ਸੀਜੀਸੀ ਲਾਂਡਰਾਂ ਵਿੱਚ ਦੋ ਰੋਜ਼ਾ ਕੌਮੀ ਸਵੈ-ਰੁਜ਼ਗਾਰ ਸੰਮੇਲਨ ‘ਬੀ-ਸਟਾਰਟਰ 2017’ ਦੀ ਸਫ਼ਲਤਾ ਪੂਰਵਕ ਸਮਾਪਤੀ

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਇੰਜੀਨੀਅਰਿੰਗ ਵਿਦਿਆਰਥੀਆਂ ਵੱਲੋਂ ਬਣਾਏ ਗਏ ਬਿਜ਼ਨਸ ਪਲਾਨਾਂ ਦਾ ਪਹਿਲੇ ਤਿੰਨੇ ਸਥਾਨਾਂ ’ਤੇ ਕਬਜ਼ਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਕਤੂਬਰ:
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਤਕਨਾਲੌਜੀ ਬਿਜ਼ਨਸ ਇਨਕੂਬੇਟਰ ਵੱਲੋਂ ਉੱਦਮੀ ਵਿਦਿਆਰਥੀਆਂ ਨੂੰ ਸਵੈ-ਰੁਜ਼ਗਾਰ ਸ਼ੁਰੂ ਕਰਨ ਲਈ ਪ੍ਰੇਰਿਤ ਕਰਨ ਵਾਸਤੇ ਕਰਵਾਇਆ ਗਿਆ ਤਿੰਨ ਰੋਜ਼ਾ ਕੌਮੀ ਸਵੈ-ਰੁਜ਼ਗਾਰ ਸੰਮੇਲਨ ‘ਬੀ-ਸਟਾਰਟਰ 2017‘ ਅੱਜ ਸਫ਼ਲਤਾ ਪੂਰਵਕ ਸਮਾਪਤ ਹੋ ਗਿਆ ਜਿਸਦੇ ਫ਼ਾਈਨਲ ਮੁਕਾਬਲੇ ਦੌਰਾਨ ਸੀਜੀਸੀ ਦੇ ਵਿਦਿਆਰਥੀਆਂ ਵੱਲੋਂ ਬਣਾਏ ਗਏ ਬਿਜ਼ਨਸ ਪਲਾਨ ਪਹਿਲੇ ਪਹਿਲੇ ਪੰਜ ਸਥਾਨਾਂ ’ਤੇ ਕਾਬਜ਼ ਰਹੇ। ਇਸ ਸਵੈ ਰੁਜ਼ਗਾਰ ਸੰਮੇਲਨ ਦੌਰਾਨ ਦੇਸ਼ ਦੀਆਂ ਨਾਮਵਰ ਵਿਦਿਅਕ ਸੰਸਥਾਵਾਂ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਅਤੇ ਆਪਣਾ ਖ਼ੁਦ ਦਾ ਕਾਰੋਬਾਰ ਸਥਾਪਿਤ ਕਰਨ ਦੇ ਇਛੁੱਕ 200 ਤੋਂ ਵੱਧ ਵਿਦਿਆਰਥੀ ਆਪਣੇ ਆਪਣੇ ਕਾਰੋਬਾਰੀ ਸੰਭਾਵਨਾਵਾਂ ਨਾਲ ਭਰਪੂਰ 600 ਨਵੇਂ ਬਿਜ਼ਨਸ ਪਲਾਨ ਲੈਕੇ ਇੰਡਸਟਰੀ ਮਾਹਿਰਾਂ ਦੇ ਸਨਮੁੱਖ ਪੇਸ਼ ਹੋਏ ਜਿਨ੍ਹਾਂ ਵਿਚੋਂ ਮਾਹਿਰਾਂਨੇ 75 ਬਿਜ਼ਨਸ ਪਲਾਨਾਂ ਨੂੰ ਆਖ਼ਰੀ ਮੁਕਾਬਲੇ ਲਈ ਚੁਣਿਆ ਗਿਆ। ਅੱਜ ਇਸ ਕੌਮੀ ਸਵੈ ਰੁਜ਼ਗਾਰ ਸੰਮੇਲਨ ਦੇ ਆਖ਼ਰੀ ਰਾਊਂਡ ਵਿਚ ਹੋਏ ਸਖ਼ਤ ਮੁਕਾਬਲੇ ਦੌਰਾਨ ਜੱਜਾਂ ਦੀ ਭੂਮਿਕਾ ਨਿਭਾਅ ਰਹੇ ਪ੍ਰਸਿੱਧ ਕਾਰੋਬਾਰੀ ਸ੍ਰੀ ਵਿਨੈ ਸਿੰਘਲ ਅਤੇ ਸ੍ਰੀ ਦਿਗਵਿਜੇ ਨਿਬਾਲਕਰ ਅਤੇ ਕਾਰਜਕਾਰੀ ਡਾਇਰੈਕਟਰ ਸ੍ਰੀ ਐਮ. ਕੇ. ਮਦਾਨ ਨੇ ਜਿਹੜੇ ਪਹਿਲੇ ਤਿੰਨ ਸਥਾਨਾਂ ਲਈ ਕਾਰੋਬਾਰ ਦੇ ਯੋਗ ਨਿਵੇਕਲੇ ਪਲਾਨ ਚੁਣੇ ਗਏ ਉਹ ਪੰਜ ਪਲਾਨ ਸੀ.ਜੀ.ਸੀ.ਦੇ ਵਿਦਿਆਰਥੀਆਂ ਦੇ ਪਲਾਨ ਸਨ। ਇਹ ਪਲਾਨ ਬਨਾਉਣ ਵਾਲੇ ਵਿਦਿਆਰਥੀਆਂ ਨੂੰ ਸੀ.ਜੀ.ਸੀ.ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰੈਜੀਡੈਂਟ ਰਸ਼ਪਾਲ ਸਿੰਘ ਧਾਲੀਵਾਲ ਨੇ ਵਿੱਤੀ ਇਨਾਮ ਅਤੇ ਸਰਟੀਫ਼ਿਕੇਟਾਂ ਨਾਲ ਸਨਮਾਨਿਤ ਕੀਤਾ ਗਿਆ।
ਟੀ.ਬੀ.ਆਈ. ਸੈੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਿੰਨ ਰੋਜ਼ਾ ਕੌਮੀ ਸਵੈਰੁਜ਼ਗਾਰ ਸੰਮੇਲਨ ‘ਬੀ-ਸਟਾਰਟਰ 2017‘ ਦੌਰਾਨ ਸੀ.ਜੀ.ਸੀ.ਦੇ ਇੰਜੀਨੀਅਰਿੰਗ ਵਿਦਿਆਰਥੀ ਹਾਰਿਝਦੱਕ, ਰਵਿਕਾਂਤ ਤੇ ਦਿਵਾਕਰ ਸ਼ਰਮਾ ਵੱਲੋਂ ਬਣਾਇਆ ਗਿਆ ਬਿਜ਼ਨਸ ਪਲਾਨ ‘ਅਲਿਝਟਮੇਟ ਵੇਹਿਕਲ ਸੇਕਝਯੂਰਿਟੀ‘ ਪਹਿਲੇ ਸਥਾਨ ‘ਤੇ ਰਿਹਾ ਜਿਸ ਨੇ 1 ਲੱਖ ਰੁਪਏ ਦਾ ਇਨਾਮ ਜਿੱਤਿਆ। ਦੂਜੇ ਸਥਾਨ ’ਤੇ ਰਹੇ ਹਿਮਾੰਸ਼ੂ ਤੇ ਚੇਤਨ ਜਿਸ ਦਾ ਬਿਜ਼ਨਸ ਪਲਾਨ ‘ਵਾਟਰ ਡਿਸਝਟ੍ਰਿਬਝਯੂਸ਼ਨ ਆਂਡ ਮੈਨੇਜਝਮੇਂਟ ਸਿਸਝਟਮ’ ਸੀ। ਇਹ ਪਲਾਨ ਪ੍ਰਸਿੱਧ ਕਾਰੋਬਾਰੀਓ ਦੀ ਕਸੌਟੀ ‘ਤੇ ਖਰਾ ਉਤਰਦਾ ਹੋਇਆ 75 ਹਜ਼ਾਰ ਰੁਪਏ ਦਾ ਦੂਜਇਨਾਜਿੱਤਵਿਸਫ਼ਲ ਰਿਹਾ। ਇਸੇ ਤਰ੍ਹਾਂ ਆਟੋ ਮੋਬਾਈਲ ਇੰਜੀਨੀਅਰਿੰਗ ਦੇ ਸਟੂਡੈਂਟਸ ਨੇ ਵੱਲੋਂ ਬਣਾਇਆ ਗਿਆ ਪਲਾਨ ਤੀਜੇ ਸਥਾਨ ‘ਤੇ ਰਿਹਾ ਜਿਸਨੇ 50 ਹਜ਼ਾਰ ਰੁਪਏ ਦਾ ਨਕਦ ਇਨਾਮ ਅਤੇ ਸਰਟੀਫ਼ਿਕੇਟ ਪ੍ਰਾਪਤ ਕੀਤਾ। ਇਸ ਅਵਸਰ ’ਤੇ ਨਝਯੂਸਝਲੇਟਰ ‘ਰਿਫਝਲੇਕਸ਼ਨਝਜ਼’ ਦਾ ਵਿਮੋਚਨ ਵੀ ਕੀਤਾ ਗਿਆ।
ਸੀਜੀਸੀ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਨੇ ‘ਬੀ-ਸਟਾਰਟਰ 2017’ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡਕਰਨ ਉਪਰੰਤ ਆਪਣੇ ਭਾਸ਼ਨ ਵਿਚ ਕਿਹਾ ਕਿ ਅੱਜ ਦੇ ਮੁਕਾਬਲੇ ਭਰੇਯੁੱਗ ਅੰਦਰ ਹੁਨਰਮੰਦ ਵਿਦਿਆਰਥੀ ਹੀ ਦੇਸ਼ ਨੂੰ ਆਤਮ ਨਿਰਭਰ ਬਣਾਉਣ ਵਿਚ ਮੁੱਖ ਭੂਮਿਕਾ ਨਿਭਾ ਸਕਦਾ ਹੈ, ਜਿਸ ਲਈ ਉਨ੍ਹਾਂ ਦੇ ਅੰਦਰ ਪਨਪ ਰਹੇ ਆ.ਈ.ਡੀ.ਆਜ਼ ਨੂੰ ਬਹਾਰ ਲਿਆਉਣ ਲਈ ਅਜਿਹੇ ਸਵੈਰੁਜ਼ਗਾਰ ਮੁਕਾਬਲੇ ਕਰਵਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਦੁਨੀਆ ਦੀਆਂ ਵੱਡੀਆਂ ਵੱਡੀਆਂ ਕੰਪਨੀਆਂ ਪੈਦਾ ਕਰਨ ਵਾਲੇ ਸ਼ਹਿਰ ਸਿਆਟਲ ਜਾਣ ਦਾ ਇਕ ਵਾਰ ਮੌਕਾ ਮਿਲਿਆ ਤਾਂ ਮੈਂ ਉਥੇ ਜਾਕੇ ਵੇਖਿਆ ਕਿ ਇਥੇ ਅਜਿਹਾ ਕੀ ਹੈ ਕਿ ਦੁਨੀਆ ਵਿਚ ਸੱਭ ਤੋਂ ਮਕਬੂਲੀਅਤ ਪ੍ਰਾਪਤ ਕਰਨ ਵਾਲੀਆਂ ਕੰਪਨੀਆਂ ਇਥੋ ਹੀ ਪੈਦਾ ਹੁੰਦੀਆਂ ਹਨ। ਇਸ ਦਾ ਕੀ ਰਾਜ਼ ਹੋ ਸਕਦਾ ਹੈ? ਇਸ ਰਾਜ਼ ਨੂੰ ਜਾਨਣ ਲਈ ਮੈਂ ਉਥੇ ਰਹਿ ਕੇ ਸਟੱਡੀ ਕੀਤੀ ਤਾਂ ਮੈਂ ਕੀ ਪਾਇਆ ਕਿ ਉਥੇ ਦੀਆਂ ਯੂਨੀਵਰਸਿਟੀਆਂ ਹੀ ਕੰਪਨੀਆਂ ਦਾ ਬੀਜ ਬੋ ਰਹੀਆਂ ਹਨ ਅਤੇ ਨਵੇਂ ਨਵੇਂ ਆਈਡੀਆਜ਼ ‘ਤੇ ਵਿਦਿਆਰਥੀਆਂ ਨੂੰ ਲਾਮਬੰਦ ਕਰ ਕੇ ਉਨ੍ਹਾਂ ਨੂੰ ਆਪਣਾ ਖ਼ੁਦ ਦਾ ਬਿਜ਼ਨਸ ਸ਼ੁਰੂ ਕਰਨ ਲਈ ਮਦਦ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਮੈਂ ਇਸੇ ਗੱਲ ਤੋਂ ਪ੍ਰਭਾਵਿਤ ਹੋ ਕੇ ਅਪਣੇ ਕੈਂਪਸ ‘ਚ ਵਿਦਿਆਰਥੀਆਂ ਨੂੰ ਅਪਣਾ ਖੁਦ ਦਾ ਕਾਰੋਬਾਰ ਖੋਲ੍ਹਣ ਲਈ ਤਿਆਰ ਕਰਨ ਵਾਸਤੇ ਟੀ.ਬੀ.ਆਈ.ਸੈੱਲ ਦੀ ਸ਼ੁਰੂਆਤ ਕੀਤੀ। ਇਸ ਸੈੱਲ ਨੇ ਮੇਰੇ ਅਤੇ ਇਸ ਨਾਲ ਜੁੜਣ ਵਾਲੇ ਉੱਦਮੀ ਵਿਦਿਆਰਥੀਆਂ ਦੇ ਸੁਪਨੇ ਸਾਕਾਰ ਕਰਨੇ ਸ਼ੁਰੂ ਕਰ ਦਿੱਤੇ ਹਨ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…