਼ੁਰੂਆਤ ਕੀਤੀ ਸੀ ਅਤੇ ਉਸ ਤੋਂ ਬਾਅਦ ਦੇਸ਼ ਭਰ ਵਿੱਚ ਦਿਲ ਦੇ ਰੋਗਾਂ ਦੇ ਗਰਾਫ਼ ਵਿੱਚ ਭਾਰੀ ਕਮੀ ਆਈ ਹੈ।
ਕੰਜਿਊਮਰ ਵਾਈਸ ਦੇ ਆਸਿਮ ਸਨਿਆਲ ਨੇ ਕਿਹਾ ਕਿ ਟਰਾਂਸਫੈਟ ਦੀ ਮਾਤਰਾ ਨੂੰ ਰੈਗੂਲੇਟ ਕਰਨ ਲਈ ਜ਼ਰੂਰੀ ਹੈ ਕਿ ਉਸ ਲਈ ਮੌਜੂਦ ਇਨਫਰਾਸਟ੍ਰਕਚਰ ਨੂੰ ਮਜ਼ਬੂਤ ਕੀਤਾ ਜਾਵੇ। ਜਿਸ ਵਿੱਚ ਮੌਜੂਦ ਫੂਡ ਟੈਸਟਿੰਗ ਲੈਬਾਰਟਰੀ ਦੇ ਢਾਂਚੇ ਨੂੰ ਅਪਗਰੇਡ ਕਰਨਾ, ਨਵੀਂ ਫੂਡ ਟੈਸਟਿੰਗ ਲੈਬਾਰਟਰੀ ਸਥਾਪਿਤ ਕਰਨਾ ਅਤੇ ਫੂਡ ਸੇਫ਼ਟੀ ਅਫ਼ਸਰਾਂ ਨੂੰ ਇਸ ਦੇ ਪ੍ਰਤੀ ਜਾਗਰੂਕਤਾ ਹੈ।
ਕਟਸ ਇੰਟਰਨੈਸ਼ਨਲ ਦੇ ਡਾਇਰੈਕਟਰ ਜਾਰਜ ਚੈਰੀਅਨ ਨੇ ਕਿਹਾ ਕਿ ਪ੍ਰੋਸੈਸਿਡ ਖਾਦ ਪਦਾਰਥਾਂ ਵਿੱਚ ਵੀ ਵਧੇਰੇ ਮਾਤਰਾਂ ਵਿੱਚ ਟਰਾਂਸਫੈਟ ਪਾਇਆ ਜਾਂਦਾ ਹੈ। ਜਿਵੇਂ ਬਿਸਕੁਟ, ਸਨੈਕਸ, ਵੇਫਰਸ, ਚਿਪਸ, ਪਫ, ਪੇਸਟੀ ਅਤੇ ਸਟਰੀਟ ਫੂਡ ਮੱਠੀ, ਸਮੋਸਾ, ਜਲੇਬੀ, ਲੱਡੂ, ਫੈਨ ਆਦਿ ਵਿੱਚ ਕਾਫੀ ਮਾਤਰਾ ਵਿੱਚ ਟਰਾਂਸਫੈਟ ਹੁੰਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਸਰਕਾਰ ਵੱਲੋਂ ਟਰਾਂਸਫੈਟ ਦੀ ਮਾਤਰਾ ਨੂੰ ਰੈਗੂਲਰ ਕੀਤਾ ਜਾਵੇ ਅਤੇ ਲੋਕਾਂ ਨੂੰ ਟਰਾਂਸਫੈਟ ਯੁਕਤ ਭੋਜਨ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਪਿੰਡ ਪੱਧਰ ’ਤੇ ਜਾਗਰੂਕ ਕੀਤਾ ਜਾਵੇ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…