Share on Facebook Share on Twitter Share on Google+ Share on Pinterest Share on Linkedin 92ਵੇਂ ਸਾਲ ਦੇ ਬਜ਼ੁਰਗ ਦੇ ਦੋਵੇਂ ਗੋਡਿਆਂ ਦਾ ਸਫਲ ਅਪਰੇਸ਼ਨ ਇਸ ਦੇ ਨਾਲ ਹੀ ਪਹਿਲੀ ਵਾਰ ਦੁਰਲਭ ਰਿਵਰਸ ਸ਼ੋਲਡਰ ਰਿਪਲੇਸਮੈਂਟ ਸਰਜਰੀ ਵੀ ਕੀਤੀ ਗਈ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਨਵੰਬਰ: ਇੱਕ ਮਹੱਤਵਪੂਰਨ ਘਟਨਾਕ੍ਰਮ ਵਿੱਚ ਇੱਕ 92ਵੇਂ ਸਾਲਾ ਬਜ਼ੁਰਗ ਦੇ ਦੋਵੇਂ ਗੋਡਿਆਂ ਨੂੰ ਹਾਲ ਹੀ ਵਿੱਚ ਆਈਵੀ ਹਸਪਤਾਲ ਵਿੱਚ ਸਫਲਤਾਪੂਰਵਕ ਬਦਲ ਦਿੱਤਾ ਗਿਆ। ਇਸ ਤੋਂ ਇਲਾਵਾ ਆਈਵੀ ਹਸਪਤਾਲ ਅੰਮ੍ਰਿਤਸਰ ਵਿੱਚ ਪਹਿਲੀ ਵਾਰ ਦੋ ਵਿਅਕਤੀਆਂ ਦੀ ਦੁਰਲਭ ਰਿਵਰਸ ਸ਼ੋਲਡਰ ਰਿਪਲੇਸਮੈਂਟ ਸਰਜਰੀ ਵੀ ਕੀਤੀ ਗਈ ਹੈ। ਡਾ. ਸੁਮਿਤ ਮਹਾਜਨ, ਸੀਨੀਅਰ ਆਰਥੋਪੇਡਿਕ ਸਰਜਨ, ਆਈਵੀ ਹਸਪਤਾਲ ਨੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੰਮ੍ਰਿਤਸਰ ਦੇ ਮੰਗਤ ਰਾਮ, ਬੀਤੇ 35 ਸਾਲਾਂ ਤੋਂ ਗੋਡਿਆਂ ਦੇ ਦਰਦ ਤੋਂ ਪੀੜ੍ਹਤ ਸਨ। ਦਰਜ ਐਨਾ ਜ਼ਿਆਦਾ ਵਧ ਗਿਆ ਸੀ ਕਿ ਉਨ੍ਹਾਂ ਨੂੰ ਕੁਝ ਕਦਮ ਚੱਲਣਾ ਵੀ ਮੁਸ਼ਕਿਲ ਹੋ ਗਿਆ ਸੀ। ਉਨ੍ਹਾਂ ਦਾ ਜੀਵਨ ਕਾਫੀ ਦੁਖ ਭਰਿਆ ਹੋ ਗਿਆ ਸੀ ਅਤੇ ਉਹ ਪੂਰੀ ਤਰ੍ਹਾਂ ਨਾਲ ਬਿਸਤਰ ’ਤੇ ਚਲੇ ਗਏ ਸਨ ਕਿਉਂਕਿ ਉਨ੍ਹਾਂ ਦੇ ਲਈ ਆਪਣੇ ਰੋਜ਼ਾਨਾ ਦੇ ਕੰਮ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ। ਡਾ. ਸੁਮਿਤ ਨੇ ਕਿਹਾ ਕਿ ਮਰੀਜ ਸਰਜਰੀ ਤੋਂ ਬਹੁਤ ਡਰਦਾ ਸੀ ਅਤੇ ਉਹ ਬੀਤੇ ਕਈ ਸਾਲਾਂ ਤੋਂ ਇਸ ਨੂੰ ਟਾਲ ਰਿਹਾ ਸੀ। ਕਿਉਂਕਿ ਰੋਗੀ ਕਾਫੀ ਦੇਰ ਤੋਂ ਉਨ੍ਹਾਂ ਦੇ ਕੋਲ ਆਇਆ ਸੀ ਅਤੇ ਉਸ ਦੇ ਗੋਡਿਆਂ ਨੇ ਕਮਾਨ ਦਾ ਆਕਾਰ ਲੈ ਲਿਆ ਸੀ। ਅਜਿਹੇ ’ਚ ਉਨ੍ਹਾਂ ਦੇ ਗੋਡਿਆਂ ਨਾਲ ਸੰਬੰਧਿਤ ਹਰ ਪਹਿਲੂ ਨੂੰ ਚੰਗੀ ਤਰ੍ਹਾਂ ਨਾਲ ਧਿਆਨ ’ਚ ਰੱਖਣ ਦੇ ਲਈ ਇੱਕ ਖਾਸ ਕੰਪਿਊਟਰ ਨੇਵੀਗੇਟਡ ਸਰਜਰੀ ਦੀ ਜ਼ਰੂਰਤ ਸੀ। ਡਾ. ਸੁਮਿਤ ਨੇ ਕਿਹਾ ਕਿ, ‘ਮਿਨੀਮਲ ਇਨਵੇਸਿਵ ਤਕਨੀਕ ਦੇ ਬਹੁਤ ਅਧੁਨਿਕ ਹੋਣ, ਕੰਪਿਊਟਰ ਨੇਵੀਗੇਸ਼ਨ, ਗੇਰੀਆਟ੍ਰਿਕ ਐਨਥੀਸੀਆ, ਖੂਨ ਦਾ ਨੁਕਸਾਨ ਘੱਟ ਹੋਣ ਨਾਲ ਅਜਿਹੇ ਬਜ਼ੁਰਗ ਮਰੀਜਾਂ ਦੀ ਸਰਜਰੀ ਵੀ ਹੁਣ ਸੰਭਵ ਹੈ, ਪਰ ਇਸ ਤਰ੍ਹਾਂ ਦੀ ਸਰਜਰੀ ਵਿੱਚ ਮਲਟੀ ਸਪੈਸ਼ਲਿਟੀ ਬੈਕਅਪ ਦੀ ਜ਼ਰੂਰਤ 24 ਘੰਟੇ ਰਹਿੰਦੀ ਹੈ।’ ਡਾ. ਸੁਮਿਤ ਨੇ ਕਿਹਾ ਕਿ ਭਾਰਤ ਵਿੱਚ ਮਰੀਜਾਂ ਦੀ ਅੌਸਤ ਉਮਰ ਵਧਣ ਦੇ ਨਾਲ ਹੀ ‘ਗਠੀਆ ਦਾ ਭਾਰ’ ਵੀ ਹਰ ਦਿਨ ਵਧ ਰਿਹਾ ਹੈ। ਸਿਹਤਮੰਦ ਜੀਵਨਸ਼ੈਲੀ, ਆਪਣੇ ਆਰਥੋਪੇਡੀਸ਼ੀਅਨ ਦੇ ਨਾਲ ਸਮੇਂ ਸਮੇਂ ’ਤੇ ਸਲਾਹ, ਗਠੀਆ ਨੂੰ ਰੋਕਣ ਦੇ ਲਈ ਇੱਕ ਮਹੱਤਵਪੂਰਣ ਕਦਮ ਹੈ। ਸ਼ੁਰੂਆਤੀ ਸਰਜਰੀ ਤੁਹਾਨੂੰ ਫਿਰ ਤੋਂ ਆਪਣੇ ਪੈਰਾਂ ’ਤੇ ਖੜ੍ਹਾ ਕਰ ਸਕਦੀ ਹੈ ਅਤੇ ਤੁਸੀਂ ਇੱਕ ਦਰਦ ਮੁਕਤ ਜੀਵਨ ਜੀਅ ਸਕਦੇ ਹੋ। ਰੇਅਰ ਰਿਵਰਸ ਸ਼ੋਲਡਰ ਰਿਪਲੇਸਮੈਂਟ ਸਰਜਰੀ ਦੇ ਬਾਰੇ ’ਚ ਜਾਣਕਾਰੀ ਦਿੰਦੇ ਹੋਏ ਡਾ. ਸੁਮਿਤ ਨੇ ਕਿਹਾ ਕਿ ਇੱਕ ਪਾਰੰਪਰਿਕ ਮੋਢੇ ਨੂੰ ਬਦਲ ਕੇ ਸ਼ਰੀਰਕ ਸੰਰਚਨਾ ਦੇ ਅਨੁਸਾਰ ਆਮ ਮੋਢੇ ਦੀ ਤਰ੍ਹਾਂ ਦਿਖਾਉਣਾ, ਇੱਕ ਤਰ੍ਹਾਂ ਨਾਲ ਇੱਕ ਪਲਾਸਟਿਕ ਕੱਪ ਨੂੰ ਮੋਢੇ ਦੇ ਸਾਕੇਟ ’ਚ ਫਿੱਟ ਕਰਨ ਦੀ ਤਰ੍ਹਾਂ ਹੈ ਅਤੇ ਇੱਕ ਧਾਤੂ ਦੀ ‘ਬਾਲ’ ਨੂੰ ਬਾਂਹ ਦੀ ਉਪਰੀ ਹੱਡੀ ਦੇ ਟਾਪ ’ਤੇ ਫਿੱਟ ਕਰਨਾ ਹੁੰਦਾ ਹੈ। ਇੱਕ ਰਿਵਰਸ ਟੋਟਲ ਸ਼ੋਲਡਰ ਰਿਪਲੇਸਮੈਂਟ ’ਚ ਸਾਕੇਟ ਅਤੇ ਮੇਟਲ ਬਾਲ ਸਵਿਚਡ ਹੁੰਦੀ ਹੈ। ਧਾਤੂ ਦੀ ਗੇਂਦ ਸਾਕੇਟ ’ਤੇ ਤੈਅ ਕੀਤੀ ਜਾਂਦੀ ਹੈ ਅਤੇ ਪਲਾਸਟਿਕ ਦਾ ਕੱਪ ਬਾਂਹ ਦੀ ਹੱਡੀ ਦੇ ਉੱਪਰੀ ਸਿਰੇ ’ਤੇ ਤੈਅ ਹੁੰਦਾ ਹੈ। ਇਸ ਤਰ੍ਹਾਂ ਦੀ ਸਰਜਰੀ ਆਮਤੌਰ ’ਤੇ ਰੋਟੇਟਰ ਕਫ ਚੋਟ ’ਚ ਵਰਤੀ ਜਾਂਦੀ ਹੈ, ਕਿਉਂਕਿ ਇਹ ਕੰਮ ਕਰਨ ਦੇ ਲਈ ਵਿਭਿੰਨ ਮਾਸਪੇਸ਼ੀਆਂ ’ਤੇ ਨਿਰਭਰ ਕਰਦਾ ਹੈ। ਹਾਲਾਂਕਿ ਇਹ ਸਰਜਰੀ ਪੱਛਮੀ ਦੁਨੀਆਂ ’ਚ ਆਮ ਹੈ ਪਰ ਇਹ ਸਰਜਰੀ ਭਾਰਤ ’ਚ ਘੱਟ ਹੀ ਕੀਤੀ ਜਾ ਰਹੀ ਹੈ। ਸਿਰਫ ਕੁਝ ਸਰਜਨ ਸਫਲਤਾਪੂਰਵਕ ਰਿਵਰਸ ਸ਼ੋਲਡਰ ਰਿਪਲੇਸਮੈਂਟ ਕਰਨ ’ਚ ਸਮਰੱਥ ਹਨ। ਅਸੀਂ ਇੱਥੇ ਆਈਵੀ ਅੰਮ੍ਰਿਤਸਰ ’ਚ, ਹਰ ਮਹੀਨੇ ਫੇਲ ਰੋਟੇਟਰ ਕਫ ਦੀ ਮੁਰੰਮਤ ਕਰਦੇ ਦੋ ਰਿਵਰਸ ਸ਼ੋਲਡਰ ਦੀ ਸਰਜਰੀ ਕਰ ਚੁੱਕੇ ਹਾਂ। ਡਾ. ਸੁਮਿਤ ਆਪਣੀ ਟੀਮ ਦੇ ਨਾਲ ਇਹ ਸਰਜਰੀ ਕਰਦੇ ਹਨ, ਜਿਹੜੇ ਕਿ ਇਸ ਤਰ੍ਹਾਂ ਦੀ ਮੁਸ਼ਕਿਲ ਸਰਜਰੀ ਕਰਨ ਦੇ ਲਈ ਜਰਮਨੀ ਤੋਂ ਮਾਹਰ ਹਨ। ਮਰੀਜਾਂ ਦੀ ਸਥਿਤੀ ਵਿੱਚ ਤੇਜੀ ਨਾਲ ਸੁਧਾਰ ਹੋ ਰਿਹਾ ਹੈ ਅਤੇ ਉਹ ਸਰਜਰੀ ਦੇ ਅਗਲੇ ਦਿਨ ਆਪਣੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਚੁੱਕ ਸਕਦੇ ਹਨ, ਜਿਹੜਾ ਇਸ ਤੋਂ ਪਹਿਲਾਂ ਸੰਭਵ ਨਹੀਂ ਸੀ। ਇਸ ਦੌਰਾਨ ਇਸ ਤਰ੍ਹਾਂ ਦੇ ਹੋਰ ਹਾਈਐਂਡ ਰਿਪਲੇਸਮੈਂਟ ਪ੍ਰੋਸੀਜਰਸ ਨੂੰ ਵੀ ਕੀਤਾ ਜਾ ਰਿਹਾ ਹੈ, ਜਿਸਦੇ ਲਈ ਰੋਗੀਆਂ ਨੂੰ ਲੰਮੀਂ ਦੂਰੀ ਦੀ ਯਾਤਰਾ ਕਰਨੀ ਪੈਂਦੀ ਹੈ ਅਤੇ ਕਈ ਵਾਰ ਵਿਦੇਸ਼ ਵੀ ਜਾਣਾ ਪੈਂਦਾ ਸੀ। ਉਹ ਸਾਰੀਆਂ ਸਰਜਰੀਆਂ ਹੁਣ ਉਨ੍ਹਾਂ ਦੇ ਘਰ ’ਤੇ ਹੀ ਬਹੁਤ ਹੀ ਉਪਯੁਕਤ ਦਰਾਂ ਵਿੱਚ ਆਈਵੀ ਹਸਪਤਾਲ ਅੰਮ੍ਰਿਤਸਰ ਵਿੱਚ ਉਪਲਬਧ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ