Share on Facebook Share on Twitter Share on Google+ Share on Pinterest Share on Linkedin ਰਿਆਤ ਬਾਹਰਾ ਯੂਨੀਵਰਸਿਟੀ ਵਿੱਚ ‘ਟੈਕਨੋ ਵਿਰਸਾ-2017’ ਦਾ ਜੋਸ਼ੀਲਾ ਆਗਾਜ਼ ਦੋ ਰੋਜ਼ਾ ਟੈਕਨੀਕਲ-ਕਮ-ਕਲਚਰਲ ਫੈਸਟ ਦੀ ਸ਼ੁਰੂਆਤ ਹੋਈ, ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਕੀਤੀ ਸ਼ਿਰਕਤ ਰਜਨੀਕਾਂਤ ਗਰੋਵਰ ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 7 ਮਾਰਚ: ਰਿਆਤ-ਬਾਹਰਾ ਯੂਨੀਵਰਸਿਟੀ (ਆਰ.ਬੀ.ਯੂ.) ਕੈਂਪਸ ਵਿਚ ਟੈਕਨੀਕਲ ਅਤੇ ਕਲਚਰਲ ਫੈਸਟ ‘ਟੈਕਨੋ ਵਿਰਸਾ-2017’ ਦਾ ਆਗਾਜ ਹੋਇਆ, ਜਿਸ ਮੌਕੇ ਹਜਾਰਾਂ ਦੀ ਸੰਖਿਆ ਵਿੱਚ ਸਟੂਡੈਂਟਸ ਹਿੱਸਾ ਲੈਣ ਪਹੁੰਚੇ। ਇਸ ਟੈਕਨੋ ਵਿਰਸਾ-2017 ਮੌਕੇ ਸੀਮੈਨਜ਼ ਕੰਪਨੀ ਵੱਲੋਂ ਰਿਆਤ-ਬਾਹਰਾ ਯੂਨੀਵਰਸਿਟੀ ਨਾਲ ਇਕ ਸਮਝੌਤਾ ਹਸਤਾਖਰ ਵੀ ਕੀਤਾ ਗਿਆ। ਭਾਰਤ ਵਿੱਚ ਪਹਿਲੀ ਵਾਰ ਜਰਮਨ ਕੰਪਨੀ ਸੀਮੈਨਜ਼ ਨਾਲ ਇਹ ਸਮਝੋਤਾ ਰਿਆਤ-ਬਾਹਰਾ ਯੂਨੀਵਰਸਿਟੀ ਨਾਲ ਹੋਇਆ ,ਜਿਸ ਤਹਿਤ 4 ਸਾਲਾਂ ਬੀ.ਟੈਕ.ਮਕੈਨੀਕਲ ਡਿਜ਼ਾਇੰਨ ਅਤੇ ਡਿਵੱਲਪਮੈਂਟ ਡਿਗਰੀ ਕੋਰਸ ,ਸੀਮੈਨਜ਼ ਕੰਪਨੀ ਆਪਣੇ ਮਾਪਦੰਡਾਂ ਰਾਹੀਂ ਕਰਾਵਏਗੀ ,ਜਿਸ ਲਈ ਕੰਪਨੀ ਵਿਦਿਆਰਥੀਆਂ ਨੂੰ ਟ੍ਰੇਨਿੰਗ ਦੇਵੇਗੀ। ਇਸ ਟੈਕਨੀਕਲ ਅਤੇ ਕਲਚਰਲ ਫੈਸਟ ‘ਟੈਕਨੋ ਵਿਰਸਾ-2017’ ਦਾ ਰਸਮੀ ਉਦਘਾਟਨ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਸੀਮੈਨਜ਼ ਕੰਪਨੀ ਦੇ ਚੀਫ ਐਗਜ਼ੀਕਿਊਟਿਵ ਅਫਸਰ ਅਤੇ ਮੈਨੇਜਿੰਗ ਡਾਇਰੈਕਟਰ ਸੁਮਨ ਬੋਸ ਅਤੇ ਰਿਆਤ-ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਅਤੇ ਰਿਆਤ-ਬਾਹਰਾ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਸ਼ਮਾ ਰੋਸ਼ਨ ਕਰਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਰਿਆਤ-ਬਾਹਰਾ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਰਾਜ ਸਿੰਘ ,ਵਿਜਨੈਸ ਡਿਵੱਲਪਮੈਂਟ ਮੈਨੇਜਰ, ਸੀਮੈਨਜ਼ ਸ਼੍ਰੀ ਰਘੂ ਵਿਨੂਕੋਲੂ ,ਸੀ.ਈ.ਓ.ਪੋਲਰਿਸ ਸੋਫਟਟੈਕ ਲਿਮਟਿਡ ਸ਼੍ਰੀ ਸੰਦੀਪ ਸਿੰਘ,ਅਡਵਾਈਜ਼ਰ ਸ਼੍ਰੀ ਅਜੈ ਵਰਮਾ ਤੋਂ ਇਲਾਵਾ ਜੇ.ਐਮ.ਡੀ. ਰਿਆਤ-ਬਾਹਰਾ ਡਾ. ਸੰਦੀਪ ਕੌੜਾ,ਰਜਿਸਟਰਾਰ ਡਾ. ਓ.ਪੀ. ਮਿੱਡਾ ਵੀ ਮੌਜੂਦ ਸਨ। ਮੁੱਖ ਮਹਿਮਾਨ ਸੀਮੈਨਜ਼ ਕੰਪਨੀ ਦੇ ਚੀਫ ਐਗਜ਼ੀਕਿਊਟਿਵ ਅਫਸਰ ਅਤੇ ਮੈਨੇਜਿੰਗ ਡਾਇਰੈਕਟਰ ਸੁਮਨ ਬੋਸ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਈਵੈਂਟ ਤੋਂ ਵਿਦਿਆਰਥੀ ਕ੍ਰਿਏਟੀਵਿਟੀ ਨਿਕਲਕੇ ਸਾਹਮਣੇ ਆਉਂਦੀ ਹੈ ਅਤੇ ਉਹ ਚੰਗੇ ਲੀਡਰ ਬਣਦੇ ਹਨ। ਉਨ੍ਹਾਂ ਕਿਹਾ ਕਿ ਕਾਰਪੋਰੇਟ ਜਗਤ ਵਿੱਚ ਲੋਕਾਂ ਵਿੱਚ ਤਕਨੀਕੀ ਨਿਪੁਣਤਾ, ਟੀਮ ਸਪਿਰਟ ਅਤੇ ਕੇਂਦਿਰਤ ਮਾਈਂਡਸੈਟ ਦੇਖਿਆ ਜਾਂਦਾ ਹੈ। ਇਸ ਮੌਕੇ ਰਿਆਤ-ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਅਤੇ ਰਿਆਤ-ਬਾਹਰਾ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਨੇ ਇਸ ਤਕਨੀਕੀ ਈਵੈਂਟ ਨੂੰ ਆਯੋਜਿਤ ਕਰਨ ਲਈ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ , ਵੱਡੇ ਪੱਧਰ ’ਤੇ ਇਸ ਫੈਸਟ ਨੂੰ ਆਯੋਜਿਤ ਕਰਨ ਦੇ ਜ਼ਰੀਏ ਵਿਦਿਆਰਥੀਆਂ ਨੂੰ ਆਪਣੀ ਪ੍ਰਤੀਭਾ ਦਿਖਾਉਣ ਅਤੇ ਆਪਣਾ ਗਿਆਨ ਸਾਬਤ ਕਰਨ ਦਾ ਮੌਕਾ ਮਿਲੇਗਾ। ਇਸ ਮੌਕੇ ਰਿਆਤ-ਬਾਹਰਾ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਰਾਜ ਸਿੰਘ ਨੇ ਕਿਹਾ ਕਿ ਰਿਆਤ-ਬਾਹਰਾ ਯੂਨੀਵਰਸਿਟੀ ਆਪਣੇ ਵਿਜਨ ਅਤੇ ਮਿਸ਼ਨ ਨੂੰ ਤਕਨੀਕੀ ਸਿੱਖਿਆ ਪ੍ਰਦਾਨ ਕਰਕੇ ਪੂਰਾ ਕਰ ਰਿਹਾ ਹੈ। ਜਿੱਥੇ ਵੱਖ-ਵੱਖ ਸੰਸਥਾਨਾਂ ਅਤੇ ਕਾਲਾਜਾਂ ਤੋਂ ਵੱਡੀ ਗਿਣਤੀ ਵਿਚ ਸਟੂਡੈਂਟਸ ਦੇ ਹਿੱਸਾ ਲੈਣ ਪਹੁੰਚੇ ਹਨ। ਤਕਨੀਕੀ ਈਵੈਂਟਸ ਵਿੱਚ ਪ੍ਰਾਜੈਕਟ/ਮਾਡਲ ਐਗਜੀਬੀਸ਼ਨ ਮੈਥਸ ਕੁਵਿੱਜ, ਮੈਕਨੋ-ਵਿਜਨ ਟਾਕ, ਇਲੈਕਟ੍ਰੋ-ਵਿਜਨ ਟਾਕ, ਮੈਕਨੋ ਫਿਊਚਰ ਫਲੈਸ਼, ਇਲੈਕਟ੍ਰੋ ਫਿਊਚਰ ਫਲੈਸ਼, ਆਟੋ ਕੁਵਿੱਜ ਅਤੇ ਕੁਵਿੱਜੋਟ੍ਰੋਨਿਕ ਆਦਿ ਅਤੇ ਸੰਸਕ੍ਰਿਤਕ ਈਵੈਂਟਸ ਵਿੱਚ ਫੋਕ ਸਾਂਗ, ਫੋਕ ਡਾਂਸ, ਭੰਗੜਾ, ਗਿੱਧਾ, ਮਾਈਮ, ਸਕਿੱਟ, ਵਨ ਐਕਟ ਪਲੇਅ, ਮਿਮਿਕ੍ਰੀ, ਆਨ ਦਾ ਸਪੋਟ ਪੇਂਟਿਗ, ਕੋਲਾਜ ਮੇਕਿੰਗ, ਰੰਗੋਲੀ, ਡਿਬੇਟ, ਸਲੋਗਨ ਰਾਈਟਿੰਗ ਨੇ ਟੈਕਨੋ ਵਿਰਸਾ-2017 ਦੀ ਸ਼ਾਨ ਵਿੱਚ ਚਾਰ ਚੰਨ ਲਗਾਏ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ